BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿਹਾਤੀ ਪੁਲਿਸ ਦੀ ਪਹਿਲ ਕਦਮੀ ਸਦਕਾ ਪ੍ਰਮੁੱਖ ਗਾਇਕਾਂ ਨੇ ਬੰਦੂਕ, ਗੈਂਗਸਟਰ ਅਤੇ ਨਸ਼ਿਆਂ ਦਾ ਗੁਣਗਾਣ ਕਰਨ ਵਾਲੇ ਗੀਤ ਨਾ ਗਾਉਣ ਦੀ ਚੁੱਕੀ ਸਹੁੰ

  • ਗਾਇਕਾਂ ਵਲੋਂ ਅਜਿਹੇ ਗੀਤ ਗਾਉਣ ਵਾਲੇ ਲੋਕਾਂ ਖਿਲਾਫ਼ ਸ਼ਖਤ ਕਾਰਵਾਈ ਦੀ ਮੰਗ
  • ਗਾਇਕਾਂ ਨੂੰ ਅਪਣੀ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ  ਜ਼ਿਲਾ ਪੁਲਿਸ ਮੁਖੀ
ਜਲੰਧਰ 16 ਫਰਵਰੀ (ਜਸਵਿੰਦਰ ਆਜ਼ਾਦ)- ਜਲੰਧਰ ਦਿਹਾਤੀ ਪੁਲਿਸ ਦੀ ਪਹਿਲ ਕਦਮੀ ਨਾਲ ਇਸ ਖਿੱਤੇ ਦੇ ਪ੍ਰਮੁੱਖ ਗਾਇਕਾਂ ਨੇ ਅੱਜ ਸਹੁੰ ਚੁੱਕੀ ਕਿ ਉਹ ਬੰਦੂਕ, ਗੈਂਗਸਟਰ ਅਤੇ ਨਸ਼ਿਆਂ ਦਾ ਗੁਣਗਾਣ ਕਰਨ ਵਾਲੇ ਗੀਤ ਬਿਲਕੁਲ ਨਹੀਂ ਗਾਉਣਗੇ। ਅੱਜ ਜਲੰਧਰ ਦਿਹਾਤੀ ਦੇ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨਾਲ ਹੋਈ ਇਕ ਮੀਟਿੰਗ ਦੌਰਾਨ ਪ੍ਰਮੁੱਖ ਗਾਇਕਾਂ, ਲੇਖਕਾਂ ਅਤੇ ਮਿਊਜ਼ਿਕ ਪ੍ਰਮੋਟਰਾਂ ਨੇ ਇਹ ਸਹੁੰ ਖਾਧੀ। ਜ਼ਿਕਰਯੋਗ ਹੈ ਕਿ ਇਹ ਬੈਠਕ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਸੀ ਤਾਂ ਜੋ ਨੌਜਵਾਨਾਂ ਵਿੱਚ ਅਜਿਹੇ ਗੀਤਾਂ ਦੇ ਪੈਂਦੇ ਮਾੜੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਮੀਟਿੰਗ ਦੌਰਾਨ ਪ੍ਰਮੁੱਖ ਗਾਇਕ ਜਿਨਾਂ ਵਿੱਚ ਸ੍ਰੀ ਹੰਸ ਰਾਜ ਹੰਸ, ਸੁਰਿੰਦਰ ਲਾਡੀ, ਨਿਰਮਲ ਸਿੱਧੂ, ਦਲਵਿੰਦਰ ਦਿਆਲਪੁਰੀ ਅਤੇ ਹੋਰ ਵੀ ਹਾਜਰ ਸਨ ਨੇ ਇਕੋ ਸੁਰ ਵਿੱਚ ਕਿਹਾ ਕਿ ਅਜਿਹੇ ਗਾਇਕ ਜੋ ਇਹ ਗਾਣੇ ਗਾਉਂਦੇ ਹਨ ਦੇ ਖਿਲਾਫ਼ ਵੀ ਸ਼ਖਤ ਤੋਂ ਸ਼ਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਨਾਂ ਗਾਇਕਾਂ ਨੇ ਕਿਹਾ ਕਿ ਪੰਜਾਬ ਦੇ ਤੇ ਪੰਜਾਬੀ ਦੀ ਜੁਆਨੀ ਦੇ ਹਿੱਤਾਂ ਵਿੱਚ ਅਜਿਹੇ ਗਾਣਿਆਂ 'ਤੇ ਅੰਕੁਸ਼ ਲੱਗਣਾ ਬਹੁਤ ਜਰੂਰੀ ਹੈ। ਉਨਾਂ ਨੇ ਇਸ ਸਬੰਧੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਇਸ ਪਹਿਲ ਕਦਮੀ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਇਸ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਜ਼ਿਲਾ ਪੁਲਿਸ ਮੁਖੀ ਨੇ ਕਿ ਇਸ ਮੀਟਿੰਗ ਨੂੰ ਕਰਵਾਉਣ ਦਾ ਮੁੱਖ ਮੰਤਵ ਇਹ ਸੀ ਕਿ ਕਲਾਕਾਰਾਂ ਅਤੇ ਗਾਇਕਾਂ ਨੂੰ ਇਹ ਜਾਣੂ ਕਰਵਾਇਆ ਜਾਵੇ ਕਿ ਕੁਝ ਗਾਇਕ ਅਪਣੇ ਗਾਣਿਆਂ ਅਤੇ ਵੀਡੀਓ ਰਾਹੀਂ ਪੰਜਾਬ ਵਿੱਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨਾਂ ਕਿਹਾ ਕਿ ਅਜਿਹੇ ਗਾਣੇ ਅਤੇ ਵੀਡੀਓ ਨੌਜਵਾਨਾਂ ਦੇ ਕੋਮਲ ਮਨਾਂ 'ਤੇ ਮਾੜਾ ਪ੍ਰਭਾਵ ਪਾ ਰਹੇ ਹਨ ਜਿਸ ਨੂੰ ਰੋਕਣਾ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਮੁਖੀ ਦੇ ਹੁਕਮਾਂ 'ਤੇ ਜ਼ਿਲਾ ਦਿਹਾਤੀ ਪੁਲਿਸ ਨੇ ਇਹ ਪਹਿਲ ਕਦਮੀ ਕੀਤੀ ਹੈ ਤਾਂ ਜੋ ਇਸ ਮਾੜੇ ਰੁਝਾਨ ਨੂੰ ਠੱਲ ਪਾਈ ਜਾ ਸਕੇ। ਉਨਾਂ ਅਗੇ ਕਿਹਾ ਕਿ ਗਾਇਕਾਂ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਅਜਿਹੇ ਗੈਰ ਸਮਾਜਿਕ ਗਾਣੇ ਗਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਹ ਗਾਇਕ ਅਤੇ ਕਲਾਕਾਰ ਅਗੇ ਵੱਧ ਕੇ ਸੂਬੇ ਵਿੱਚ ਇਕ ਸਕਰਾਤਮਕ ਮਾਹੌਲ ਤਿਆਰ ਕਰਨ ਤਾਂ ਜੋ ਸੂਬੇ ਦਾ ਨੌਜਵਾਨ ਭਟਕ ਨਾ ਸਕੇ। ਉਨਾਂ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਨੌਜਵਾਨ ਹਮੇਸ਼ਾਂ ਸਹੀ ਰਾਹ 'ਤੇ ਚੱਲਣ ਤੇ ਅੱਗੇ ਵੱਧ ਕੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ।
ਇਸ ਮੌਕੇ 'ਤੇ ਪੁਲਿਸ ਕਪਤਾਨ ਰਾਜਿੰਦਰ ਸਿੰਘ ਚੀਮਾ ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਗਾਇਕਾਂ, ਮਿਊਜ਼ਿਕ ਪ੍ਰਮੋਟਰਾਂ ਵਿੱਚ ਤਲਵਿੰਦਰ ਸਿੰਘ ਢਿਲੋਂ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਅਸ਼ੋਕ ਗਿੱਲ, ਵਿੱਕੀ ਨਾਗਰਾ, ਪ੍ਰਿੰਸ ਸੁਖਦੇਵ, ਮੇਜਰ ਸਾਹਿਬ, ਕੁਲਵਿੰਦਰ ਕੌਲ, ਸੁਖਜਿੰਦਰ ਅਲਫਾਜ਼, ਅਮਰਜੀਤ ਸਿੰਘ, ਕੁਲਜਿੰਦਰ ਬੈਂਸ, ਗੁਰਪ੍ਰੀਤ ਢੱਟ, ਸ਼ਿੰਦਾ ਨਿੱਝਰ, ਐਨ.ਕੇ.ਨਾਹਰ ਅਤੇ ਹੋਰ ਵੀ ਹਾਜ਼ਰ ਸਨ।

No comments: