BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰਜ਼ਾ ਮੁਕਤੀ ਨੂੰ ਲੈ ਕੇ ਭਾਕਿਯੂ (ਉਗਰਾਹਾਂ) ਨੇ ਕੱਢੀ 25 ਪਿੰਡਾਂ 'ਚ ਮੋਟਰ ਸਾਈਕਲ ਰੈਲੀ

ਤਲਵੰਡੀ ਸਾਬੋ, 2 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵੋਟਾਂ ਦੌਰਾਨ ਚੋਣ ਮੈਨੀਫੈਸਟੋ 'ਚ ਦਰਜ਼ ਕੀਤੀਆਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਨੌਜਵਾਨਾਂ ਨੂੰ ਨੌਕਰੀ ਦੇਣ ਅਤੇ ਗਰੀਬਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਜੇ ਤੱਕ ਨਾ ਦਿੱਤੇ ਜਾਣ ਦੇ ਵਿਰੋਧ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਤਲਵੰਡੀ ਸਾਬੋ ਇਕਾਈ ਵੱਲੋਂ ਸਬ ਡਵੀਜਨ ਦੇ ਲਗਭਗ 25 ਪਿੰਡਾਂ ਵਿੱਚ ਮੋਟਰ ਸਾਈਕਲ ਰੈਲੀ ਕੱਢੀ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ।
ਯੂਨੀਅਨ ਦੇ ਤਲਵੰਡੀ ਸਾਬੋ ਦੀ ਬਲਾਕ ਕਮੇਟੀ ਦੇ ਪ੍ਰਧਾਨ ਬਹੱਤਰ ਸਿੰਘ ਨੰਗਲਾ, ਨਛੱਤਰ ਸਿੰਘ ਬਹਿਮਣ ਕੌਰ ਸਿੰਘ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਲੋਕਾਂ ਦਾ ਕਰਜਾ ਮੁਆਫ ਅਤੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ  ਕਰਨ ਦੇ ਨਾਲ-ਨਾਲ ਮਜਦੂਰਾਂ ਨੂੰ ਆਟਾ ਦਾਲ ਤੋਂ ਇਲਾਵਾ ਚਾਹ ਪੱਤੀ ਤੇ ਦੇਸੀ ਘਿਓ ਦੇਣ ਦੇ ਵਾਅਦੇ ਕਰਦੀ ਸੀ ਪ੍ਰੰਤੂ ਕਿਸੇ ਇੱਕ ਵੀ ਵਾਅਦੇ ਨੂੰ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਸਾਰੀਆਂ ਮੰਗਾਂ ਤੋਂ ਸਾਫ ਤੌਰ 'ਤੇ ਮੁਕਰ ਗਈ ਹੈ ਜਿਸ ਨੂੰ ਲੈ ਕੇ ਇਹ ਰੈਲੀ ਸੀਂਗੋ, ਲਹਿਰੀ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਨੰਗਲਾ ਆਦਿ ਪਿੰਡਾਂ ਵਿੱਚ ਕੱਢੀ ਗਈ ਹੈ। ਬੁਲਾਰਿਆਂ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਲੋਕਾਂ ਨੂੰ 8 ਮਾਰਚ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਲਲਕਾਰ ਰੈਲੀ ਦੀ ਤਿਆਰੀ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੁਜਾਹਰੇ ਵਿੱਚ ਚਮਕੌਰ ਸਿੰਘ ਬਹਿਮਣ ਕੌਰ ਸਿੰਘ, ਗੁਰਮੀਤ ਸਿੰਘ ਨੰਗਲਾ, ਭੋਲਾ ਸਿੰਘ ਚੱਠੇਵਾਲਾ, ਪ੍ਰੀਤਮ ਸਿੰਘ ਗਿਆਨਾ ਤੇ ਨਾਇਬ ਸਿੰਘ ਨਥੇਹਾ ਤੋਂ ਇਲਾਵਾ ਸੈਕੜੇ ਕਿਸਾਨ ਸ਼ਾਮਲ ਸਨ।

No comments: