BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਲਾਲਵਾਲਾ ਕਤਲ ਮਾਮਲੇ ਦਾ ਕਥਿਤ ਦੋਸ਼ੀ ਭੇਜਿਆ ਜੇਲ

ਤਲਵੰਡੀ ਸਾਬੋ, 9 ਮਾਰਚ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਸਬ ਡਵੀਜਨ ਦੇ ਪਿੰਡ ਕਲਾਲਵਾਲਾ ਵਿੱਚ ਖੁਦਕੁਸ਼ੀ ਕਰਨ ਵਾਲੀ ਵਿਆਹੁਤਾ ਦੇ ਪਤੀ ਨੂੰ ਅੱਜ ਪੁਲਿਸ ਚੌਂਕੀ ਸੀਂਗੋ ਮੰਡੀ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਇਸ ਸਬੰਧੀ ਹੌਲਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਕਲਾਲਵਾਲਾ ਵਿੱਚ ਵਿਆਹੀ ਕੁਲਵਿੰਦਰ ਕੌਰ ਬੱਗੋ (36) ਨੇ ਕਥਿਤ ਤੌਰ ਤੇ ਆਪਣੇ ਪਤੀ ਦੀ ਕਥਿਤ ਕੁੱਟਮਾਰ ਤੋਂ ਤੰਗ ਆ ਕੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਮ੍ਰਿਤਕਾ ਦੇ ਭਰਾ ਬਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਕਾਲਿਆਂਵਾਲੀ ਦੇ ਬਿਆਨਾਂ ਤੇ ਮ੍ਰਿਤਕਾ ਦੇ ਪਤੀ ਰਾਮਪਾਲ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਕਲਾਲਵਾਲਾ 'ਤੇ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਦੇ ਕਥਿਤ ਦੋਸ਼ੀ ਰਾਮਪਾਲ ਸਿੰਘ ਨੂੰ ਅੱਜ ਗ੍ਰਿਫਤਾਰ ਕਰਕੇ ਮਾਨਯੋਗ ਜੱਜ ਅਮਨਪ੍ਰੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਦੇ ਜੁਡੀਸੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ।

No comments: