BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਸ ਥੱਲੇ ਆਉਣ ਕਾਰਨ ਇੱਕ ਨਿੱਜੀ ਬੱਸ ਕੰਪਨੀ ਦਾ ਕੰਡੈਕਟਰ ਗੰਭੀਰ ਰੂਪ 'ਚ ਜਖਮੀ

ਘਟਨਾ ਸਥਾਨ 'ਤੇ ਖੜੀ ਪੀ. ਆਰ. ਟੀ. ਸੀ ਦੀ ਬੱਸ
ਤਲਵੰਡੀ ਸਾਬੋ, 13 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਬੱਸ ਸਟੈਂਡ ਵਿੱਚ ਇੱਕ ਪੀ. ਆਰ. ਟੀ. ਸੀ ਦੀ ਬੱਸ ਨੂੰ ਪਿੱਛੇ ਕਰਦੇ ਸਮੇਂ ਬੱਸ ਹੇਠ ਇੱਕ ਨਿੱਜੀ ਬੱਸ ਦਾ ਕੰਡੈਕਟਰ ਆ ਗਿਆ ਜਾਣ ਕਰਕੇ ਉਹ ਗੰਭੀਰ ਜਖਮੀ ਹੋ ਗਿਆ ਜਿਸਨੂੰ ਤਲਵੰਡੀ ਸਾਬੋ ਤੋ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਬੱਸ ਸਟੈਂਡ ਵਿੱਚ ਅੱਜ ਸਵੇਰ ਪੀ. ਆਰ. ਟੀ. ਸੀ ਦਾ ਡਰਾਇਵਰ ਜੁਝਾਰ ਸਿੰਘ ਆਪਣੀ ਬੱਸ (ਪੀ. ਬੀ. 11ਸੀ. ਐਫ 8955) ਨੂੰ ਪਿੱਛੇ ਹਟਾ ਕੇ ਕਾਊਂਟਰ 'ਤੇ ਲਗਾ ਰਿਹਾ ਸੀ ਕਿ ਬੱਸ ਦੇ ਪਿਛੇ ਮਿੰਨੀ ਦੀਪ ਬੱਸ ਦਾ ਕੰਡੈਕਟਰ ਜਸਵਿੰਦਰ ਸਿੰਘ ਵਾਸੀ ਗਾਟਵਾਲੀ ਪਿੱਛੇ ਖੜਾ ਸੀ ਬੱਸ ਜਿਸ ਦੇ ਉਪਰ ਚੜ ਗਈ ਜਿਸ ਨਾਲ ਜਸਵਿੰਦਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਖਮੀ ਕੰਡੈਕਟਰ ਨੂੰ ਮੌਕੇ 'ਤੇ ਮੌਜੂਦ ਡਰਾਈਵਰਾਂ ਵੱਲੋਂ ਤਲਵੰਡੀ ਸਾਬੋ ਦੇ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਉਹ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ।

No comments: