BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਚ ਗੁਰੂ ਹਰਿ ਰਾਇ ਸਾਹਿਬ ਨੂੰ ਸਮਰਪਿਤ ਗੁਰੁਤਾ ਗੱਦੀ ਦਿਵਸ ਮਨਾਇਆ

ਗੁਰੁਤਾ ਗੱਦੀ ਦਿਵਸ ਮੌਕੇ ਬੂਟੇ ਲਾਉਂਦੀਆਂ ਵਿਦਿਆਰਥਣਾਂ ਤੇ ਕਾਲਜ ਸਟਾਫ
ਤਲਵੰਡੀ ਸਾਬੋ, 15 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰੁਤਾ ਗੱਦੀ ਦਿਵਸ ਨੂੰ ਸਮਰਪਿਤ ਵਾਤਾਵਰਨ ਚੇਤਨਾ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਇਸੇ ਲੜੀ ਤਹਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵੱਲੋਂ ਵੀ ਇਹ ਸਮਾਗਮ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਦਿਵਸ ਨੂੰ ਮਨਾਉਣ ਲਈ ਤਿੰਨ ਪ੍ਰਕਾਰ ਦੇ ਪ੍ਰੋਗਰਾਮ ਉਲੀਕੇ ਗਏ, ਜਿਸ ਵਿਚ ਸੈਮੀਨਾਰ ਕਰਨਾ, ਬੂਟੇ ਲਗਾਉਣੇ ਅਤੇ ਮਾਰਚ ਕੱਢਣਾ ਸ਼ਾਮਿਲ ਸੀ।
ਸਭ ਤੋਂ ਪਹਿਲੇ ਪ੍ਰੋਗਰਾਮ ਤਹਿਤ ਕਾਲਜ ਵਿਚ ਸਵੇਰੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਐਮ. ਏ. ਧਰਮ ਅਧਿਐਨ ਦੀਆਂ ਵਿਦਿਆਰਥਣਾਂ ਹਰਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਪਰਚੇ ਪੜ੍ਹੇ। ਇਸ ਸੈਮੀਨਾਰ ਦੀ ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਹਰਲੀਨ ਕੌਰ ਨੇ ਬਾ-ਖੂਬੀ ਸੰਭਾਲੀ। ਇਸ ਮੌਕੇ ਕਾਲਜ ਸੇ ਸੀਨੀਅਰ ਮੋਸਟ ਅਧਿਆਪਕ ਸਾਹਿਬਾਨ ਡਾ. ਸਤਿੰਦਰ ਕੌਰ ਮਾਨ ਅਤੇ ਡਾ. ਮਨੋਰਮਾ ਸਮਾਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈਮੀਨਾਰ ਵਿੱਚ ਡਾ. ਨੀਤੂ ਰਾਣੀ, ਡਾ. ਨਵਨੀਤ ਦਾਬੜਾ, ਪ੍ਰੋ. ਮਲਕਿੰਦਰ ਸਿੰਘ, ਡਾ. ਜਸਵੰਤ ਸਿੰਘ ਮੌਜ਼ੂਦ ਸਨ।
ਇਸੇ ਪ੍ਰੋਗਰਾਮ ਤਹਿਤ ਕਾਲਜ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥਣਾਂ ਨੇ ਯੁਵਕ ਭਲਾਈ ਕੇਂਦਰ ਬਠਿੰਡਾ ਦੇ ਅਸਿਸਟੈਂਟ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ਼ ਤਲਵੰਡੀ ਸਾਬੋ ਦੇ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਵੱਖ-ਵੱਖ ਪ੍ਰਕਾਰ ਦੇ ਪੌਦੇ ਲਗਾਏ ਗਏ। ਇਸ ਪ੍ਰੋਗਰਾਮ ਦੀ ਲਗਾਤਾਰਤਾ ਤਹਿਤ ਕਾਲਜ ਤੋਂ ਇਕ ਵਾਤਾਵਰਨ ਚੇਤਨਾ ਮਾਰਚ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿਤਰ ਧਰਤੀ ਤੱਕ ਕੱਢਿਆ ਗਿਆ। ਜਿਸ ਵਿਚ ਕਾਲਜ ਦੇ ਸਟਾਫ ਅਤੇ ਵਿਦਿਆਰਥਣਾਂ ਨੇ ਤਖਤੀਆਂ ਲੈ ਕੇ ਲੋਕਾਂ ਨੂੰ ਕੁਦਰਤੀ ਵਾਤਾਵਰਨ ਦੀ ਸੰਭਾਲ ਪ੍ਰਤੀ ਸੁਚੇਤ ਕੀਤਾ।

No comments: