BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁੱਗਾ ਜ਼ਾਹਰ ਪੀਰ ਪ੍ਰਬੰਧਕ ਕਮੇਟੀ (ਰਜਿ.) ਵਲੋਂ 9ਵਾਂ ਸਾਲਾਨਾ ਸੱਭਿਆਚਾਰਕ ਮੇਲਾ ਸਫਲਤਾਪੂਰਵਕ ਸੰਪੰਨ

ਜਲੰਧਰ 27 ਫਰਵਰੀ (ਬਿਊਰੋ)- ਗੁੱਗਾ ਜ਼ਾਹਰ ਪੀਰ ਪ੍ਰਬੰਧਕ ਕਮੇਟੀ (ਰਜਿ.) ਬਲਦੇਵ ਨਗਰ, ਜਲੰਧਰ ਵਲੋਂ 9ਵਾਂ ਸਾਲਾਨਾ ਸੱਭਿਆਚਾਰਕ ਮੇਲਾ ਬਹੁਤ ਹੀ ਸ਼ਾਨੌ-ਸ਼ੌਕਤ ਨਾਲ ਮਨਾਇਆ ਗਿਆ। ਮੇਲੇ ਵਿੱਚ ਗੱਦੀ ਨਸ਼ੀਨ ਸਾਈਂ ਮਧੂ ਜੀ ਤੋਂ ਇਲਾਵਾ ਬਹੁਤ ਸਾਰੀਆਂ ਸਰਕਾਰਾਂ ਸ਼ਾਮਲ ਸਨ। ਇਸ ਮੌਕੇ ਤੇ ਕਲਾਕਾਰਾਂ ਵਿੱਚ ਲਹਿੰਬਰ ਹੁਸੈਨਪੁਰੀ, ਬੂਟਾ ਮੁਹੰਮਦ, ਹਰਭਜਨ ਸ਼ੇਰਾ, ਦਲਵਿੰਦਰ ਦਿਆਲਪੁਰੀ, ਸੁਰਿੰਦਰ ਲਾਡੀ, ਮਾਸ਼ਾ ਅਲੀ, ਵਿੱਕੀ ਬਾਦਸ਼ਾਹ, ਲੱਖਾ-ਨਾਜ਼, ਦੀਪਕ ਹੰਸ, ਮੰਗਲ ਹਠੂਰ, ਬੰਟੀ ਧੰਨੋਵਾਲੀ, ਸੁਰਿੰਦਰ ਮਖਸੂਸਪੁਰੀ, ਤਾਜ ਨਗੀਨਾ, ਬਿੱਕਰ ਤਿੰਮੋਵਾਲ-ਗੁਰਦੇਵ ਪੱਧਰੀ, ਅਲੈਕਸ ਕੋਟੀ, ਰੂਪਜੀਤ ਬਰਾੜ, ਜੱਗੀ ਜਗਜੀਤ, ਰਮੇਸ਼ ਨੁੱਸੀਵਾਲ, ਰਾਜਾ ਪੰਜਾਬੀ, ਗੁਰਲਾਲ ਰੂਹਾਨੀ, ਸੁਖਚੈਨ ਕੋਟੀ, ਸੁਖਬੀਰ ਸੁੱਖ, ਭਾਰਤੀ ਸ਼ਰਮਾ, ਕੁਮਾਰ ਲਾਗੂ, ਦਿਲਦਾਰ, ਦਲਵੀਰ ਸ਼ੌਂਕੀ-ਗੁਰਨੂਰ, ਰਜਨੀ ਪੁਸ਼ਪ, ਰਾਵਲ ਧਾਮੀ, ਅਮਿਤ, ਮਾਸਟਰ ਅਨੂਪ, ਜਸਵਿੰਦਰ ਗੁਲਾਮ, ਤਰਲੋਚਨ ਬੱਧਣ, ਬਟਾਲਵੀ ਬ੍ਰਦਰਜ਼, ਬੰਟੀ ਕਵਾਲ, ਸ਼ਿਲਪਾ ਰੰਧਾਵਾ, ਅਮਰੀਕ ਸਿੰਘ, ਰੂਹਾਨੀ ਬ੍ਰਦਰਜ਼, ਗਿੱਲ ਕਾਹਲੋਂ, ਮਾਸਟਰ ਅਨੂਪ, ਜਰਮਨ ਪੱਡਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ। ਲੋਕਾਂ ਨੂੰ ਹਸਾ-ਹਸਾ ਕੇ ਚਾਚਾ ਬਿਸ਼ਨਾ, ਗੱਬਰ, ਬੀਰਾ, ਭੋਟੂ ਸ਼ਾਹ, ਜਗਤਾ-ਭਗਤਾ ਨੇ ਢਿੱਡੀਂ ਪੀੜਾਂ ਪਾ ਦਿੱਤੀਆਂ। ਸਟੇਜ ਸੰਚਾਲਨ ਨੂੰ ਬਾਖੂਬੀ ਜਸਵਿੰਦਰ ਆਜ਼ਾਦ ਅਤੇ ਬਲਦੇਵ ਰਾਹੀ ਨੇ ਨਿਭਾਇਆ। ਸਾਰਾ ਦਿਨ ਅਤੁੱਟ ਲੰਗਰ ਵਰਤਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੀ ਬਾਵਾ ਹੈਨਰੀ ਪਹੁੰਚੇ। ਇਨ੍ਹਾਂ ਤੋਂ ਇਲਾਵਾ ਕੌਂਸਲਰ ਵਾਸੂ, ਨਿਰਮਲਜੀਤ ਨਿੰਮਾ, ਰਾਜਾ ਅਤੇ ਹੋਰ ਪਤਵੰਤੇ ਸੱਜਣਾਂ ਵਿੱਚ ਐਸ.ਪੀ. ਅਸ਼ਵਨੀ ਕੁਮਾਰ, ਨਿਰਮਲ ਸਹੋਤਾ ਅਤੇ ਬੀ.ਜੇ.ਪੀ ਆਗੂ ਪ੍ਰਦੀਪ ਖੁੱਲਰ, ਅਮਰਜੀਤ ਬਿੱਟੂ (ਅਕਾਲੀ ਆਗੂ) ਵਿਸ਼ੇਸ਼ ਤੌਰ 'ਤੇ ਪਹੁੰਚੇ। ਮੇਲੇ ਵਿੱਚ ਸਾਰੇ ਹੀ ਕਲਾਕਾਰਾਂ ਨੇ ਬਹੁਤ ਚੰਗੇ ਢੰਗ ਨਾਲ ਆਪਣੀ-ਆਪਣੀ ਹਾਜ਼ਰੀ ਲਗਵਾਈ। ਪਰ ਵਿੱਕੀ ਬਾਦਸ਼ਾਹ ਅਤੇ ਦੀਪਕ ਹੰਸ ਨੇ ਪ੍ਰੋਗਰਾਮ ਅਤੇ ਪ੍ਰਬੰਧਕਾਂ ਬਾਰੇ ਕਾਫੀ ਮੰਦੀ ਸ਼ਬਦਾਵਲੀ ਬੋਲੀ, ਜਿਸਦਾ ਸਮੂਹ ਪ੍ਰਬੰਧਕਾਂ ਅਤੇ ਸੰਗਤਾਂ ਨੇ ਬੁਰਾ ਮਨਾਇਆ। ਪ੍ਰਬੰਧਕਾਂ ਅਤੇ ਸੰਗਤ ਨੇ ਗੱਲਬਾਤ ਕੀਤੀ ਕਿ ਇਹੋ ਜਿਹੇ ਕਲਾਕਾਰਾਂ ਨੂੰ ਅੱਗੇ ਤੋਂ ਨਾ ਬੁਲਾਇਆ ਜਾਵੇ। ਹੋਰਨਾਂ ਤੋਂ ਇਲਾਵਾ ਮੇਲੇ ਵਿੱਚ ਖਾਸ ਤੌਰ 'ਤੇ ਏ.ਐੱਸ. ਆਜ਼ਾਦ (ਸੰਪਾਦਕ 'ਰਜਨੀ' ਮੈਗਜ਼ੀਨ), ਅਮਰਜੀਤ ਸਿੰਘ (ਸੰਪਾਦਕ ਸੂਰਮਾ ਪੰਜਾਬ), ਬੰਨੀ ਸ਼ਰਮਾ, ਨਛੱਤਰ ਸਿੰਘ, ਸੰਦੀਪ ਸ਼ਰਮਾ, ਬਲਰਾਜ ਸਿੰਘ, ਤਰੁਨਜੀਤ ਸਿੰਘ, ਹਰਜੀਤ ਸਿੰਘ ਗੋਲਡੀ, ਸਰਬਜੀਤ ਸੋਢੀ, ਦਵਿੰਦਰ ਘਈ, ਕੀਮਤੀ ਦੱਤਾ, ਗੌਤਮ ਸੇਠ ਗੋਪੀ, ਹੈਪੀ ਮਾਹੀ, ਰਿੱਕੂ ਮਧੂ, ਸ਼ਿਵ ਕੁਮਾਰ ਚੌਧਰੀ, ਬਲਜਿੰਦਰ ਸਿੰਘ ਰਾਣਾ, ਰਾਕੇਸ਼ ਕੁਮਾਰ, ਦੀਪਕ ਸਰਗਮ, ਮੁਕੇਸ਼ ਕਸ਼ਯਪ, ਰਿਸ਼ੂ ਮਹਿਰਾ, ਹੇਮੰਤ ਬੱਧਣ, ਗਗਨ, ਲੱਖੀ ਮਧੂ, ਯੁਵੀ ਮਧੂ ਸ਼ਾਮਲ ਸਨ।

No comments: