BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਅਰੀ ਸਿਖਲਾਈ ਕੋਰਸ 5 ਮਾਰਚ ਨੂੰ ਵੇਰਕਾ ਵਿਖੇ ਹੋਵੇਗਾ ਸ਼ੁਰੂ-ਜੋਗਿੰਦਰ ਸਿੰਘ

ਅੰਮ੍ਰਿਤਸਰ/ਜੰਡਿਆਲਾ ਗੁਰੂ 1 ਮਾਰਚ (ਕੰਵਲਜੀਤ ਸਿੰਘ,ਪਰਗਟ ਸਿੰਘ)- ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਦੀ ਯੋਗ ਅਗਵਾਈ ਹੇਠ ਪੜੇ ਲਿਖੇ ਬੇਰੁਜ਼ਗਾਰ ਵਿਅਕਤੀਆਂ ਨੂੰ ਸਵੈ ਰੁਜਗਾਰ ਸਕੀਮ ਅਧੀਨ 15 ਦਿਨਾਂ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਜੋਗਿੰਦਰ ਸਿੰਘ ਨੇ ਦਿੰਦਿਆਂ ਦੱਸਿਆ। ਕਿ ਇਸ ਕੋਰਸ ਵਿੱਚ ਲੜਕਾ ਜਾਂ ਲੜਕੀ ਜਿਸ ਦੀ ਉਮਰ ਘੱਟੋ ਘੱਟ 18 ਸਾਲ ਦੀ ਹੋਵੇ ਅਤੇ ਵੱਧ ਤੋਂ ਵੱਧ 50 ਸਾਲ ਦੀ ਉਹ ਟ੍ਰੇਨਿੰਗ ਵਿੱਚ ਭਾਗ ਲੈ ਸਕਦਾ ਹੈ। ਇਸ ਟ੍ਰੇਨਿੰਗ ਲਈ ਅਰਜੀ ਦੇਣ ਵਾਲਾ ਬਿਨੈਕਾਰ ਘੱਟੋ ਘੱਟ 5ਵੀਂ ਪਾਸ,ਬੇਰੁਜਗਾਰ ਅਤੇ ਪੇਂਡੂ ਇਲਾਕਾ ਨਾਲ ਸਬੰਧਤ ਹੋਣਾ ਚਾਹੀਦਾ ਹੈ। ਡਿਪਟੀ ਡਾਇਰੈਕਟਰ ਨੇ ਇਹ ਵੀ ਕਿਹਾ ਕਿ ਇਸ ਕੋਰਸ ਲਈ 5 ਮਾਰਚ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਅਤੇ ਇਹ ਕੋਰਸ ਉਸੇ ਦਿਨ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ ਵੇਰਕਾ ਜਿਲਾ ਅੰਮ੍ਰਿਤਸਰ ਵਿਖੇ ਸ਼ੁਰੂ ਕੀਤਾ ਜਾਵੇਗਾ। ਉਨਾ ਕਿਹਾ ਕਿ ਚਾਹਵਾਨ ਵਿਅਕਤੀ ਦਫਤਰ ਡਿਪਟੀ ਡਾਇਰੈਕਟਰ ਵਿਖੇ ਆਪਣੇ ਨਾਲ 5ਵੀਂ, 8ਵੀਂ ਜਾਂ 10ਵੀਂ ਕਲਾਸ ਕਲਾਸ ਦਾ ਸਰਟੀਫਿਕੇਟ,ਰਿਹਾਇਸ਼ੀ ਸਬੂਤ,ਅਧਾਰ ਕਾਰਡ ਅਤੇ ਇਕ ਪਾਸਪੋਰਟ ਸਾਈਜ ਫੋਟੋ ਲੈ ਕੇ ਆਉਣ।  ਉਨਾ ਕਿਹਾ ਕਿ ਕੋਰਸ ਲਈ ਜਨਰਲ ਜਾਤੀ ਦੇ ਬਿਨੈਕਾਰ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 750 ਰੁਪਏ ਫੀਸ ਹੋਵੇਗੀ। ਜੋ 5 ਮਾਰਚ ਤੱਕ ਹੀ ਜਮਾਂ ਕੀਤੀ ਜਾਵੇਗੀ।

No comments: