BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

੧੭ ਬਲਦਾ ਨੂੰ ਮਾਰ ਕੇ ਵੱਖ ਵੱਖ ਥਾਵਾਂ ਤੇ ਸੁਟਕੇ ਜਾਨ ਵਾਲੇ ਦੋਸ਼ੀਆਂ ਵਿਚੋ ਇਕ ਦੋਸ਼ੀ ਗਿਰਫ਼ਤਾਰ

ਜੰਡਿਆਲਾ ਗੁਰੂ 15 ਮਾਰਚ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਬੀਤੇ ਦਿਨ ੧੨/੩ ਰਾਤ ਜੰਡਿਆਲਾ ਗੁਰੂ ਦੇ ਪਿੰਡਾਂ ਵਿਚ ੧੭ ਬਲ਼ਦ ਮਾਰ ਕੇ ਸੁਟ ਦਿਤੇ ਸੀ। ਜਿਸ ਵਿਚ ੬ ਬਲ਼ਦ ਪਿੰਡ ਮਾਲੋਵਾਲ,੫ ਬਲ਼ਦ ਪਿੰਡ ਚੋਵਾਨੀ ਲਗੇ ੪ ਬਲ਼ਦ, ਪਿੰਡ ਫਤਹਿਪੁਰ ਰਾਜਪੂਤਾਂ ੪ ਬਲ਼ਦ,ਪਿੰਡ ਦੇਵੀਦਾਸਪੁਰਾ ਵਿਚ ਮਰੇ ਪਾਏ ਗਏ। ਜਿਸ ਕਾਰਨ ਪਿੰਡਾਂ ਵਿਚ ਕਾਫੀ ਦਹਿਸ਼ਤ ਦਾ ਮਾਹੋਲ ਸੀ। ਪੁਲਿਸ ਨੇ ਦੋਸ਼ੀਆਂ ਖਿਲਾਫ ਜੁਰਮ ੪੨੯ ਭ ,ਦ ੩,੫.੮ ਗਾਉ ਕਸ਼ੀ ਐਕਟ ਅਧੀਨ ਜੰਡਿਆਲਾ ਠਾਣੇ ਵਿਚ ਮਾਮਲਾ ਦਰਜ ਕੀਤਾ ਸੀ। ਐਸ ਐਸ ਪੀ ਪਰਮਪਾਲ ਸਿੰਘ ਦੀ ਅਗਵਾਹੀ ਹੇਠ ਐਸ ਪੀ ਹਰਪਾਲ ਸਿੰਘ ਤੇ ਡੀ ਐਸ ਪੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਦੇਖ  ਰੇਖ ਵਿਚ ਵੱਖ ਵੱਖ ਟੀਮ ਬਣਾ ਕੇ ਤਫਦੀਸ਼ ਲਈ ਭੇਜਿਆ ਗਈਆਂ ਸਨ। ਤਫਦੀਸ਼ ਦੌਰਾਨ ਏ ਐਸ ਆਈ ਬਿਕਰਮਜੀਤ ਸਿੰਘ ਨੂੰ ਗੁਪਤ ਸੂਚਨਾ ਤੇ ਅਧਾਰ ਤੇ ਉਹ ਆਪਣੀ ਟੀਮ ਲੈ ਕੇ ਅਪਰਾਧੀ ਨੂੰ ਮੌਕੇ ਤੋ ਗ੍ਰਿਫਦਾਰ ਕੀਤਾਗਿਆ। ਦੋਸ਼ੀ ਕੁਲਦੀਪ ਸਿੰਘ  ਸਾਗਰ  ਪੁਯਰ ਮੇਜਰ ਸਿੰਘ ਰਾਏ ਪੁਰ ਕਲਾ ਜੰਡਿਆਲਾ ਗੁਰੂ ਨੂੰ ਸਮੇਤ ਵਾਰਦਾਤ ਵਿਚ ਵਰਤੀ ਗਈ ਕਾਰ ਸਵਿਫਟ ਡਿਜ਼ਾਇਰ ਨ=.PB-69-C-੦੩੮੩ ਗ੍ਰਿਫਦਾਰ ਕੀਤਾ ਗਿਆ। ਬਾਕੀ ਦੋਸ਼ੀ ਟਰੱਕ ਸਮੇਤ ਫਰਾਰ ਹੋ ਗਏ। ਫਰਾਰ  ਹੋਏ ਆਰੋਪੀਆਂ ਵਿੱਚੋ ਅਮਨਦੀਪ ਸਿੰਘ ਪੁੱਤਰ ਮੇਜਰ ਸਿੰਘ, ਹਾਰਭਾਲ ਸਿੰਘ , ਗੁਰਦਿਆਲ  ਸਿੰਘ , ਦੋਵੇ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਏਪੁਰ ਕਲਾ ਥਾਣਾ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਹਨ। ਦੋਸ਼ੀ ਨੇ ਮਨਿਆ ਕਿ ਉਹ ਆਪਣੇ ਸਾਥੀਆਂ ਸਮੇਤ ੧੭ ਬਲ਼ਦ ਸਰਦੂਲਗੜ੍ਹ ਲਾਗੋ ਖਰੀਦ ਕੇ ਕੰਟੇਨਰ ਵਿਚ ਲੱਦ ਕੇ ਅੰਮ੍ਰਿਤਸਰ ਵਲ ਲਿਆ ਰਿਹਾ ਸੀ। ਕਿ ਰਸਤੇ ਵਿਚ ਇਹਨਾਂ ਦਾ ਸਾਹ ਘੁੱਟਣ ਨਾਲ ਮੌਤ ਹੋ ਗਈ। ਜਿਸ ਕਾਰਨ ਦੋਸ਼ੀਆਂ ਨੇ ਬਲਦਾ ਨੂੰ ਵੱਖ ਵੱਖ ਥਾਵਾਂ ਤੇ ਸੁੱਟ ਦਿਤਾ। ਪੁਲਿਸ ਨੇ ਦੋਸੀਆ ਖਿਲਾਫ਼ ਟੀਮਾ ਬਨਾਕੇ ਸਾਪੇਮਾਰੀ ਸੁਰੂ ਕਰ ਦਿਤੀ ਹੈ।

No comments: