BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ ਸੀ/ਐਸ ਟੀ ਦੇ ਸੰਸ਼ੋਧਨ ਦੇ ਖਿਲਾਫ 2 ਅਪ੍ਰੈਲ ਨੂੰ ਭਾਰਤ ਬੰਦ ਦਾ ਦਲਿਤ ਤੇ ਪਿਛੜੇ ਲੋਕਾਂ ਨੇ ਕੀਤਾ ਐਲਾਨ

ਜੰਡਿਆਲਾ ਗੁਰੂ 27 ਮਾਰਚ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਐਸ ਸੀ ਐਸ ਟੀ ਐਕਟ ਵਿਚ ਬਦਲਾਅ ਆਉਣ ਤੋਂ ਬਾਅਦ ਅਲੱਗ ਅਲੱਗ ਸੰਸਥਾਵਾਂ ਅਤੇ ਦਲਿਤ ਸਮਾਜ ਦੁਆਰਾ ਜੰਡਿਆਲਾ ਗੁਰੂ ਦੇ ਵਾਲਮੀਕਿ ਆਸ਼ਰਮ ਨਵੀਂ ਆਬਾਦੀ ਵਿੱਚ ਚਿਮਨ ਲਾਲ ਦੀ ਅਗਵਾਈ ਵਿੱਚ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਫੈਸਲਾ ਦਲਿਤ ਸਮਾਜ ਦੇ ਸ਼ੋਸ਼ਣ ਵਾਸਤੇ ਅਤੇ ਇਹ ਫੈਸਲਾ ਆਰ ਐਸ ਐਸ ਦੇ ਇਸ਼ਾਰੇ ਤੇ ਲਿਆ ਗਿਆ ਹੈ। ਇਹ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੁਆਰਾ ਲਿਖੇ ਸੰਵਿਧਾਨ ਦੇ ਨਾਲ ਛੇੜਛਾੜ ਕਰਕੇ ਦਲਿਤ ਲੋਕਾਂ ਦੇ ਉੱਪਰ ਅਤਿਆਚਾਰ ਕਰਨ ਵਾਲਾ ਫ਼ੈਸਲਾ ਹੈ। ,ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਦਲਿਤ ਦੀ ਭਲਾਈ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ।ਸਾਰੇ ਦਲਿਤ ਦੀ ਭਲਾਈ ਲਈ 2 ਅਪ੍ਰੈਲ ਨੂੰ ਸਾਰੇ ਦਲਿਤ ਸਮਾਜ ਦੇ ਵਲੋਂ  ਸ਼ਾਂਤੀਪੂਰਨ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਸਾਰੇ ਛੋਟੀ ਜਾਤੀ ਦੇ ਜਥੇਬੰਦੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ਤੇ ਜਥੇਬੰਦੀਆਂ ਦੇ ਨੇਤਾ ਜਿਸ ਵਿੱਚ ਵਾਲਮੀਕਿ ਆਦਿ ਧਰਮ ਸਮਾਜ ਰਜਿਸਟਰ. ਭਾਰਤ ਦੇ ਪ੍ਰਧਾਨ ਬਾਬਾ ਨੰਦ ਜੀ ਕੇਂਦਰੀ ਸਲਾਹਕਾਰ , ਵਾਲਮੀਕਿ ਸੰਗਰਸ਼ ਸੈਨਾ ਦੇ ਪ੍ਰਧਾਨ ਦਿਲਬਾਗ ਸਿੰਘ ਬੱਗਾ,ਭਗਵਾਨ ਵਾਲਮੀਕਿ ਸੰਗਰਸ਼ ਦਲ ਦੇ ਜਿਤੇਂਦਰ ਸਿੰਘ ਲਾਡੀ ਲਾਖਣ, ਵਾਲਮੀਕਿ ਏਕਤਾ ਸੰਗਰਸ਼ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਡਾ, ਰੰਗਰੇਟਾ ਯੂਥ ਏਕਤਾ ਦੇ ਪ੍ਰਧਾਨ  ਨਿਰਮਲ ਸਿੰਘ ,ਆਪਣੇ ਸਾਥੀਆਂ ਦੇ ਨਾਲ ਸ਼ਾਮਿਲ ਹੋਏ,ਸੁਭਾਸ਼ ਕੁਮਾਰ,ਚਿਮਨ ਲਾਲ ਜਿਲਾ ਪ੍ਰਭਾਰੀ,ਬਲਰਾਜ,ਜਿਤੇਂਦਰ,ਹਰਜ਼ਤ ਸਿੰਘ,ਰਾਧੇ ਸ਼ਿਆਮ, ਮਨਜਿੰਦਰ ਸਿੰਘ,ਹੈਪੀ, ਗੌਰਵ,ਪ੍ਰਿਸ,ਮਹਿਲਾ ਵਿੰਗ-ਹਰਜ਼ਤ ਕੌਰ,ਜਸਪ੍ਰੀਤ ਕੌਰ,ਨਰੇਂਦਰ ਕੌਰ ਆਦਿ ਹਾਜਰ ਸਨ।

No comments: