BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਬਕਾ ਕੈਬਿਨਟ ਮੰਤਰੀ ਸਰਦੂਲ ਸਿੰਘ ਬੰਡਾਲਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਅੰਮ੍ਰਿਤਸਰ 1 ਮਾਰਚ (ਕੰਵਲਜੀਤ ਸਿੰਘ, ਪਰਗਟ ਸਿੰਘ)- ਸਾਬਕਾ ਕੈਬਨਿਟ ਮੰਤਰੀ ਸ; ਸਰਦੂਲ ਸਿੰਘ ਬੰਡਾਲਾ,ਜੋ ਕਿ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ.ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਸਨ। ਬੀਤੇ ਦਿਨੀਂ ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ ਸਨ। ਦਾ ਅੰਤਿਮ ਸੰਸਕਾਰ ਉਨਾਂ ਦੇ ਜ਼ੱਦੀ ਪਿੰਡ ਬੰਡਾਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਸ.ਕਮਲਦੀਪ ਸਿੰਘ ਸੰਘਾ ਨੇ ਮ੍ਰਿਤਕ ਦੇਹ 'ਤੇ ਫੁੱਲ ਮਾਲਵਾਂ ਚੜਾ ਕੇ ਸ਼ਰਧਾਂਜਲੀ ਪ੍ਰਗਟ ਕੀਤੀ। ਐਸਕਾਰਟ ਹਸਪਤਾਲ ਤੋਂ ਮ੍ਰਿਤਕ ਦੇਹ ਨੂੰ ਉਨਾਂ ਦੇ ਅੰਮ੍ਰਿਤਸਰ ਸਥਿਤ ਘਰ ਲਿਆਂਦਾ ਗਿਆ। ਜਿਥੇ ਅੰਤਿਮ ਰਸਮਾਂ ਪੂਰੀਆਂ ਕਰਕੇ ਕਾਫਲੇ ਦੇ ਰੂਪ ਵਿਚ ਜ਼ੱਦੀ ਪਿੰਡ ਬੰਡਾਲੇ ਨੂੰ ਰਵਾਨਾ ਕੀਤਾ ਗਿਆ। ਜੰਡਿਆਲਾ ਗੁਰੂ ਦੇ ਬਾਜ਼ਾਰਾਂ ਵਿਚ ਲੋਕਾਂ ਨੇ ਆਪਣੇ ਹਰਮਨ ਪਿਆਰੇ ਆਗੂ ਨੂੰ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਜਲੀਆਂ ਭੇਟ ਕੀਤੀਆਂ। ਇਸ ਮਗਰੋਂ ਬੰਡਾਲਾ ਦੇ ਸਮਸ਼ਾਨ ਘਾਟ ਵਿਚ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ। ਲੋਕਾਂ ਦੇ ਦਰਸ਼ਨ ਕਰਨ ਮਗਰੋਂ ਪੁਲਿਸ ਦੀ ਟੁਕੜੀ ਨੇ ਵਿਛੜੇ ਨੇਤਾ ਨੂੰ ਸਲਾਮੀ ਦਿੱਤੀ। ਇਸ ਮੌਕੇ ਲੋਕ ਸਭਾ ਮੈਂਬਰ ਸ.ਗੁਰਜੀਤ ਸਿੰਘ ਔਜਲਾ,ਜਿਲਾ ਪੁਲਿਸ ਮੁਖੀ ਪਰਮਪਾਲ ਸਿੰਘ, ਸਾਬਕਾ ਮੰਤਰੀ ਸ.ਗੁਰਚੇਤ ਸਿੰਘ ਭੁੱਲਰ,ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ,ਸਾਬਕਾ ਵਿਧਾਇਕ ਸ.ਜਸਬੀਰ ਸਿੰਘ ਡਿੰਪਾ,ਦਿਹਾਤੀ ਪ੍ਰਧਾਨ ਸ.ਭਗਵੰਤਪਾਲ ਸਿੰਘ ਸੱਚਰ,ਸ.ਲਾਲੀ ਮਜੀਠੀਆ,ਡਾ.ਦਲਬੀਰ ਸਿੰਘ ਵੇਰਕਾ,ਇੰਦਰਜੀਤ ਸਿੰਘ ਬਾਸਰਕੇ ਅਤੇ ਹੋਰ ਆਗੂਆਂ ਨੇ ਵਿਛੜੇ ਆਗੂ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਉਪਰੰਤ ਗ੍ਰੰਥੀ ਸਿੰਘ ਨੇ ਮ੍ਰਿਤਕ ਦੇਹ ਨੂੰ ਅਗਨ ਭੇਟਾ ਕਰਨ ਦੀ ਆਗਿਆ ਲੈਣ ਲਈ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ। ਚਿਖਾ ਨੂੰ ਅਗਨੀ ਉਨਾਂ ਦੇ ਵੱਡੇ ਬੇਟੇ ਤਜਿੰਦਰ ਸਿੰਘ ਨੇ ਵਿਖਾਈ। ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਲੋਕ ਵਿਛੜੇ ਨੇਤਾ ਨੂੰ ਸ਼ਰਧਾਜਲੀ ਦੇਣ ਲਈ ਇਕੱਤਰ ਹੋਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ ਡੀ ਐਮ ਸ੍ਰੀ ਨਿਤੀਸ਼ ਸਿੰਗਲਾ,ਐਸ.ਪੀ.ਸ੍ਰੀ ਮਨੋਹਰ ਲਾਲ,ਡੀ ਐਸ ਪੀ ਐਚ.ਐਸ.ਬੋਪਾਰਾਏ,ਡੀ ਐਸ ਪੀ ਹਰਪ੍ਰੀਤ ਸਿੰਘ,ਸ੍ਰੀ ਨਵਦੀਪ ਸਿੰਘ ਗੋਲਡੀ,ਸ.ਕੁਲਵਿੰਦਰ ਸਿੰਘ ਰਮਦਾਸ,ਸ.ਗਰੁਦੇਵ ਸਿੰਘ ਝੀਤਾ,ਆਸੂ ਵਿਨਾਇਕ ,ਸੰਜੀਵ ਕੁਮਾਰ ਲਵਲੀ,ਸੰਜੀਵ ਕੁਮਾਰ ਹੈਪੀ,ਕੁਲਵਿੰਦਰ ਸਿੰਘ,ਰਨਧੀਰ ਸਿੰਘ ਧੀਰਾ,ਡੀ ਐਸ ਪੀ ਗੁਰਪਰਤਾਪ ਸਿੰਘ ਸਹੋਤਾ,ਐਸ ਅੇਚ ਉ ਹਰਸੰਦੀਪ ਸਿੰਘ,ਏ ਐਸ ਆਈ ਨਰੇਸ ਕੁਮਾਰ ਬੰਡਾਲਾ,ਤੇ ਹੋਰ ਹਸਤੀਆਂ ਹਾਜ਼ਰ ਸਨ।

ਸ ਸਰਦੂਲ ਸਿੰਘ ਬੰਡਾਲਾ ਦੀ ਮ੍ਰਿਤਕ ਦੇਹ ਨੂੰ ਫੁੱਲ ਮਲਾਵਾਂ ਭੇਟ ਕਰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਸ. ਗੁਰਜੀਤ ਸਿੰਘ ਔਜਲਾ ਅਤੇ ਹੋਰ ਆਗੂ

No comments: