BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

1 ਅਪ੍ਰੈਲ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਨਵੇਂ ਬਣੇ ਕੈਰੀਬੇਗਾਂ ਦੀ ਕੀਤੀ ਜਾਵੇਗੀ ਸ਼ੁਰੂਆਤ

  • ਆਲੂ ਅਤੇ ਮੱਕੀ ਦੇ ਸਟਾਰਚ ਤੋਂ ਬਣਾਏ ਜਾਣਗੇ ਕੈਰੀਬੇਗ
  • ਵਾਤਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ-ਚੇਅਰਮੈਨ ਪੀ:ਪੀ:ਸੀ:ਬੀ
ਅੰਮ੍ਰਿਤਸਰ, ਜੰਡਿਆਲਾ ਗੁ੍ਰੂ 16 ਮਾਰਚ (ਕੰਵਲਜੀਤ ਸਿੰਘ) ਅੱਜ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰ ਕਾਹਨ ਸਿੰਘ ਪਨੂੰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਅਤੇ ਨਵੀਂ ਤਕਨੀਕ ਨਾਲ ਬਣੇ ਕੈਰੀਬੈਗ ਵਰਤੋਂ ਵਿੱਚ ਲਿਆਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸਕੱਤਰ ਸ੍ਰ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰ ਰੂਪ ਸਿੰਘ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਉਨਾਂ ਨਾਲ ਇੰਜ:ਜੀ:ਐਸ:ਮਜੀਠਾ,ਮੁੱਖ ਵਾਤਵਾਰਣ ਇੰਜਨੀਅਰ,ਇੰਜ:ਹਰਬੀਰ ਸਿੰਘ ਸੀਨੀਅਰ ਵਾਤਾਵਰਣ ਇੰਜੀਨੀਅਰ ਅਤੇ ਇਂੰਜ:ਕੰਵਲਜੀਤ ਸਿੰਘ ਸਹਾਇਕ ਵਾਤਾਵਰਣ ਇੰਜਨੀਅਰ ਪੀ:ਪੀ:ਸੀ:ਬੀ ਵੀ ਹਾਜ਼ਰ ਸਨ। ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਪਨੂੰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2016 ਵਿੱਚ ਹੀ ਪਲਾਸਟਿਕ ਦੇ ਲਿਫਾਫਿਆਂ ਨੂੰ ਵੇਚਣ ਅਤੇ ਵਰਤਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪ੍ਰੰਤੂ ਅਜੇ ਵੀ ਪਲਾਸਟਿਕ ਦੇ  ਲਿਫਾਫਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਾਸਟਿਕ ਦੇ ਲਿਫਾਫਿਆਂ ਨਾਲ ਜਿਥੇ ਵਾਤਾਰਵਣ ਖਰਾਬ ਹੁੰਦਾ ਹੈ। ਉਥੇ ਇਹ ਸੀਵਰੇਜ ਨੂੰ ਬਲਾਕਿਜ ਕਰਦੇ ਹਨ। ਸ੍ਰ ਪਨੂੰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ ਦੀਆਂ ਚਾਰ ਕੰਪਨੀਆਂ ਨਾਲ ਸਮਝੋਤਾ ਕੀਤਾ ਗਿਆ ਹੈ। ਜਿਸ ਤਹਿਤ ਇਹ ਕੰਪਨੀਆਂ ਆਲੂ ਅਤੇ  ਮੱਕੀ ਦੇ ਸਟਾਰਚ ਤੋਂ ਕੈਰੀਬੈਗ ਤਿਆਰ ਕਰਨਗੀਆਂ। ਅਤੇ ਇਹ ਕੈਰੀਬੇਗ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਆਪ ਹੀ ਨਸ਼ਟ ਹੋ ਜਾਵੇਗਾ। ਉਨਾਂ ਦੱਸਿਆ ਕਿ ਕੰਪਨੀਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ। ਕਿ ਲਿਫਾਫਿਆਂ ਲਈ ਵਰਤਿਆ ਜਾ ਰਿਹਾ ਕੱਚਾ ਮਾਲ ਵੀ ਇਥੇ ਹੀ ਤਿਆਰ ਕੀਤਾ ਜਾਵੇ। ਸ੍ਰ ਪਨੂੰ ਨੇ ਦੱਸਿਆ ਕਿ ਇਹ ਨਵੇਂ ਕੈਰੀਬੇਗ ਵੀ ਉਨਾਂ ਮਸ਼ੀਨਾਂ ਵਿੱਚ ਹੀ ਤਿਆਰ ਕੀਤੇ ਜਾਣਗੇ। ਜਿੰਨਾਂ ਮਸ਼ੀਨਾਂ ਵਿੱਚ ਪਹਿਲਾਂ ਪਲਾਸਟਿਕ ਦੇ ਲਿਫਾਫੇ ਤਿਆਰ ਕੀਤੇ ਜਾਂਦੇ ਸਨ। ਇਸ ਲਈ ਵਪਾਰੀਆਂ ਤੇ ਇਸ ਦਾ ਕੋਈ ਵਾਧੂ ਬੋਝ ਨਹੀਂ ਪਵੇਗਾ। ਸ੍ਰ ਪਨੂੰ ਨੇ ਅੱਗੇ ਕਿਹਾ ਕਿ ਇਹ ਕੈਰੀਬੇਗ ਦੀ ਕੀਮਤ ਵੀ ਕੋਈ ਜਿਆਦਾ ਨਹੀਂ ਹੈ। ਅਤੇ ਜਿੰਨਾ ਕੈਰੀਬੇਗ ਦਾ ਉਤਪਾਦਨ ਵਧੇਗਾ ਉਸੇ ਤਰਾਂ ਇਸ ਦੀ ਕੀਮਤ ਵਿੱਚ ਗਿਰਾਵਟ ਆਵੇਗੀ। ਸ੍ਰ ਪਨੂੰ ਨੇ ਦੱਸਿਆ ਕਿ ਇਨਾਂ ਕੈਰੀਬੇਗਾਂ ਦੀ ਸ਼ੁਰੂਆਤ 1 ਅਪ੍ਰੈਲ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ। ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਪ੍ਰਸ਼ਾਦ ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਹੁਣ ਇਨਾਂ ਕੈਰੀਬੇਗਾਂ ਵਿੱਚ ਮਿਲੇਗਾ। ਇਸ ਤੋਂ ਪਹਿਲਾਂ ਸ੍ਰ ਪਨੂੰ ਵੱਲੋਂ ਮਿਸ਼ਨਰੀ ਖੁਦਾਈ ਖਿਦਮਦਗਾਰਾਂ ਵੱਲੋਂ  ਰਣਜੀਤ ਐਵੀਨਿਊ ਵਿਖੇ ਕਰਵਾਏ ਗਏ ਸਮਾਗਮ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਉਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰ ਕਮਲਦੀਪ ਸਿੰਘ ਸੰਘਾ,ਪੁਲਿਸ ਕਮਿਸ਼ਨਰ ਸ੍ਰੀ ਐਸ:ਵਾਸਤਵ,ਜਿਲਾਂ ਜੰਗਲਾਤ ਅਫਸਰ ਸ੍ਰੀ ਰਾਜੇਸ਼ ਗੁਲਾਟੀ,ਮੁੱਖ ਖੇਤੀਬਾੜੀ ਅਫਸਰ ਸ੍ਰ ਦਲਬੀਰ ਸਿੰਘ ਛੀਨਾ,ਚੇਅਰਪਰਸਨ ਪਿੰਗਲਵਾੜਾ ਸੁਸਾਇਟੀ ਬੀਬੀ ਇੰਦਰਜੀਤ ਕੌਰ,ਮਿਸ਼ਨਰੀ ਖੁਦਾਈ ਖਿਦਮਦਗਾਰਾਂ ਸ੍ਰ ਪਕਾਸ਼ ਸਿੰਘ ਭੱਟੀ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਸ੍ਰ ਪਨੂੰ ਨੇ ਕਿਹਾ ਕਿ ਇਸ ਸਮੇਂ ਪੰਜਾਬ ਦਾ ਜੰਗਲਾਤ ਰਕਬਾ ਕੇਵਲ 3.64 ਫੀਸਦੀ ਹੈ ਜੋ ਕਿ ਬਹੁਤ ਘੱਟ ਹੈ। ਅਤੇ ਇਸ ਨੂੰ ਵਧਾਉਣ ਦੀ ਬਹੁਤ ਲੋੜ ਹੈ। ਉਨਾਂ ਨੇ ਸ੍ਰ ਪ੍ਰਕਾਸ਼ ਸਿੰਘ ਭੱਟੀ ਦੀ ਪ੍ਰਸੰਸਾ ਕਰਦਿਆਂ ਕਿਹਾ। ਕਿ ਇਨਾਂ ਵੱਲੋਂ 32 ਲੱਖ ਦੇ ਕਰੀਬ ਪੌਦੇ ਲਗਾਏ ਜਾ ਚੁੱਕੇ ਹਨ। ਜੋ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਲਈ ਲਾਹੇਵੰਦ ਸਾਬਤ ਹੋ ਰਹੇ ਹਨ। ਸ੍ਰ ਪਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਰ:ਓ ਦਾ ਪਾਣੀ ਘੱਟ ਤੋਂ ਘੱਟ ਪ੍ਰਯੋਗ ਕਰਨ ਕਿਉਕਿ ਪੰਜਾਬ ਦੇ 80 ਫੀਸਦੀ ਖੇਤਰ ਵਿੱਚ ਆਰ:ਓ ਦੇ ਪਾਣੀ ਦੀ ਜਰੂਰਤ ਨਹੀਂ ਹੈ। ਇਸ ਮੌਕੇ ਸ੍ਰ ਕਾਹਨ ਸਿੰਘ ਪਨੂੰ, ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅਤੇ ਸ੍ਰੀ ਐਸ ਵਾਸਤਵ ਪੁਲਿਸ ਕਮਿਸ਼ਨਰ ਵੱਲੋਂ ਅਜਨਾਲਾ ਰੋਡ ਤੇ ਪੌਦੇ ਵੀ ਲਗਾਏ ਗਏ। ਇਸ ਮੌਕੇ ਮਿਸ਼ਨਰੀ ਖੁਦਾਈ ਖਿਦਮਦਗਾਰਾਂ ਵਲੋਂ ਸ੍ਰੀ ਕਾਹਨ ਸਿੰਘ ਪਨੂੰ ਨੂੰ ਸਨਮਾਨਤ ਵੀ ਕੀਤਾ ਗਿਆ।

No comments: