BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਹਾਈ ਸਕੂਲ ਟਾਂਡੀਆ ਵਿਚ ਅੰਗਰੇਜ਼ੀ ਵਿਸ਼ੇ ਤੇ ਕਰਵਾਇਆ ਮੁਕਾਬਲਾ

ਤਲਵੰਡੀ ਸਾਬੋ, 2 ਮਾਰਚ (ਗੁਰਜੰਟ ਸਿੰਘ ਨਥੇਹਾ) - ਬੀਤੇ ਦਿਨੀਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਅੰਗਰੇਜ਼ੀ ਵਿਸ਼ੇ ਵਿੱਚ ਮਹਾਰਤ ਹਾਸਲ ਕਰਨ ਲਈ ਪਿੰਡ ਦੀ ਵੈਲਫੇਅਰ ਕਮੇਟੀ ਦੀ ਤਰਫੋਂ ਬੱਚਿਆਂ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ। ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਕੁਲਜੀਤ ਪਾਠਕ ਨੇ ਦੱਸਿਆ ਕਿ ਬੱਚਿਆਂ ਨੂੰ ਇੰਗਲਿਸ਼ ਵਿਸ਼ੇ ਵਿੱਚ ਮਾਹਿਰ ਬਣਾਉਣ ਲਈ ਇਕ ਮੁਕਾਬਲਾ ਕਰਵਾਇਆ ਗਿਆ ਹੈ, ਜਿਸ ਵਿਚ ਸਕੂਲ ਦੇ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਲੇਜ ਵੈਲਫੇਅਰ ਕਮੇਟੀ ਦੀ ਤਰਫੋਂ ਸ਼੍ਰੀ ਮਲਕੀਤ ਸਿੰਘ, ਸ਼੍ਰੀ ਕੁਲਵਿੰਦਰ ਸਿੰਘ ਖਾਲਸਾ ਅਤੇ ਜਸਵੀਰ ਸਿੰਘ ਨੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਤੇ ਸ਼੍ਰੀ ਪਾਠਕ ਨੇ ਸਨਮਾਨਿਤ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਦੀ ਕਾਮਨਾ ਕੀਤੀ। ਇਸ ਮੌਕੇ ਤੇ ਮੈਡਮ ਗੁਰਵਿੰਦਰ ਕੌਰ, ਸ਼੍ਰੀ ਗਰਸ਼ਿੰਦਰ ਸਿੰਘ ਜੌੜਕੀਆਂ, ਸਿਮਰਜੀਤ ਸਿੰਘ ਵੀਰੇਵਾਲਾ ਅਤੇ ਗੁਰਤੇਜ ਸਿੰਘ ਟਾਂਡੀਆਂ ਆਦਿ ਮੌਜੂਦ ਸਨ।

No comments: