BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਬੱਸ ਡਰਾਇਵਰ ਅਤੇ ਕੰਡੈਕਟਰ ਖਿਲਾਫ ਮਾਮਲਾ ਦਰਜ

ਥਾਣੇ ਵਿੱਚ ਖੜੀ ਬੱਸ
ਤਲਵੰਡੀ ਸਾਬੋ, 16 ਮਾਰਚ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਪੁਲਸ ਨੇ ਜਿਲ੍ਹਾ ਮੈਜਿਸਟਰੇਟ ਬਠਿੰਡਾ ਦੇ ਹੁਕਮਾਂ ਦੀ ਉਲੰਘਣਾ ਕਰਕੇ ਬੱਸ ੳਵਰਲੋਡ ਕਰਕੇ ਚਲਾਉਣ 'ਤੇ ਇੱਕ ਨਿਜੀ ਕੰਪਨੀ ਦੀ ਮਿੰਨੀ ਬੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਬੱਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਜਦਂੋ ਕਿ ਡਰਾਇਵਰ ਅਤੇ ਕੰਡੈਕਟਰ ਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਗੁਰੂ ਕਾਸ਼ੀ ਮਿੰਨੀ ਬੱਸ ਨੰ: ਪੀ. ਬੀ 03 ਕੇ 9566) ਮੌੜ ਮੰਡੀ ਤੋਂ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੋ ਕੇ ਤਲਵੰਡੀ ਸਾਬੋ ਆਉਂਦੀ ਹੈ ਪਰ ਬੱਸ ਦੇ ਡਰਾਇਵਰ ਅਤੇ ਕੰਡੈਕਟਰ ਪੈਸੇ ਦੇ ਲਾਲਚ ਵਿੱਚ ਬੱਸ ਵਿੱਚ ੳਵਰਲੋਡ ਸਵਾਰੀਆਂ ਚੜਾ ਕੇ ਜਿਲਾ ਮੈਜਿਸਟਰੇਟ ਬਠਿੰਡਾ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਸਨ। ਜਿਸ 'ਤੇ ਤਲਵੰਡੀ ਸਾਬੋ ਪੁਲਿਸ ਨੇ ਬੱਸ ਦੇ ਡਰਾਇਵਰ ਅਤੇ ਕੰਡੈਕਟਰ ਸਤਪਾਲ ਸਿੰਘ ਵਾਸੀ ਕਮਾਲੂ ਸਵੈਚ ਅਤੇ ਭੁਪਿੰਦਰ ਸਿੰਘ ਵਾਸੀ ਜੌੜਕੀਆਂ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਬੱਸ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਦੋਵੇਂ ਕਥਿਤ ਦੋਸ਼ੀਆਂ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਹੈ।

No comments: