BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਪੋਰਟਸ ਡੇ ਉਪਰ ਵਿਖਾਏ ਵਿਦਆਰਥਣਾਂ ਨੇ ਜੌਹਰ

ਜਲੰਧਰ 9 ਫਰਵਰੀ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਅੱਜ ਸਪੋਰਟਸ ਡੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਾਕੀ ਓਲੰਪਿਆਨ ਅਤੇ ਅਰਜੁਨਾ ਅਵਾਰਡੀ ਸ਼੍ਰੀ ਸੁਰਿੰਦਰ ਸਿੰਘ ਸੋਢੀ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ। ਹਵਾ ਵਿੱਚ ਗੁਬਾਰੇ ਛੱਡ ਕੇ ਉਹਨਾਂ ਖੇਡ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਉਹਨਾਂ ਮਾਰਚ-ਪਾਸਟ ਤੋਂ ਸਲਾਮੀ ਵੀ ਲਈ। ਆਪਣੇ ਸੰਬੋਧਨ ਵਿੱਚ ਉਹਨਾਂ ਵਿਦਿਆਰਥਣਾਂ ਨੂੰ ਵੱਧ-ਚੱੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। “ਖੇਡਾਂ, ਜਿੱਥੇ ਵਿਦਿਆਰਥੀਆਂ ਨੂੰ ਅਨੁਸ਼ਾਸਤ ਕਰਦੀਆਂ ਹਨ, ਦੇ ਨਾਲ ਨਾਲ ਟੀਮ-ਸਪਿਰਿਟ ਅਤੇ ਅੱਗੇ ਵਧਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਖੇਡਾਂ ਤੁਹਾਨੂੰ ਜਿੰਦਗੀ ਵਿੱਚ ਕਾਮਯਾਬ ਬਣਾਂ ਸਕਦੀਆਂ ਹਨ,” ਉਹਨਾਂ ਕਿਹਾ।
ਇਸ ਅਵਸਰ ਵਿਦਿਆਰਥਣਾਂ ਦੇ ਕਈ ਖੇਡ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ 400 ਮੀਟਰ ਦੀ ਦੌੜ, 4 ਣ 100 ਰਿਲੇ ਦੌੜ, ਡਿਸਕਸ ਥਰੋ, ਰੱਸਾਕਸ਼ੀ ਦੇ ਨਾਲ ਨਾਲ ਸਲੋ ਸਾਈਕਲਿੰਗ, ਫਰਾਗ ਰੇਸ, ਮਾਰਬਲ ਰੇਸ, ਥਰੀ-ਲੈਗ ਰੇਸ, ਬੈਕ ਰੇਸ ਵਰਗੇ ਮਨੋਰੰਜਕ ਮੁਕਾਬਲੇ ਵੀ ਕਰਵਾਏ ਗਏ। ਇਹਨਾਂ ਸਾਰੇ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਇਸ ਤੋਂ ਇਲਾਵਾ ਸਵੈ-ਸੁਰਖਿਆ ਲਈ ਵਿਦਿਆਰਥੀਆਂ ਵਾਸਤੇ ਗੱਤਕੇ ਦਾ ਪ੍ਰਦ੍ਰਸ਼ਨ ਵੀ ਕੀਤਾ ਗਿਆ। ਬਾਅਦ ਵਿੱਚ ਅਧਿਆਪਕਾਂ ਦੀਆਂ ਟੀਮਾਂ ਵਿੱਚ ਵੀ ਰੱਸਾ ਕਸ਼ੀ ਅਤੇ ਸ਼ਾਟ-ਪੁਟ ਦੇ ਮੁਕਾਬਲੇ ਕਰਵਾਏ ਗਏ ਅਤੇ ਦਰਜਾ ਚਾਰ ਕਰਮਚਾਰੀਆਂ ਨੇ ਵੀ ਦੌੜ ਵਿੱਚ ਹਿੱਸਾ ਲਿਆ।
ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਇਸ ਅਵਸਰ ਤੇ ਸਾਡੀ ਕੋਸ਼ਿਸ਼ ਸਾਰੇ ਵਿਦਿਆਰਥੀ ਅਤੇ ਸਟਾਫ ਨੂੰ ਖੇਡਾਂ ਵਿੱਚ ਸ਼ਾਮਲ ਕਰਨ ਦੀ ਹੁੰਦੀ ਹੈ ਅਤੇ ਇਸ ਲਈ ਪ੍ਰਬੰਧਕੀ ਕਮੇਟੀ ਵਲੋਂ ਵੀ ਪੂਰਾ ਸਹਿਯੋਗ ਮਿਲਦਾ ਹੈ। ਉਹਨਾਂ ਇਸ ਖੇਡ ਮੇਲੇ ਦੇ ਸਫਲ ਆਯੋਜਨ ਲਈ ਕਾਲਜ ਦੇ ਸਪੋਰਟਸ ਕੱਲਬ ਨੂੰ ਵਧਾਈ ਵੀ ਦਿੱਤੀ। ਸਾਰੇ ਮੁਕਾਬਲਿਆਂ ਤੋਂ ਬਾਅਦ ਮੁੱਖ ਮਹਿਮਾਨ ਵਲੋਂ ਸਾਰੇ ਵਿਜੇਤਾ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਅਵਸਰ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ, ਮੈਨੇਜਰ ਸ਼੍ਰੀ ਅਸ਼ਵਨੀ ਅਗਰਵਾਲ, ਸ਼੍ਰੀ ਸੁਦਰਸ਼ਨ ਸ਼ਰਮਾ, ਸ਼੍ਰੀ ਹਰੀਬੁੱਧ ਸਿੰਘ ਬਾਬਾ, ਰਿਟਾਇਰਡ ਜਿਲਾ ਖੇਡ ਅਫਸਰ ਸ਼੍ਰ੍ਰੀ ਸਤੀਸ਼ ਸ਼ਰਮਾ, ਕਾਲਜ ਦਾ ਪੂਰਾ ਸਟਾਫ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ। ਮੰਚ ਦਾ ਸੰਚਾਲਨ ਸਪੋਰਟਸ ਕਲੱਬ ਦੇ ਕੰਨਵੀਨਰ ਸ਼੍ਰੀਮਤੀ ਜਸਵੰਤ ਕੌਰ ਅਤੇ ਸ਼੍ਰੀਮਤੀ ਜਸਦੀਪ ਕੌਰ ਨੇ ਕੀਤਾ।

No comments: