BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯਾਦਗਾਰੀ ਹੋ ਨਿਬੜਿਆ ਜੰਡੂ ਸਿੰਘਾ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਸਲਾਨਾ ਟੂਰਨਾਂਮੈਂਟ

ਦਰਸ਼ਕਾਂ ਦੀਆਂ ਟੂਰਨਾਂਮੈਂਟ ਦੋਰਾਨ ਲੱਗੀਆਂ ਰੌਣਕਾਂ
ਜੰਡੂ ਸਿੰਘਾ ਦੀ ਜੈਤੂ ਟੀਮ ਨੂੰ ਸਨਮਾਨਿੱਤ ਕਰਦੇ ਹੋਏ, ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪਤਵੰਤੇ ਸੱਜਣ।
ਜੰਡੂ ਸਿੰਘਾ/ਪਤਾਰਾ 1 ਮਾਰਚ (ਅਮਰਜੀਤ ਸਿੰਘ ਜੀਤ)- ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਰਜ਼ਿ ਜੰਡੂ ਸਿੰਘਾ (ਜਲੰਧਰ) ਦੇ ਸਮੂਹ ਮੈਂਬਰਾਂ ਵਲੋਂ ਐਨ.ਆਰ.ਆਈ ਵੀਰਾਂ, ਸਮੂਹ ਗਾ੍ਰਮ ਪੰਚਾਇਤ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵ. ਹਰਦੀਪ ਸਿੰਘ ਸਹੋਤਾ ਅਤੇ ਦੀਪਕ ਕੁਮਾਰ ਦੀਪੀ ਦੀ ਨਿੱਘੀ ਯਾਦ ਵਿੱਚ ਕਰਵਾਏ ਸਲਾਨਾਂ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਪੈੜਾ ਛੱਡਦੇ ਸਪੰਨ ਹੋਏ। ਇਨਾਂ ਟੂਰਨਾਂਮੈਂਟ ਦੋਰਾਨ ਪੰਜਾਂ ਦਿਨਾਂ ਵਿੱਚ ਉਪਨ ਵਰਗ ਦੀਆਂ 40 ਟੀਮਾਂ ਅਤੇ ਵੇਟ ਵਰਗ ਦੀਆਂ 18 ਟੀਮਾਂ ਨੇ ਭਾਗ ਲਿਆ। ਇਸ ਟੂਰਨਾਂਮੈਂਟ ਦੇ ਫਾਇਨਲ ਮੈਂਚਾਂ ਵਿੱਚ ਪਹਿਲੇ ਨੰਬਰ ਤੇ ਪਿੰਡ ਦੋਲੀਕੇ 25 ਹਜ਼ਾਰ ਅਤੇ ਟਰਾਫੀ, ਦੂਜੇ ਨੰਬਰ ਤੇ ਜੰਡੂ ਸਿੰਘਾ 18 ਹਜ਼ਾਰ ਟਰਾਫੀ ਨਾਲ ਜੈਤੂ ਰਿਹਾ। ਏਸੇ ਤਰਾਂ ਵੇਟ ਵਰਗ ਵਿੱਚ ਪਹਿਲੇ ਨੰਬਰ ਤੇ ਜੰਡੂ ਸਿੰਘਾ 71 ਸੋ ਟਰਾਫੀ, ਦੂਜੇ ਨੰਬਰ ਤੇ ਚੌਹਕਾਂ 51 ਸੋ ਅਤੇ ਟਰਾਫੀ ਨਾਲ ਜੈਤੂ ਰਿਹਾ। ਜੈਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪ੍ਰੋਫੈਸਰ ਤਰਲੋਚਨ ਸਿੰਘ ਸੰਘਾ (ਕੋਚ) ਅਤੇ ਸ. ਗੁਰਿੰਦਰ ਸਿੰਘ ਸੰਘਾ ਕੌਮਾਂਤਰੀ ਹਾਕੀ ਇੰਪਾਇਰ ਨੇ ਸਾਂਝੇ ਤੋਰ ਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਕੀਤਾ। ਟੂਰਨਾਂਮੈਂਟ ਪ੍ਰਬੰਧਕ ਕਮੇਟੀ ਵਲੋਂ ਜੰਡੂ ਸਿੰਘਾ ਦੀ ਟੀਮ ਨੂੰ ਵਿਸ਼ੇਸ਼ ਤੋਰ ਅੱਪਰ ਦਿੱਤੇ ਗਏ ਅਤੇ ਗਾਇਕ ਰਾਖੀ ਹੁੰਦਲ ਨੇ ਆਪਣੇ ਫੰਨ ਦਾ ਮੁਜ਼ਾਹਰਾਂ ਕਰਦੇ ਹਾਜਰੀ ਲਗਵਾਈ। ਇਸ ਟੂਰਨਾਂਮੈਂਟ ਨੂੰ ਸਫਲ ਬਣਾਉਣ ਵਿੱਚ ਰਣਜੀਤ ਸਿੰਘ ਮੱਲੀ ਸਰਪੰਚ, ਮਹਿੰਦਰ ਸਿੰਘ ਸੰਘਾ, ਕਾਂਸ਼ੀ ਰਾਮ ਕਲੇਰ, ਕਮਲਜੀਤ ਸਿੰਘ ਸੰਘਾ, ਕੁਲਦੀਪ ਸਿੰਘ ਸਹੋਤਾ, ਜਸਵੀਰ ਸਿੰਘ, ਹਿਤੇਸ਼ ਸ਼ਰਮਾਂ, ਪੰਡਿਤ ਵਿਪੁੱਲ ਸ਼ਰਮਾਂ ਪੰਚ, ਹਿੰਦਪ੍ਰੀਤ ਸਿੰਘ ਸੰਘਾ, ਨਵ ਪੱਤੜ, ਡਾ. ਪਰਮਜੀਤ ਸਿੰਘ ਮਰਵਾਹ, ਸਾਬੀ ਅੋਜਲਾ, ਤਰਨਵੀਰ ਸੰਘਾ, ਸਤਵੀਰ ਸੰਘਾ, ਜਸਵੀਰ ਸਿੰਘ, ਪਰਮਵੀਰ ਕਾਂਹਲੋਂ, ਪਾਰਸ ਸ਼ਰਮਾਂ, ਦਵਿੰਦਰ ਮੱਲੀ, ਦਵਿੰਦਰ ਸਿੰਘ ਸੰਘਾ, ਜੰਗ ਬਹਾਦੁਰ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਕੁਲਵੀਰ ਸਿੰਘ, ਅਮਰਜੀਤ ਸਿੰਘ ਸਹੋਤਾ, ਹਨੀ ਕੋਲ ਪੰਚ, ਕਰਮਜੀਤ ਸਿੰਘ ਪੰਮਾਂ, ਪੰਚ ਚੇਤਨਪਾਲ, ਪਲਵਿੰਦਰ ਸ਼ਰਮਾਂ, ਮਾਨਵ ਸੰਘਾ, ਰਵੀ ਕਮਾਰ ਕਰਵਲ, ਬੋਬੀ ਸੰਘਾ, ਰਮਨਦੀਪ ਸਿੰਘ, ਜਸਪਾਲ ਪਾਲਾ, ਪੰਡਿਤ ਰੋਹਿਤ ਸ਼ਰਮਾਂ, ਜਸਪਾਲ ਸਿੰਘ ਸੰਘਾ (ਸੋਨੀ), ਨਰਿੰਦਰਪਾਲ ਮੀਤ, ਸੁਖਜਿੰਦਰ ਸਿੰਘ ਸੰਘਾ, ਰਵਿੰਦਰ ਬੈਂਸ, ਰਣਜੀਤ ਸਿੰਘ ਖੋਜੇਵਾਲ ਚੈਅਰਮੇਨ, ਚੰਨੀ ਧਾਰੀਵਾਲ, ਜਸਵੀਰ ਢਿੱਲੋਂ, ਜੋਗਿੰਦਰ ਸਿੰਘ ਦਿਉਲ, ਅਤੁੱਲ ਢਾਲ, ਹਰੀਸ਼ ਸ਼ਰਮਾਂ, ਸਤਨਾਮ ਸਿੰਘ, ਅਮਿਤ ਚੌਧਰੀ, ਪੰਚ ਮਨਜੀਤ ਸਿੰਘ ਸੰਘਾ ਮਿੰਟੂ, ਰਾਮ ਸਰੂਪ ਸਾਬਕਾ ਸੰਮਤੀ ਮੈਂਬਰ, ਵਿਜੈ ਕੁਮਾਰ, ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਖਿਡਾਰੀਆਂ ਅਤੇ ਪੁੱਜੇ ਦਰਸ਼ਕਾਂ ਲਈ ਪ੍ਰਬੰਧਕ ਕਮੇਟੀ ਵਲੋਂ ਚਾਹ ਅਤੇ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ।

No comments: