BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਕਬਾਲ ਸੰਧੂ ਨੂੰ ਪਾਰਟੀ ਵਿਰੋਧੀ ਕਾਰਵਾਈ ਕਾਰਨ ਪਾਰਟੀ ਵਿਚੋ ਕੱਢਿਆ

ਅੰਮ੍ਰਿਤਸਰ/ਜੰਡਿਆਲਾ ਗੁਰੂ (ਕੰਵਲਜੀਤ ਸ਼ਿੰਘ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦੇ ਸਾਬਕਾ ਮੈਂਬਰ ਅਤੇ ਜਿਲਾ ਤਰਨ ਤਾਰਨ ਨਾਲ ਸਬੰਧਤ ਇਕਬਾਲ ਸੰਧੂ ਨੂੰ ਪਾਰਟੀ ਵਿਰੋਧੀ ਕਾਰਵਾਈ ਕਾਰਨ ਪਾਰਟੀ ਵਿਚੋ ਕੱਢਿਆ ਜਾਂਦਾ ਹੈ। ਇਸ ਦੀ ਜਾਣਕਾਰੀ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਅਕਾਲੀ ਦਲ ਜਿਲਾਂ ਪ੍ਰਧਾਨ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਨੇ ਉਨਾਂ ਦੇ ਧਿਆਨ ਵਿਚ ਲਿਆਂਦਾ ਸੀ। ਕਿ ਇਕਬਾਲ ਸਿੰਘ ਸੰਧੂ ਪਿਛਲੇ ਕੁਝ ਸਮੇਂ ਤੋ ਕਾਂਗਰਸ ਪਾਰਟੀ ਨਾਲ ਰਲ ਕੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅੰਦਰ ਪਾਰਟੀ ਵਿਰੋਧੀ ਅਤੇ ਸਾਜੀਸ਼ਾਂ ਕਰ ਰਿਹਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੌਰ ਕੀਤਾ ਜਾ ਸਕੇ। ਉਨਾਂ ਨੇ ਦੱਸਿਆ ਕਿ ਇਕਬਾਲ ਸਿੰਘ ਸੰਧੂ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆ ਸਖਤ ਤੋ ਸਖਤ ਕਾਰਵਾਈ ਕਰਕੇ ਪਾਰਟੀ ਵਿਚੋ ਕਢਣ ਦੇ ਹੁਕਮ ਜਾਰੀ ਕੀਤੇ ਹਨ। ਤਾਂ ਜੋ ਅੱਗੇ ਤੋਂ ਪਾਰਟੀ ਅੰਦਰ ਮਜਬੂਤੀ ਨੂੰ ਕਾਇਮ ਰੱਖਿਆ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਤੋ ਜਥੇਦਾਰ ਰਣਜੀਤ ਸਿੰਘ ਬ੍ਰਹਮਪੂਰਾ ਜੀ ਨੇ ਲੰਬੇ ਸਮੇ ਤੋਂਂ ਨੁਮਾਇੰਦਗੀ ਕੀਤੀ ਹੈ। ਅਤੇ ਅੱਜ ਵੀ ਇਸ ਹਲਕੇ ਦੀ ਜਿੰਮੇਵਾਰੀ ਵੀ ਉਨਾਂ ਦੇ ਕੋਲ ਹੀ ਹੈ। ਅਤੇ ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਇਸ ਹਲਕੇ ਦੇ ਸਾਬਕਾ ਵਿਧਾਇਕ ਵੀ ਹਨ। ਅਤੇ ਇਸ ਹਲਕੇ ਦੀ ਜਿੰਮੇਵਾਰੀ ਅੱਜ ਵੀ ਉਨਾਂ ਦੇ ਕੋਲ ਹੈ। ਉਨਾਂ ਨੇ ਕਿਹਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੂਰਾ ਜੀ ਪਾਰਟੀ ਦੇ ਸੀਨੀਅਰ ਅਤੇ ਸਤਿਕਾਰਯੋਗ ਆਗੂ ਹਨ। ਜਿਨਾਂ ਦੀ ਪਾਰਟੀ ਨੂੰ ਦੇਣ,ਪੰਜਾਬ ਪ੍ਰਤੀ ਕੀਤੀ ਕੁਰਬਾਨੀ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਸਾਰੀ ਉਮਰ ਵਫਦਾਰੀ ਨਾਲ ਨਿਭਾਈ ਸਾਂਝ ਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸਤਿਕਾਰ ਕਰਦਾ ਰਿਹਾ ਹੈ। ਅਤੇ ਕਰਦਾ ਰਹੇਗਾ।
ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ। ਕਿ ਸ਼੍ਰੋਮਣੀ ਅਕਾਲੀ ਦਲ ਇਕ ਬਹੁਤ ਵੱਡੀ ਪਾਰਟੀ ਹੈ। ਅਤੇ ਪਾਰਟੀ ਦੀ ਮਜਬੂਤੀ ਤੋੜਨ ਦੀ ਕਿਸੇ ਨੂੰ ਵੀ ਦਖਲ ਅੰਦਾਜੀ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀ ਕਰੇਗਾ। ਉਨਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਤੋਂ ਬਿਨਾਂ ਕਿਸੇ ਵੀ ਆਗੂ ਨੂੰ ਦੂਸਰੇ ਹਲਕੇ ਵਿਚ ਦਖਲਅੰਦਾਜੀ ਕਰਨ ਦੀ ਅਜਿਹੀ ਇਜਾਜਤ ਨਹੀ ਦਿੱਤੀ ਜਾ ਸਕਦੀ। ਇਸ ਕਰਕੇ ਇਕਬਾਲ ਸਿੰਘ ਸੰਧੂ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ। ਜਿਸਦਾ ਸ਼੍ਰੋਮਣੀ ਅਕਾਲੀ ਦਲ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਨਾਲ ਕੋਈ ਸਬੰਧ ਨਹੀ ਹੈ।

No comments: