BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੀ ਅਨੰਦਪੁਰ ਸਾਹਿਬ ਜਾਣ ਤੇ ਆਉਣ ਵਾਲੀਆਂ ਸੰਗਤਾਂ ਵਾਸਤੇ 19 ਵਾਂ ਲੰਗਰ ਲਗਾਇਆ ਗਿਆ

ਜੰਡਿਆਲਾ ਗੁਰੂ 2 ਮਾਰਚ (ਕੰਵਲਜੀਤ ਸਿੰਘ)- ਅੱਜ ਹਲਕਾ ਜੰਡਿਆਲਾ ਗੁਰੂ ਦੇ ਮੇਨ ਹਾਈਵੇ ਰੋਡ ਦੇ ਅਧੀਨ ਆਉਦੇ ਪਿੰਡ ਗੁਨੋਵਾਲ ਤੇ ਗੋਰੇਵਾਲ ਦੀਆਂ ਸੰਗਤਾਂ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਤੇ ਆਉਣ ਵਾਲੀਆਂ ਸੰਗਤਾਂ ਵਾਸਤੇ 19 ਵਾਂ ਲੰਗਰ ਲਗਾਇਆ ਗਿਆ। ਇਹ ਲੰਗਰ ਲਗਾਤਾਰ  ਦਿਨ ਰਾਤ 24 ਘੰਟੇ ਚਲਦਾ ਹੈ। ਇਸ ਲੰਗਰ ਵਿੱਚ ਜਲੇਬੀਆਂ, ਚਾਹ ,ਪਕੌੜੇ,ਖੀਰ,ਫੁਲਕੇ,ਤੇ ਤਰਾਂ-ਤਰਾਂ ਦੀਆਂ ਸਬਜੀਆ ਹਰ ਦਿਨ ਬਦਲ-ਬਦਲ ਕੇ ਬਨਾਇਆ ਜਾਦੀਆ ਹਨ। ਇੱਥੇ ਸੇਵਾਦਾਰਾ ਵਲੋਂ ਸੰਗਤਾਂ ਨੂੰ ਬੜੇ ਆਦਰ ਸਤਿਕਾਰ ਨਾਲ ਲੰਗਰ ਛਕਾਇਆ ਜਾਦਾ ਹੈ। ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕੀ ਇੱਥੇ ਸੰਗਤਾਂ ਹਰ ਰੋਜ਼  ਵੱਡੀ ਗਿਣਤੀ ਵਿੱਚ ਲੰਗਰ ਛੱਕ ਕੇ ਜਾਂਦੀਆ ਹਨ। ਤੇ ਅਸੀਂ ਇਹੋ ਅਰਦਾਸ ਕਰਦੇ ਹਾਂ ਕੀ ਸੰਗਤਾਂ ਅਤੇ ਗੁਰੂ ਘਰ ਦੀ ਮੇਹਰ ਸਦਕਾ ਇਹ ਲੰਗਰ ਚਲਦੇ ਰਹਿਨ। ਤੇ ਲੋਕ ਗੁਰੂ ਘਰ ਦੇ ਦਰਸ਼ਨ ਕਰਕੇ ਸਹੀ ਸਲਾਮਤ ਆਪਣੇ ਘਰ ਪੁੱਜਣ। ਇਸ ਮੌਕੇ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ,ਸਿੰਕਦਰ ਸਿੰਘ,ਮਲੂਕ ਸਿੰਘ,ਸੋਨੂੰ ਗੁਨੋਵਾਲ,ਨਿਸਾਨ ਸਿੰਘ,ਸੁੱਖਾਂ ਸਿੰਘ ਗੋਰੇਵਾਲ,ਜੱਗਾ ਗੋਰੇਵਾਲ,ਵੱਸਣ ਸਿੰਘ ਹਲਵਾਈ,ਪ੍ਰਗਟ ਸਿੰਘ,ਗਗਨਦੀਪ ਸਿੰਘ,ਸ਼ਾਮਿਲ ਸਨ।

No comments: