ਜਲੰਧਰ 9 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ ਦੇ ਵਿਦਿਆਰਥੀਆਂ ਨੇ ਅੱਜ ਨੁੱਕੜ ਨਾਟਕ ਰਾਹੀਂ ਨਸ਼ਿਆਂ, ਭਰੂਣ ਹੱਤਿਆ, ਅਨਪੜਤਾ, ਬਾਲ ਮਜ਼ਦੂਰੀ ਖ਼ਿਲਾਫ਼ ਤੇ ਬੱਚਿਆਂ ਨੂੰ ਸਿੱਖਿਆ ਜੁੜਨ ਦਾ ਸੰਦਸ਼ ਦਿੱਤਾ। ਇਸ ਨੁੱਕੜ ਨਾਟਕ ਦਾ ਮੁੱਖ ਉਦੇਸ਼ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਦੌਰਾਨ ਕੋਰਿਓਗ੍ਰਾਫ ਸੰਜੀਵ ਲੱਕੀ ਤੇ ਰਾਈਟਰ, ਐਕਟਰ ਤੇ ਡਾਇਰੈਕਟਰ ਅਮਿਤ ਨੇ ਬੱਚਿਆਂ ਨੂੰ ਇਸ ਨੁੱਕੜ ਨਾਟਕ ਲਈ ਤਿਆਰ ਕੀਤਾ ਸੀ। ਇਸ ਦੌਰਾਨ ਦੀਪਾਂਕਸ਼ੀ ਭਗਤ, ਅਰਿਤਿਕਾ, ਅਰਸ਼ਿਕਾ, ਇਸ਼ੀਕਾ, ਪ੍ਰਭਮੀਤ ਸਿੰਘ, ਰੋਹਿਤ, ਰਹੁਲ, ਤਰਨਵੀਰ ਸਿੰਘ, ਦਲਜੀਤ ਸਿੰਘ, ਗੁਰਸਿਮਰਨ ਸਿੰਘ, ਜੁਝਾਰ ਸਿੰਘ ਤੇ ਅੰਸ਼ ਨੇ ਨੁੱਕੜ ਨਾਟਕ ਵਿੱਚ ਭਾਗ ਲੈਂਦਿਆਂ ਲੋਕਾਂ ਨੂੰ ਉਕਤ ਸਮਾਜਿਕ ਬੁਰਾਈਆਂ ਖ਼ਿਲਾਫ਼ ਪ੍ਰੇਰਿਤ ਕੀਤਾ। ਇਸ ਮੌਕੇ ਸੇਂਟ ਸੋਲਜਰ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਅਨਪੜਤਾ ਸਾਰੀਆਂ ਸਮਾਜਿਕ ਬੁਰਾਈਆਂ ਦੀ ਜੜ ਹੈ। ਜੇਕਰ ਅਨਪੜਤਾ ਦੂਰ ਕਰ ਲਿਆ ਜਾਂਦਾ ਹੈ ਤਾਂ ਬੇਰੁਜ਼ਗਾਰੀ ਦੇ ਨਾਲ-ਨਾਲ ਭਰੂਣ ਹੱਤਿਆ ਤੇ ਬਾਲ ਮਜ਼ਦੂਰੀ ਵਰਗੀਆਂ ਸਮਾਜਿਕ ਸਮੱਸਿਆਵਾਂ ਵੀ ਆਪਣੇ-ਆਪ ਹੱਲ ਹੋ ਜਾਣਗੀਆਂ। ਉਨਾਂ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ।
No comments:
Post a Comment