ਦਿਲ ਦਾ ਦੌਰਾ ਪੈਣ ਨਾਲ ਸਹਾਇਕ ਥਾਣੇਦਾਰ ਦੇ ਭਰਾ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Sunday, 18 March 2018

ਦਿਲ ਦਾ ਦੌਰਾ ਪੈਣ ਨਾਲ ਸਹਾਇਕ ਥਾਣੇਦਾਰ ਦੇ ਭਰਾ ਦੀ ਮੌਤ

ਮ੍ਰਿਤਕ ਪੰਚ ਗੁਰਲਾਲ ਸਿੰਘ ਦੀ ਫਾਇਲ ਫੋਟੋ
ਤਲਵੰਡੀ ਸਾਬੋ, 18 ਮਾਰਚ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਦੇ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਰੰਧਾਵਾ ਦੇ ਭਰਾ ਪੰਚ ਗੁਰਲਾਲ ਸਿੰਘ (51) ਸਪੁੱਤਰ ਗੁਰਦੇਵ ਸਿੰਘ ਮਾਹਸ਼ਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਿਸ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਾਹਲ, ਪ੍ਰਸਿੱਧ ਫਿਲਮੀ ਅਦਾਕਾਰ ਗੁਰਜ਼ਾਰਇੰਦਰ ਸਿੰਘ ਚਾਹਲ, ਵਿਧਾਇਕਾ ਬਲਜਿੰਦਰ ਕੌਰ, ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ, ਸਾਬਕਾ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਸੁਖਮਨ ਸਿੱਧੂ, ਸੀਨੀਅਰ ਆਗੂ ਬਲਵੀਰ ਸਿੰਘ ਸਿੱਧੂ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਕਾਂਗਰਸ ਬਲਾਕ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਨਗਰ ਪੰਚਾਇਤ ਪ੍ਰਧਾਨ ਪਰਮਜੀਤ ਮਾਨਸ਼ਾਹੀਆ, ਸਾਬਕਾ ਪ੍ਰਧਾਨ ਗੁਰਤਿੰਦਰ ਰਿੰਪੀ, ਕਾਂਗਰਸ ਬੁਲਾਰਾ ਜਗਤਾਰ ਸਿੰਘ ਮੈਨੂੰਆਣਾ, ਸਰਪੰਚ ਕੁਲਵੰਤ ਸਿੰਘ ਨਥੇਹਾ, ਉੱਘੇ ਕੀਰਤਨੀਏ ਅਤੇ ਕਥਾ ਵਾਚਕ ਭਾਈ ਬਲਵੀਰ ਸਿੰਘ ਨਥੇਹੇ ਵਾਲੇ, ਰੀਡਰ ਗੁਰਦੀਪ ਸਿੱਧੂ, ਹੌਲਦਾਰ ਪਰਮਜੀਤ ਸਿੰਘ, ਹੌਲਦਾਰ ਸੁਖਪਾਲ ਪਾਲੀ ਸਮੇਤ ਪਿੰਡ ਦੇ ਸਮੂਹ ਪੁਲਿਸ ਮੁਲਾਜਮਾਂ ਨੇ ਪਰਿਵਾਰ ਨਾਲ ਦੁੱਖ ਜਤਾਇਆ ਹੈ।

No comments:

Post Top Ad

Your Ad Spot