BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਗੁਰੂਸਰ ਜਗਾ ਦੇ 'ਆਪ' ਵਰਕਰ ਕਾਂਗਰਸ ਵਿੱਚ ਸ਼ਾਮਿਲ

ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਤਲਵੰਡੀ ਸਾਬੋ, 3 ਮਾਰਚ (ਗੁਰਜੰਟ ਸਿੰਘ ਨਥੇਹਾ)- ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਜਾਵੇਗਾ ਅਤੇ ਕਾਂਗਰਸ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਕਾਂਗਰਸ ਸੇਵਾਦਾਰ ਅਤੇ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਤਲਵੰਡੀ ਸਾਬੋ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸਕਲਾਂ ਸੁਨਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਵੱਲੋ ਚੋਣਾਂ ਸਮੇਂ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਲੋਕਾਂ ਨੇ 10 ਸਾਲਾਂ ਦਾ ਅਕਾਲੀ ਭਾਜਪਾ ਦਾ ਲੁੱਟ ਖਸੁੱਟ ਵਾਲਾ ਰਾਜ ਵੀ ਦੇਖਿਆ ਹੈ ਤੇ ਆਮ ਆਦਮੀ ਪਾਰਟੀ ਤਾਂ ਆਪਣੀ ਫੁੱਟ ਕਰਕੇ ਖੁਦ ਹੀ ਖੇਰੂੰ ਖੇਰੂੰ ਹੋਈ ਪਈ ਹੈ ਤੇ ਲੋਕਾਂ ਨੂੰ ਇਹਨਾਂ ਦੀ ਸੱਚਾਈ ਦਾ ਵੀ ਪਤਾ ਲੱਗ ਗਿਆ ਹੈ। ਉਹਨਾਂ ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਹੱਲ ਵੀ ਕਰਵਾਇਆ। ਇਸ ਮੌਕੇ ਪਿੰਡ ਗੁਰੂਸਰ ਜਗਾ ਦੇ ਇੱਕ ਦਰਜਨ ਤੋਂ ਵੀ ਵੱਧ ਆਮ ਆਦਮੀ ਪਾਰਟੀ ਵਰਕਰਾਂ ਨੇ 'ਆਪ' ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣਾ ਦਾ ਐਲਾਨ ਕੀਤਾ ਜਿੰਨਾ ਦਾ ਖੁਸ਼ਬਾਜ ਸਿੰਘ ਜਟਾਣਾ ਨੇ ਪਾਰਟੀ ਵਿੱਚ ਸਵਾਗਤ ਕੀਤਾ। ਸ਼ਾਮਿਲ ਹੋਣ ਵਾਲਿਆਂ ਵਿੱਚ ਸੁਖਮੰਦਰ ਸਿੰਘ, ਪ੍ਰਦੀਪ ਸ਼ਰਮਾਂ, ਸੁਖਦੇਵ ਸਿੰਘ ਕਾਕਾ, ਮਿੱਠੂ ਸਿੰਘ ਸਾਬਕਾ ਮੈਂਬਰ, ਜਸਵਿੰਦਰ ਸਿੰਘ, ਗੁਰਜੀਤ ਸਿੰਘ ਜੀਤੀ ਦੇ ਨਾਮ ਹਨ। ਇਸ ਮੌਕੇ ਉਹਨਾਂ ਨਾਲ ਨਿੱਜੀ ਸਹਾਇਕ ਰਣਜੀਤ ਸੰਧੂ, ਸੰਦੀਪ ਭੁੱਲਰ ਸੂਬਾ ਆਗੂ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ, ਰਣਜੀਤ ਸੰਧੂ ਨਿੱਜੀ ਸਹਾਇਕ, ਬਰਿੰਦਰਪਾਲ ਮਹੇਸ਼ਵਰੀ, ਅਮ੍ਰਿੰਤਪਾਲ ਕਾਕਾ, ਯੂਥ ਆਗੂ ਮਨਜੀਤ ਸਿੰਘ ਲਾਲੇਆਣਾ ਤੇ ਦਿਲਪ੍ਰੀਤ ਜਗਾ ਰਾਮ ਤੀਰਥ, ਜਸਕਰਨ ਗੁਰੂਸਰ ਦੋਵੇਂ ਮੈਂਬਰ ਟਰੱਕ ਯੂਨੀਅਨ, ਅਜੀਜ ਖਾਂ ਤੇ ਹਰਬੰਸ ਸਿੰਘ ਦੋਵੇਂ ਕੌਂਸਲਰ, ਬਲਬੀਰ ਲਾਲੇਆਣਾ ਸੂਬਾ ਮੀਤ ਪ੍ਰਧਾਨ ਰਾਹੁਲ ਗਾਂਧੀ ਬ੍ਰਿਗੇਡ, ਸੱਤਪਾਲ ਲਹਿਰੀ ਆਦਿ ਵੀ ਹਾਜਰ ਸਨ।

No comments: