BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਬਾਇਲ ਫੋਨ ਰਾਹੀਂ ਬੈਂਕ ਲੈਣ-ਦੇਣ ਬਹੁਤ ਹੀ ਆਸਾਨ ਅਤੇ ਸੁਰਖਿਅਤ

ਜਲੰਧਰ 3 ਮਾਰਚ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਕੰਪਿਊਟਰ ਵਿਭਾਗ ਵਲੋਂ ਅਧਿਆਪਕਾਂ ਵਿੱਚ ਡਿਜੀਟਲ-ਪੇਮੈਂਟ ਦੇ ਇਸਤਿਮਾਲ ਅਤੇ ਪ੍ਰਸਾਰ ਲਈ ਇੱਕ ਗੈਸਟ ਲੈਕਚਰ ਕਰਵਾਇਆ ਗਿਆ। ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕੰਪਿਊਟਰ ਵਿਭਾਗ ਦੇ ਲੈਕਚਰਾਰ ਦੀਪਿਕਾ ਧੀਮਾਨ ਨੇ ਕਾਲਜ ਦੀ ਇੱਕ ਸਮਾਰਟ ਕਲਾਸ ਵਿੱਚ ਸਲਾਇਡ-ਸ਼ੋ ਰਾਹੀਂ ਡਿਜੀਟਲ ਪੇਮੈਂਟਸ, ਈ-ਵਾਲੇਟ, ਡੈਬਿਟ ਕਾਰਡ, ਕਰੈਡਿਟ ਕਾਰਡ, ਯੂਪੀਆਈ ਅਤੇ ਨੈਟ ਬੈਂਕਿੰਗ ਨਾਲ ਜੁੜੇ ਵਿਭਿੰਨ ਪਹਿਲੂਆਂ ਉਪੱਰ ਜਾਣਕਾਰੀ ਦਿੱਤੀ ਅਤੇ ਪ੍ਰੈਕਟੀਕਲ ਡਿਮਾਂਸਟ੍ਰੇਸ਼ਨ ਵੀ ਦਿੱਤੀ। “ਅਸੀਂ ਘਰ ਬੈਠੇ ਹੀ ਬਹੁਤ ਸਾਰੀਆਂ ਬੈਂਕ ਸੇਵਾਵਾਂ ਦਾ ਲਾਭ ਉਠਾ ਸਕਦੇ ਹਾਂ। ਲਗਭਗ ਸਾਰੇ ਹੀ ਬੈਂਕ ਮੋਬਾਇਲ ਐਪਲੀਕੇਸ਼ਨ ਦੇ ਜਰੀਏ ਇਹ ਸੁਵਿਧਾਵਾਂ ਦੇ ਰਹੇ ਹਨ ਅਤੇ ਇਹ ਸੁਰਖਿਅਤ ਵੀ ਹੈ। ਖਾਸ ਕਰਕੇ ਮਹਿਲਾਵਾਂ ਤਾਂ ਆਪਣੀਆਂ ਬੇਸਿਕ ਬੈਂਕਿੰਗ ਜਰੂਰਤਾਂ ਤਾਂ ਬੜੇ ਹੀ ਅਸਾਨ ਤਰੀਕੇ ਨਾਲ ਪੂਰੀਆਂ ਕਰ ਸਕਦੀਆਂ ਹਨ।,” ਉਹਨਾਂ ਕਿਹਾ। ਕਾਲਜ ਦੀ ਕਾਰਜਕਾਰੀ ਪਿ੍ਰੰਸੀਪਲ ਸ਼੍ਰੀਮਤੀ ਵਿਜੈ ਪਠਾਨੀਆ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਸ ਸਪੈਸ਼ਲ ਗੈਸਟ ਲੈਕਚਰ ਦਾ ਆਯੋਜਨ ਕਾਲਜ ਦੀ ਫੈਕਲਟੀ ਵਾਸਤੇ ਇਸ ਵਾਸਤੇ ਕੀਤਾ ਗਿਆ ਸੀ ਤਾਂ ਜੋ ਉਹਨਾਂ ਦੇ ਮਨਾਂ ਵਿੱਚ ਈ-ਬੈਂਕਿੰਗ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਇੰਜੀਨਿਅਰ ਸੁਨਾਲੀ ਸ਼ਰਮਾਂ ਵੀ ਹਾਜਰ ਸਨ।

No comments: