BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਅਤੇ ਪੈਰਾਡਾਈਸ ਦੀ 16ਵੀਂ ਐਥਲੈਟਿਕ ਮੀਟ, ਸੰਜੀਵ ਅਤੇ ਸੁਨੀਤਾ ਬਣੇ ਬੇਸਟ ਐਥਲੀਟ

ਜਲੰਧਰ 16 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਅਤੇ ਪੈਰਾਡਾਈਸ ਕਾਲਜ ਆਫ਼ ਐਜੂਕੇਸ਼ਨ ਵਿੱਚ 16ਵੀਂ ਐਥਲੈਟਿਕ ਮੀਟ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਡਾ.ਅਲਕਾ ਗੁਪਤਾ ਅਤੇ ਸਟਾਫ ਮੈਂਬਰਸ ਵਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਾਟ ਪੁਟ (ਮੁੰਡਿਆਂ) ਵਿੱਚ ਜਤਿੰਦਰਜੀਤ ਨੇ ਪਹਿਲਾ, ਪਰਮਵੀਰ ਨੇ ਦੂਜਾ, ਸੰਜੀਤ ਨੇ ਤੀਜਾ, ਲਾਂਗ ਜੰਪ (ਮੁੰਡਿਆਂ) ਵਿੱਚ ਜਸਪਾਲ ਨੇ ਪਹਿਲਾ, ਸੰਜੀਵ ਨੇ ਦੂਜਾ, ਅਮਨਦੀਪ ਨੇ ਤੀਜਾ, 100 ਮੀਟਰ ਰੇਸ (ਮੁੰਡਿਆਂ) ਵਿੱਚ ਸੰਜੀਵ ਕੁਮਾਰ ਨੇ ਪਹਿਲਾ, ਜਸਪਾਲ ਨੇ ਦੂਜਾ, ਅਮਨਦੀਪ ਨੇ ਤੀਜਾ ਸਥਾਨ, ਥਰੀ ਲੇਗ ਰੇਸ ਵਿੱਚ ਜਤਿੰਦਰ, ਗੌਰਵ ਨੇ ਪਹਿਲਾ, ਸਤੀਸ਼, ਗੁਲਸ਼ਨ ਨੇ ਦੂਜਾ, ਲਵਪ੍ਰੀਤ, ਜਗਜੀਤ ਨੇ ਤੀਜਾ ਸਥਾਨ, ਲਾਂਗ ਜੰਪ (ਕੁੜੀਆਂ) ਵਿੱਚ ਸੁਨੀਤਾ ਨੇ ਪਹਿਲਾ, ਪਰਮਿੰਦਰ ਨੇ ਦੂਜਾ, ਕਮਲ ਨੇ ਤੀਜਾ, 100 ਮੀਟਰ ਰੇਸ (ਕੁੜੀਆਂ) ਵਿੱਚ ਸੁਨੀਤਾ ਨੇ ਪਹਿਲਾ,  ਹਰਦੀਪ ਨੇ ਦੂਜਾ, ਰਵਿੰਦਰ ਕੌਰ ਨੇ ਤੀਜਾ, ਸੈਕ ਰੇਸ ਵਿੱਚ ਕਮਲ ਨੇ ਪਹਿਲਾ, ਮਨਜੋਤ ਨੇ ਦੂਜਾ, ਸਕੀਨਾ ਨੇ ਤੀਜਾ, ਸਪੂਨ ਰੇਸ (ਕੁੜੀਆਂ) ਵਿੱਚ ਸੁਮਨ ਨੇ ਪਹਿਲਾ, ਸਾਕਸ਼ੀ ਨੇ ਦੂਜਾ, ਅੰਜਲੀ ਨੇ ਤੀਜਾ, ਥਰੀ ਲੇਗ ਰੇਸ (ਕੁੜੀਆਂ)  ਵਿੱਚ ਸੋਨਿਆ, ਪ੍ਰਿਆ ਨੇ ਪਹਿਲਾ, ਨੇਹਾ, ਪੱਲਵੀ ਨੇ ਦੂਜਾ, ਕਮਲਪ੍ਰੀਤ, ਨਿਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੰਡਿਆਂ ਵਿੱਚ ਸੰਜੀਵ ਅਤੇ ਕੁੜੀਆਂ ਵਿੱਚ ਸੁਨੀਤਾ ਨੂੰ ਬੇਸਟ ਐਥਲੀਟ ਚੁਣਿਆ ਗਿਆ। ਚੈਅਰਮੈਨ ਅਨਿਲ ਚੋਪੜਾ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂਨੂੰ ਖੇਡਾਂ ਵਿੱਚ ਜ਼ਿਆਦਾ ਤੋੋਂ ਜਿਆਦਾ ਭਾਗ ਲੈਣ ਨੂੰ ਕਿਹਾ।

No comments: