BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਵਿਹੜੇ ਵਿੱਚ ਦੋ ਰੋਜਾ ਖਾਲਸਾਈ ਉਤਸਵ ਪੂਰੇ ਜਾਹੋ ਜਲਾਲ ਨਾਲ ਦੂਸਰੇ ਦਿਨ ਵੀ ਸ਼ੁਰੂ ਹੋਇਆ। ਇਸ ਉਤਸਵ ਵਿੱਚ ਦੂਸਰੇ ਦਿਨ ਵਾਰ ਗਾਇਣ, ਕਲੀ ਗਾਇਣ, ਗੁਰਬਾਣੀ ਕੰਠ, ਸ਼ੁੱਧ ਗੁਰਬਾਣੀ ਉਚਾਰਣ ਮੁਕਾਬਲਾ, ਦਸਤਾਰ ਬੰਦੀ, ਦੁਮਾਲਾ ਸਜਾਉਣਾ, ਤਾਲ ਸਾਜ, ਤੰਤੀ ਸਾਜ ਵਾਦਨ ਅਤੇ ਧਾਰਮਿਕ ਕਵਿਤਾ ਮੁਕਾਬਲੇ ਕਰਵਾਏ ਗਏ। ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਇਆ ਗਿਆ। ਡਾ. ਗੁਰਮੇਲ ਸਿੰਘ ਵਾਈਸ ਚਾਂਸਲਰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਅੱਜ ਦੇ ਸਮਾਪਤੀ ਸਮਾਰੋਹ 'ਤੇ ਇਨਾਮ ਵੰਡ ਸਮਾਰੋਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਰਹਿਨੁਮਾਈ 'ਤੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਇਸ ਸਮਾਰੋਹ ਵਿੱਚ ਸਟੇਜ ਸਕੱਤਰ ਦੀ ਭੂਮੀਕਾ ਡਾ. ਮਨੋਰਮਾ ਸਮਾਘ, ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ. ਹਰਲੀਨ ਕੌਰ, ਪ੍ਰੋ. ਮਲਕਿੰਦਰ ਸਿੰਘ ਨੇ ਬਖੂਬੀ ਨਿਭਾਈ। ਪ੍ਰਿੰਸੀਪਲ ਸਾਹਿਬਾਨਾਂ ਨੇ ਡਾ. ਜਤਿੰਦਰ ਸਿੰਘ ਸਿੱਧੂ ਡਾਇਰੈਕਟਰ ਐਜੂਕੇਸ਼ਨ ਦੀ ਯੋਗ ਅਗਵਾਈ ਵਿੱਚ ਉਲੀਕੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਪੇਸ਼ ਕਰਨ ਵਿੱਚ ਪੂਰਨ ਸਮਰਥਨ ਦਿੱਤਾ। ਕਾਲਜ ਦੇ ਇਸ ਉਤਸਵ ਨੂੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਕਨਵੀਨਰ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਸਮਾਰੋਹ ਵਿੱਚ ਗਤੀਵਿਧੀਆਂ ਦੇ ਜੇਤੂ ਟੀਮਾਂ ਦਾ ਐਲਾਨ ਕਰਦੇ ਹੋਏ ਪ੍ਰੋ. ਪ੍ਰਭਜੀਤ ਸਿੰਘ ਅਸਿਸਟੈਂਟ ਡਾੲਰਿੈਕਟਰ ਨੇ ਮੰਚ ਸੰਭਾਲਦੇ ਹੋਏ ਪੰਜ ਮੁੱਖ ਵੰਨਗੀਆਂ ਵਿੱਚ ਜੇਤੂ ਕਾਲਜਾਂ ਦੀਆਂ ਟੀਮਾਂ ਦਾ ਐਲਾਨ ਕੀਤਾ। ਇਹਨਾਂ ਵੰਨਗੀਆ ਦੇ ਅਧਾਰ 'ਤੇ ਉਵਰਆਲ ਟਰਾਫੀ ਦਾ ਮਾਣ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਝੋਲੀ ਵਿੱਚ ਪਿਆ। ਦੂਸਰਾ ਸਥਾਨ 'ਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਅਤੇ ਤੀਸਰਾ ਸਥਾਨ ਖਾਲਸਾ ਕਾਲਜ ਪਟਿਆਲਾ ਦੇ ਹਿੱਸੇ ਆਇਆ। ਉਤਸਵ ਦੇ ਅਖੀਰਲੇ ਪੜਾਅ 'ਤੇ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਆਪਣੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਸਾਡੇ ਲਈ ਇਸ ਉਤਸਵ ਦੀ ਮੇਜ਼ਬਾਨੀ ਕਰਨਾਂ ਸੁਭਾਗ ਦੀ ਗੱਲ ਹੈ, ਜੋ ਕਿ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਹੈ ਕਿਉਂਕਿ ਧਾਰਮਿਕ ਚੇਤਨਾ ਪੈਦਾ ਕਰਨ ਲਈ ਅਜਿਹੇ ਉਤਸਵ ਉਲੀਕਣੇ ਬਹੁਤ ਜ਼ਰੂਰੀ ਹਨ। ਅਖੀਰ ਵਿੱਚ ਡਾਈਰੈਕਟਰ ਐਜੂਕੇਸ਼ਨ ਡਾ. ਸਿੱਧੂ ਨੇ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ, ਬਾਬਾ ਕਾਕਾ ਸਿੰਘ ਜੀ ਬੂੰਗਾ ਮਸਤੂਆਣਾ, ਜਗਸੀਰ ਸਿੰਘ ਮਾਂਗੇਆਣਾ, ਵੱਖ-ਵੱਖ ਅਦਾਰਿਆਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ ਅਧਿਆਪਕ, ਕਾਲਜ ਦੇ ਸਮੂਹ ਸਟਾਫ ਅਤੇ ਸਾਰੇ ਵਿਦਿਆਰਥੀਆ ਦਾ ਧੰਨਵਾਦ ਕੀਤਾ ਅਤੇ ਇਸ ਗੱਲ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਹਰ ਕਿਸਮ ਦੇ ਹਲਾਤ ਨਾਲ ਜੂਝ 'ਕੇ ਪੂਰੀ ਮਿਹਨਤ ਕਰਕੇ ਹਰ ਮੈਦਾਨ ਫਤਿਹ ਕਰਨ ਦੀ ਜ਼ਰੂਰਤ ਹੈ। ਡਾ. ਸਤਿੰਦਰ ਕੌਰ ਮਾਨ ਅਤੇ ਪ੍ਰੋ. ਸ਼ਾਲਿਨੀ ਸਹਿਗਲ ਨੇ ਬਤੌਰ ਕਨਵੀਨਰ ਸਮੁੱਚੇ ਪ੍ਰੋਗਰਾਮ ਦੀ ਵਾਗਡੋਰ ਸੰਭਾਲੀ। ਇਸ ਸਮਾਗਮ ਦੌਰਾਨ  ਕਿਸੇ ਵੀ ਅਨਸੁਖਾਵੀਂ ਸਥਿਤੀ ਨਾਲ ਨਿਪਟਣ ਲਈ ਸਹਾਰਾ ਕਲੱਬ ਦੀ ਐਂਬੂਲੈਂਸ, ਸਰਕਾਰੀ ਹਸਪਤਾਲ ਦੀ ਮੈਡੀਕਲ ਟੀਮ ਨਗਰ ਪੰਚਾਇਤ ਅਤੇ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।

No comments: