BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ੇਸ ਪ੍ਰਸਤਿਥੀਆਂ ਵਿੱਚ ਫੌਜ ਤੋਂ ਪੈਨਸ਼ਨ ਲੈਣ ਵਾਲੇ ਫੌਜੀ ਅਜੀਤ ਸਿੰਘ ਦਾ ਦੇਹਾਂਤ, ਫੌਜ ਨੇ ਸੰਸਕਾਰ ਮੌਕੇ ਦਿੱਤੀ ਸਲਾਮੀ

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਆਪਣੇ ਤਰ੍ਹਾਂ ਦੇ ਪਹਿਲੇ ਮਾਮਲੇ ਵਿੱਚ ਭਾਰਤੀ ਫੌਜ ਤੋਂ ਵਿਸ਼ੇਸ ਪ੍ਰਸਤਿਥੀਆਂ ਵਿੱਚ ਪੈਨਸ਼ਨ ਹਾ ਸਲ ਕਰਨ ਵਾਲੇ ਤਲਵੰਡੀ ਸਾਬੋ ਦੇ ਫੌਜੀ ਅਜੀਤ ਸਿੰਘ ਮਹਿਰਮੀਆਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਅੰਤਿਮ ਸੰਸਕਾਰ ਮੌਕੇ ਫੌਜ ਦੀ ਇੱਕ ਟੁਕੜੀ ਨੇ ਉਨਾਂ ਨੂੰ ਅੰਤਿਮ ਸਲਾਮੀ ਦਿੱਤੀ।
ਤਲਵੰਡੀ ਸਾਬੋ ਨਗਰ ਦੇ ਪੁਰਾਣੇ ਮੋਹਤਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਨ 1933 ਵਿੱਚ ਜਨਮੇ ਅਜੀਤ ਸਿੰਘ ਮਹਿਰਮੀਆਂ ਸੰਨ 1957 ਵਿੱਚ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਸਿਪਾਹੀ ਭਰਤੀ ਹੋਏ ਸਨ ਤੇ ਫੌਜ ਵਿੱਚ ਰਹਿੰਦਿਆਂ ਹੀ ਮੈਡੀਕਲ ਕਾਰਨਾਂ ਕਰਕੇ ਉਨਾਂ ਨੂੰ ਮੈਡੀਕਲ ਬੋਰਡ ਰਾਹੀਂ 1959 ਵਿੱਚ ਹੀ ਵਾਪਿਸ ਘਰ ਭੇਜ ਦਿੱਤਾ ਗਿਆ ਪ੍ਰੰਤੂ ਕਿਉਂਕਿ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਭਰਤੀ ਹੋਏ ਸਨ ਤੇ ਮੈਡੀਕਲ ਕਾਰਣਾਂ ਕਰਕੇ ਹੀ ਉਨਾਂ ਨੂੰ ਦੋ ਸਾਲ ਬਾਦ ਘਰ ਭੇਜ ਦਿੱਤਾ ਗਿਆ ਸੀ ਇਸ ਲਈ ਭਾਰਤੀ ਫੌਜ ਨੇ ਵਿਸ਼ੇਸ ਪ੍ਰਸਤਿਥੀਆਂ ਤਹਿਤ ਉਨਾਂ ਨੂੰ 1973 ਵਿੱਚ ਪੈਨਸ਼ਨ ਲਗਾਈ ਸੀ ਜੋ ਕਿ ਆਪਣੀ ਤਰ੍ਹਾਂ ਦਾ ਅਨੂਠਾ ਮਾਮਲਾ ਹੈ।ਅਜੀਤ ਸਿੰਘ ਚਾਰ ਬੇਟਿਆਂ ਦੇ ਪਿਤਾ ਸਨ ਤੇ ਉਨਾਂ ਦਾ ਇੱਕ ਬੇਟਾ ਪੁਲਿਸ ਮਹਿਕਮੇ ਵਿੱਚੋਂ ਸੇਵਾਮੁਕਤ ਤੇ ਇੱਕ ਮੌਜੂਦਾ ਡਿਊਟੀ ਤੇ ਹੈ ਜਦੋਂਕਿ ਦੂਜੇ ਦੋ ਬੇਟਿਆਂ ਵਿੱਚੋਂ ਇੱਕ ਖੇਤੀਬਾੜੀ ਕਰਦਾ ਹੈ ਤੇ ਇੱਕ ਬੇਟਾ ਬੁੱਧੂ ਸਿੰਘ ਮਹਿਰਮੀਆਂ ਨਗਰ ਦੇ ਮੋਹਤਬਰ ਵਿਅਕਤੀਆਂ ਵਿੱਚ ਸ਼ਾਮਿਲ ਹੈ।
ਫੌਜੀ ਅਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਬਠਿੰਡਾ ਤੋਂ ਅਖਿਲੇਸ਼ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਆਈ ਫੌਜੀ ਟੁਕੜੀ ਨੇ ਉਨਾਂ ਨੂੰ ਅੰਤਿਮ ਸਲਾਮੀ ਦਿੱਤੀ।ਸੰਸਕਾਰ ਮੌਕੇ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ,ਕੌਂਸਲਰ ਹਰਬੰਸ ਸਿੰਘ, ਕਾਂਗਰਸੀ ਆਗੂ ਸੂਬਾ ਸਿੰਘ ਤੇ ਸੁੱਖੀ ਮਹਿਰਮੀਆਂ, ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ, ਸਹਾਰਾ ਕਲੱਬ ਦੇ ਬਰਿੰਦਰਪਾਲ ਮਹੇਸ਼ਵਰੀ, ਚੇਤਾ ਸਿੰਘ ਰਿਟਾ. ਡੀ. ਐੱਸ. ਪੀ, ਜਗਸੀਰ ਸਿੰਘ ਹਲਕਾ ਪ੍ਰਧਾਨ ਆਈ. ਟੀ ਵਿੰਗ ਸ਼੍ਰੋ. ਅ. ਦਲ, ਕੌਂਸਲਰ ਬੀਬੀ ਸ਼ਵਿੰਦਰ ਕੌਰ ਚੱਠਾ ਵੱਲੋਂ ਉਨਾਂ ਦੇ ਸਪੁੱਤਰ ਜਸਵੀਰ ਸਿੰਘ, ਕਾਂਗਰਸੀ ਆਗੂ ਤਰਸੇਮ ਸੇਮੀ, ਅਕਾਲੀ ਆਗੂ ਬਲਵੀਰ ਖਾਂ, ਸਤੀਸ਼ ਭੱਮ, ਗਿਆਨ ਚੰਦ ਆਦਿ ਹਾਜਰ ਸਨ। ਉਧਰ ਹਲਕੇ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਅਤੇ ਵਕਫ ਬੋਰਡ ਪੰਜਾਬ ਦੇ ਚੇਅਰਮੈਨ ਜਨਾਬ ਜੁਨੈਦ ਰਜਾ ਖਾਨ ਨੇ ਫੌਜੀ ਅਜੀਤ ਸਿੰਘ ਦੇ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

No comments: