BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਕਾਲਜ ਵਿੱਚ ਹਵਨ ਯੱਗ ਨਾਲ ਨਵੇਂ ਪ੍ਰਬੰਧਕੀ ਬਲਾਕ ਦਾ ਉਦਘਾਟਨ

ਜਲੰਧਰ 21 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐਡ) ਵਿੱਚ ਨਵੇਂ ਪ੍ਰਬੰਧਕੀ ਬਲਾਕ ਦੇ ਉਦਘਾਟਨ ਲਈ ਹਵਨ ਯੱਗ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਚੈਅਰਮੈਨ ਅਨਿਲ ਚੋਪੜਾ,  ਵਾਇਸ ਚੈਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ- ਚੈਅਰਮੈਨ ਪ੍ਰਿੰਸ ਚੋਪੜਾ  ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ। ਮੁੱਖ ਮਹਿਮਾਨਾਂ ਅਤੇ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ, ਲਾਅ ਕਾਲਜ ਪ੍ਰਿੰਸੀਪਲ ਡਾ. ਸੁਭਾਸ਼ ਸ਼ਰਮਾ,  ਡਾ . ਮੰਜੀਤ ਕੌਰ,  ਸਟਾਫ ਅਤੇ ਵਿਦਿਆਰਥੀਆਂ ਨੇ ਮੰਤਰ ਉਚਾਰਣ ਦੇ ਨਾਲ  ਹਵਨ ਯੱਗ ਵਿੱਚ ਆਹੁਤੀਆਂ ਪਾਈਆਂ। ਇਸਦੇ ਇਲਾਵਾ ਵਿਦਿਆਰਥੀਆਂ ਨੇ ਭਜਨ ਗਾਕੇ ਸ਼ੁਭ ਕਾਰਜ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ।  ਇਸ ਮੌਕੇ ਉੱਤੇ ਕਾਲਜ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ। ਅੰਤ ਵਿੱਚ ਸਭ ਨੂੰ ਪ੍ਰਸ਼ਾਦ ਵੰਡਿਆ ਗਿਆ।

No comments: