BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਨਸ਼ਾ ਵਿਰੋਧੀ ਦਿਵਸ ਵਜੋਂ

  • ਨਸ਼ਿਆਂ ਦੇ ਸੌਦਾਗਰਾਂ ਨੂੰ ਨਕੇਲ ਪਾਉਣ ਲਈ 'ਡੋਪੋ ਵਲੰਟੀਅਰਾਂ', ਸਰਕਾਰੀ ਮੁਲਾਜਮਾਂ ਅਤੇ ਸਮਾਜ ਸੇਵੀਆਂ ਨੇ ਚੁੱਕੀ ਸਹੁੰ
  • ਸਬ ਡਵੀਜਨਲ ਪੱਧਰੀ ਸਮਾਗਮ ਮੌਕੇ ਨਜ਼ਰ ਨਹੀਂ ਆਇਆ ਸੀਵਰੇਜ਼ ਵਿਭਾਗ
ਤਲਵੰਡੀ ਸਾਬੋ, 23 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਸੱਦੇ 'ਤੇ ਸ਼ਹੀਦ ਏ ਆਜਮ ਸ. ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਅੱਜ ਤਲਵੰਡੀ ਸਾਬੋ ਵਿਖੇ ਵੀ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਟਕੜ ਕਲਾਂ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਨਸ਼ੇ ਵਿਰੁਧ ਲੜਨ ਦੀ ਸਹੁੰ ਚੁਕਾਈ ਉੱਥੇ ਸਬ ਡਵੀਜਨਲ ਪੱਧਰੀ ਸਮਾਗਮ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਐੱਸ. ਡੀ. ਐੱਮ ਤਲਵੰਡੀ ਸਾਬੋ ਬਰਿੰਦਰ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਹੋਇਆ।
ਇਸ ਸਮਾਗਮ ਵਿੱਚ ਡੀ. ਐੱਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ, ਤਹਿਸੀਲਦਾਰ ਓਮ ਪ੍ਰਕਾਸ਼, ਥਾਣਾ ਮੁਖੀ ਸੁਨੀਲ ਕੁਮਾਰ, ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਐੱਸ. ਐੱਮ. ਓ ਰਜਨੀਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਮੁਲਾਜਮ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਪੁੱਜੇ ਦਿਖਾਈ ਦਿੱਤੇ। ਸਮਾਗਮ ਵਿੱਚ ਮੁੱਖ ਮੰਤਰੀ ਦੇ ਖਟਕੜ ਕਲਾਂ ਸਮਾਗਮ ਦੇ ਲਾਈਵ ਟੈਲੀਕਾਸਟ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਦੁਪਹਿਰ 12 ਵਜੇ ਜਿਉਂ ਹੀ ਮੁੱਖ ਮੰਤਰੀ ਨੇ ਨਸ਼ਿਆਂ ਵਿਰੁਧ ਸਹੁੰ ਚੁਕਾਉਣ ਦਾ ਆਰੰਭ ਕੀਤਾ ਤਾਂ ਕਮਿਊਨਿਟੀ ਸੈਂਟਰ ਵਿੱਚ ਮੌਜੂਦ ਮੁਲਾਜਮਾਂ, ਸਮਾਜ ਸੇਵੀਆਂ ਨੂੰ ਵੀ ਨਸ਼ਿਆਂ ਵਿਰੁਧ ਲੜਨ ਅਤੇ ਨਸ਼ੇ ਨਾ ਕਰਨ ਦੀ ਸਹੁੰ ਐੱਸ. ਡੀ. ਐੱਮ ਨੇ ਚੁਕਾਈ।ਪ੍ਰੰਤੂ ਇਸ ਸਮਾਗਮ ਵਿੱਚ ਤਲਵੰਡੀ ਸਾਬੋ ਦੇ ਸੀਵਰੇਜ ਵਿਭਾਗ ਦਾ ਕੋਈ ਵੀ ਨੁਮਾਇੰਦਾ ਨਜ਼ਰ ਨਹੀਂ ਆਇਆ। ਇਸ ਮੌਕੇ ਪੁਲਿਸ ਸਾਂਝ ਕੇਂਦਰ ਰਾਮਾਂ ਮੰਡੀ ਵੱਲੋਂ ਲਾਏ ਕੈਂਪ ਵਿੱਚ ਨਸ਼ਿਆਂ ਵਿਰੁੱਧ ਵਾਲੰਟੀਅਰ ਦੇ ਤੌਰ ਤੇ ਲੜਨ ਦੇ ਚਾਹਵਾਨ ਵਿਅਕਤੀਆਂ ਦੇ ਫਾਰਮ ਵੀ ਭਰੇ ਗਏ। ਸਮਾਗਮ ਨੂੰ ਸੰਬੋਧਨ ਦੌਰਾਨ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰਜੀਤ ਸਿੰਘ ਇੰਸਪੈਕਟਰ ਤੇ ਮਾਲਵਾ ਮਿਸ਼ਨ ਦੇ ਹਰਜਿੰਦਰ ਲੇਲੇਵਾਲਾ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਦੇ ਸਰੀਰ ਤੇ ਪੈਣ ਵਾਲੇ ਸਰੀਰਕ ਤੇ ਮਾਨਸਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਇਲਾਵਾ ਕ੍ਰਿਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ ਤਲਵੰਡੀ, ਬੇਅੰਤ ਸਿੰਘ ਬੰਗੀ ਪ੍ਰਧਾਨ ਰਾਮਾਂ, ਸਹਾਰਾ ਕਲੱਬ ਸਕੱਤਰ ਬਰਿੰਦਰਪਾਲ ਮਹੇਸ਼ਵਰੀ, ਗੁਰਤੇਜ ਕਣਕਵਾਲ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਦਿਲਪ੍ਰੀਤ ਜਗਾ ਰਾਮ ਤੀਰਥ ਤੇ ਜਸਕਰਨ ਗੁਰੂਸਰ ਦੋਵੇਂ ਮੈਂਬਰ ਟਰੱਕ ਯੂਨੀਅਨ ਤਲਵੰਡੀ, ਰਾਜਿੰਦਰ ਸਿੰਘ ਕਾਕਾ ਬੰਗੀ, ਸਾਰੇ ਕੌਂਸਲਰ, ਕੁਲਵੰਤ ਕਲਾਲਵਾਲਾ, ਜੀਵਨ ਜੋਤ ਨਸ਼ਾ ਮੁਕਤੀ ਕੇਂਦਰ ਵੱਲੋਂ ਗੁਰਮੀਤ ਵੜੈਚ, ਮਨਦੀਪ ਨੰਗਲਾ, ਡਾ. ਗੁਰਮੇਲ ਸਿੰਘ ਘਈ ਆਦਿ ਹਾਜਰ ਸਨ।

No comments: