BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਬੇਟੀ ਬਚਾਓ ਬੇਟੀ ਪੜਾਓੁ' ਮੁਹਿੰਮ ਪੰਦਰਵਾੜਾ 1 ਮਾਰਚ ਤੋਂ ਸ਼ੁਰੂ

ਹੋਲੀ ਤੇ ਹੁੜਦੰਗਬਾਜੀ ਕਰਨ ਵਾਲਿਆਂ ਨੂੰ ਚਿਤਾਵਨੀ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ/ਜੰਡਿਆਲਾ ਗੁਰੂ 2 ਮਾਰਚ (ਕੰਵਲਜੀਤ ਸਿੰਘ)- ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ 'ਬੇਟੀ ਬਚਾਓ ਬੇਟੀ ਪੜਾਓੁ' ਸਕੀਮ ਨੂੰ 8 ਮਾਰਚ ਤੋਂ ਸਮੁੱਚੇ ਦੇਸ਼ ਵਿੱਚ ਚਲਾਉਣ ਦੇ ਫੈਸਲੇ ਤਹਿਤ ਮਾਰਚ ਦਾ ਪਹਿਲਾ ਪੰਦਰਵਾੜਾ ਧੀਆਂ ਦੇ ਹੱਕਾਂ ਅਤੇ ਸੁਰੱਖਿਆ ਪ੍ਰਤੀ ਜਨ ਚੇਤਨਾ ਲਹਿਰ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਅੰਮ੍ਰਿਤਸਰ ਜਿਲੇ ਵਿੱਚ ਬੇਟੀ ਬਚਾਓ ਬੇਟੀ ਪੜਾਓੁ ਮੁਹਿੰਮ ਤਹਿਤ ਵੱਖ ਵੱਖ ਪ੍ਰੋਗਰਾਮ ਕੀਤੇ ਜਾਣਗੇ। ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਨੁਕੜ ਨਾਟਕ,ਰੈਲੀਆਂ,ਸੈਮੀਨਾਰ,ਹਸਤਾਖਰ ਮੁਹਿੰਮ ਆਦਿ ਚਲਾਈ ਜਾਵੇਗੀ। ਉਨਾ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਬੇਟੀ ਬਚਾਓ ਪੜਾਓੁ ਮੁਹਿੰਮ ਹਰੇਕ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵੱਡੇ ਪੱਧਰ ਤੇ ਹਸਤਾਖਰ ਮੁਹਿੰਮ ਚਲਾਉਣ ਲਈ ਕਿਹਾ। ਉਨਾ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲਿੰਗ ਅਨੁਪਾਤ ਵਿੱਚ ਬਰਾਬਰੀ ਦਾ ਸੰਦੇਸ਼,ਲੜਕੀਆਂ ਨੂੰ ਉੱਚ ਸਿਖਿਆ ਲਈ ਅਵਸਰ ਮੁਹੱਈਆ ਕਰਵਾਉਣਾ ਅਤੇ ਲੜਕੀਆਂ ਦੇ ਸਸ਼ਕਤੀਕਰਣ ਨੂੰ ਉਤਸ਼ਾਹ ਕਰਨਾ ਹੈ। ਉਨਾ ਦੱਸਿਆ ਕਿ ਪੰਦਰਵਾੜੇ ਦੀ ਸ਼ੁਰੂਆਤ ਪਿੰਡਾਂ ਅਤੇ  ਜ਼ਿਲਾ ਪੱਧਰ 'ਤੇ ਬੇਟੀ ਪੜਾਓੁ ਬੇਟੀ ਬਚਾਓ ਸਕੀਮ ਨੂੰ ਹੋਰਨਾਂ ਗਤੀਵਿਧੀਆਂ ਨਾਲ ਜੋੜ ਕੇ ਕੀਤੀ ਜਾਵੇਗੀ। ਇਸ ਤੋਂ ਬਾਅਦ 2 ਮਾਰਚ ਨੂੰ ਹੋਲੀ ਦੇ ਤਿਉਹਾਰ ਨੂੰ ਬੇਟੀ ਬਚਾਓ ਬੇਟੀ ਪੜਾਓੁ ਨਾਲ ਜੋੜ ਕੇ ਧੀਆਂ ਦੇ ਹੱਕਾਂ ਦੀ ਰਾਖੀ ਦਾ ਸੰਦੇਸ਼ ਦਿੱਤਾ ਜਾਵੇਗਾ। ਜਦਕਿ 3 ਮਾਰਚ ਨੂੰ ਜ਼ਿਲਾ ਵਿੱਚ ਕਲੱਸਟਰ ਪੱਧਰ 'ਤੇ ਇੱਕ ਜਾਂ ਦੋ ਪਿੰਡ ਚੁਣ ਕੇ,ਸਵੈ ਸੇਵੀ ਸੰਸਥਾਂਵਾਂ ਦੀ ਸਹਾਇਤਾ ਨਾਲ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। ਉਨਾ ਅੱਗੇ ਕਿਹਾ ਕਿ ਇਸ ਪੰਦਰਵਾੜੇ ਵਿੱਚ ਜਿਲੇ ਦਾ ਨਾਮ ਉਚਾ ਕਰਨ ਵਾਲੀਆਂ ਦਿਆਰਥਣਾਂ, ਖਿਡਾਰਨਾਂ ਨੂੰ ਪ੍ਰਸਾਸ਼ਨ ਵੱਲੋਂ ਸਨਮਾਨਿਆ ਵੀ ਜਾਵੇਗਾ। ਉਨਾ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਘਰਾਂ ਦੇ ਬਾਹਰ 'ਬੇਟੀ ਬਚਾਓ ਬੇਟੀ ਪੜਾਓੁ' ਨਾਲ ਸਬੰਧਤ ਸਟਿੱਕਰ ਵੀ ਲਗਾਏ ਜਾਣਗੇ। ਅਤੇ ਧੀਆਂ ਦੀ ਰਾਖੀ ਵਿੱਚ ਵੱਖ-ਵੱਖ ਢੰਗਾਂ ਨਾਲ ਯੋਗਦਾਨ ਪਾਉਣ ਵਾਲੀਆਂ ਪੰਚਾਇਤਾਂ,ਸਕੂਲਾਂ,ਐਨ.ਜੀ.ਓ.ਆਦਿ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨਾ ਅੱਗੇ ਦੱਸਿਆ ਕਿ  8 ਮਾਰਚ ਨੂੰ ਪ੍ਰਧਾਨ ਮੰਤਰੀ ਦਾ ਸਿੱਧਾ ਪ੍ਰਸਾਰਣ ਦਿਖਾਉਣ ਤੋਂ ਇਲਾਵਾ ਮਹਿਲਾ ਦਿਵਸ ਮੌਕੇ ਸਮਾਗਮ ਕੀਤਾ ਜਾਵੇਗਾ। ਉਨਾ ਦੱਸਿਆ ਕਿ ਪੰਦਰਵਾੜੇ ਦੇ ਵੱਖ-ਵੱਖ ਪ੍ਰੋਗਰਾਮਾਂ ਬਾਅਦ 15 ਮਾਰਚ ਨੂੰ ਸਮਾਪਤੀ ਸਮਾਗਮ ਵੀ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ। ਕਿ ਹੋਲੀ 'ਤੇ ਹੁੜਦੰਗਬਾਜੀ ਕਰਨ ਵਾਲਿਆਂ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨਾ ਕਿਹਾ ਕਿ ਹੋਲੀ ਤਿਓਹਾਰ ਤੇ ਬਾਹਰ ਆਉਣ ਜਾਣ ਵਾਲੀਆਂ ਲੜਕੀਆਂ ਉਪਰ ਸ਼ਰਾਰਤੀ ਅਨਸਰਾਂ ਵੱਲੋਂ ਜੋ ਹੁੜਦੰਗਬਾਜੀ ਕੀਤੀ ਜਾਂਦੀ ਹੈ। ਦੇ ਵਿਰੁੱਧ ਸਖਤ ਪੁਲਿਸ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਜਿਲਾ ਸਿਖਿਆ ਅਫਸਰ ਐਲੀਮੈਂਟਰ ਸ੍ਰੀ ਸ਼ਿਸ਼ੂਪਾਲ, ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਰੇਖਾ ਮਹਾਜਨ, ਜਿਲਾ ਬਾਲ ਸੁਰੱਖਿਆ ਅਫਸਰ ਸ੍ਰੀ ਗੁਲਬਹਾਰ ਸਿੰਘ, ਜਿਲਾ ਖੇਡ ਅਫਸਰ ਸ੍ਰ ਗੁਰਲਾਲ ਸਿੰਘ ਤੋ ਇਲਾਵਾ ਸੀ:ਡੀ:ਪੀ:ਓਜ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

No comments: