BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਗਜੀਤ ਸਿੰਘ ਚੀਮਾ ਨੇ ਨਵੇਂ ਬੀ. ਪੀ. ਈ. ਓ ਵਜੋਂ ਅਹੁਦਾ ਸੰਭਾਲਿਆ

ਤਲਵੰਡੀ ਸਾਬੋ, 14 ਮਾਰਚ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਮਹਿਕਮੇ ਵੱਲੋਂ ਨਿਯੁਕਤੀ ਹੋਣ 'ਤੇ ਅੱਜ ਜਗਜੀਤ ਸਿੰਘ ਚੀਮਾ ਨੇ ਨਵੇਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਤਲਵੰਡੀ ਸਾਬੋ ਵਜੋਂ ਅਹੁਦਿਆ ਸੰਭਾਲਿਆ। ਉਨਾਂ ਦੇ ਅਹੁਦਾ ਸੰਭਾਲਣ ਮੌਕੇ ਵੱਡੀ ਗਿਣਤੀ ਵਿੱਚ ਬਲਾਕ ਦੇ ਸਕੂਲਾਂ ਦੇ ਅਧਿਆਪਕ ਹਾਜਰ ਸਨ। ਅੱਜ ਅਹੁਦਾ ਸੰਭਾਲਨ ਮੌਕੇ ਬੀ. ਪੀ. ਈ. ਓ ਦਫਤਰ ਪੁੱਜਣ 'ਤੇ ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਉਨਾਂ ਦਾ ਜੋਰਦਾਰ ਸਵਾਗਤ ਕੀਤਾ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ ਫਰੰਟ ਅਤੇ ਐਲੀਮੈਂਟਰੀ ਟੀਚਰਜ ਯੂਨੀਅਨ ਦੇ ਆਗੂਆਂ ਨੇ ਹਾਜਰ ਅਧਿਆਪਕਾਂ ਨੂੰ ਦੱਸਿਆ ਕਿ ਜਗਜੀਤ ਸਿੰਘ ਚੀਮਾ ਨੇ ਨਾ ਕੇਵਲ ਅਧਿਆਪਕ ਰਹਿੰਦਿਆਂ ਆਪਣੀ ਡਿਊਟੀ ਬਾਖੂਬੀ ਨਿਭਾਈ ਸਗੋਂ ਉਨਾਂ ਨੇ ਜਥੇਬੰਦੀਆਂ ਵਿੱਚ ਰਹਿੰਦਿਆਂ ਅਧਿਆਪਕ ਹਿੱਤਾਂ ਲਈ ਵੀ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ। ਉਨਾਂ ਉਮੀਦ ਪ੍ਰਗਟ ਕੀਤੀ ਕਿ ਉਹ ਨਵੇਂ ਅਹੁਦੇ 'ਤੇ ਰਹਿੰਦਿਆਂ ਵੀ ਅਧਿਆਪਕਾਂ ਦੇ ਹਿਤਾਂ ਲਈ ਕੰਮ ਕਰਨਗੇ। ਅਹੁਦਾ ਸੰਭਾਲਨ ਮੌਕੇ ਚੀਮਾ ਨੇ ਵਿਸ਼ਵਾਸ ਦੁਆਇਆ ਕਿ ਉਹ ਹਰ ਅਧਿਆਪਕ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ। ਇਸ ਮੌਕੇ ਹਰਮਿੰਦਰ ਸਿੰਘ ਬੀ. ਪੀ. ਈ. ਓ ਰਾਮਪੁਰਾ, ਜਗਸੀਰ ਸਿੰਘ ਸਹੋਤਾ ਸੂਬਾ ਪ੍ਰਧਾਨ ਈ. ਟੀ. ਟੀ, ਪਰਮਜੀਤ ਸਿੰਘ ਜਿਲ੍ਹਾ ਪ੍ਰਧਾਨ ਡੀ. ਟੀ. ਐੱਫ, ਬਲਜਿੰਦਰ ਸਿੰਘ ਜਿਲ੍ਹਾ ਸਕੱਤਰ ਡੀ. ਟੀ. ਐੱਫ, ਮੱਘਰ ਸਿੰਘ ਸਾਬਕਾ ਸੀ. ਐੱਚ. ਟੀ., ਗੁਰਮੁਖ ਸਿੰਘ ਨਥਾਣਾ, ਹਰਬੰਸ ਸਿੰਘ ਤੇ ਦੀਵਾਨ ਸਿੰਘ ਦੋਵੇਂ ਸੀ. ਐੱਚ. ਟੀ, ਭੋਲਾ ਰਾਮ ਤਲਵੰਡੀ, ਮਾ. ਹਰਮੇਲ ਸਿੰਘ, ਪਰਮਜੀਤ ਸਿੰਘ ਸੰਗਤ, ਜਗਤਾਰ ਸਿੰਘ ਗਿਆਨਾ, ਗੁਰਤੇਜ ਸਿੰਘ ਚੱਠੇਵਾਲਾ, ਨਿਰਭੈ ਸਿੰਘ ਨੰਗਲਾ, ਕੁਲਦੀਪ ਸਿੰਘ ਗੋਸਲ, ਗੁਰਦੀਪ ਸਿੰਘ, ਯਾਦਵਿੰਦਰ ਸਿੰਘ ਆਦਿ ਆਗੂ ਹਾਜਰ ਸਨ।

No comments: