BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗ ਸੱਚਾਈ ਨੂੰ ਕੀਤਾ ਕਬੂਲ-ਜੀਤਮਹਿੰਦਰ ਸਿੰਘ ਸਿੱਧੂ

ਪੁੱਛਿਆ ਕੀ ਹੁਣ ਸੰਜੈ ਸਿੰਘ ਵੀ ਪਾਰਟੀ ਪ੍ਰਧਾਨ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਮੰਗਣਗੇ ਮਾਫੀ?
ਤਲਵੰਡੀ ਸਾਬੋ, 16 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਖਿਲਾਫ ਉਨਾਂ ਨੂੰ ਕਥਿਤ ਤੌਰ 'ਤੇ ਨਸ਼ਾ ਤਸਕਰ ਦੱਸਣ ਦੇ ਮਾਮਲੇ ਤਹਿਤ ਕੀਤੇ ਮਾਨਹਾਨੀ ਦੇ ਕੇਸ ਵਿੱਚ ਬੀਤੇ ਕੱਲ੍ਹ ਅਰਵਿੰਦ ਕੇਜਰੀਵਾਲ ਵੱਲੋਂ ਅਚਾਨਕ ਮਜੀਠੀਆ ਤੋਂ ਮਾਫੀ ਮੰਗ ਲੈਣ ਨਾਲ ਪੰਜਾਬ ਵਿੱਚ ਉੱਠੇ ਰਾਜਸੀ ਬਾਵਰੋਲੇ ਵਿੱਚ ਸਿਆਸੀ ਆਗੂਆਂ ਦੇ ਲਗਾਤਾਰ ਪ੍ਰਤੀਕਰਮ ਮਿਲ ਰਹੇ ਹਨ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੱਕਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਸ. ਮਜੀਠੀਆ ਤੋਂ ਮਾਫੀ ਮੰਗ ਕੇ ਸੱਚਾਈ ਨੂੰ ਕਬੂਲ ਕਰ ਲਿਆ ਹੈ।
ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਹੱਦ ਦਰਜੇ ਦੀ ਨੀਵੀਂ ਸਿਆਸਤ ਕੀਤੀ ਉਸੇ ਤਹਿਤ ਸ. ਬਿਕਰਮਜੀਤ ਸਿੰਘ ਮਜੀਠੀਆ ਨੂੰ ਨਸ਼ਾ ਤਸਕਰ ਦੱਸਣ ਦੇ ਮਾਮਲੇ ਵਿੱਚ ਜਦੋਂ ਸ. ਮਜੀਠੀਆ ਨੇ ਅਰਵਿੰਦ ਕੇਜਰੀਵਾਲ ਤੇ ਮਾਨਹਾਨੀ ਦਾ ਕੇਸ ਕੀਤਾ ਤਾਂ ਵਕਤ ਪੈਣ ਤੇ ਕੇਜਰੀਵਾਲ ਨੂੰ ਇਹ ਸਮਝ ਆ ਗਿਆ ਕਿ ਉਹ ਆਪਣੇ ਵੱਲੋਂ ਲਾਏ ਦੋਸ਼ਾਂ ਨੂੰ ਕਦੇ ਵੀ ਸਾਬਿਤ ਨਹੀ ਕਰ ਸਕਣਗੇ ਇਸਲਈ ਉਨਾਂ ਨੇ ਮਜੀਠੀਆ ਤੋਂ ਮਾਫੀ ਮੰਗ ਲਈ ਜੋ ਕਿ ਠੀਕ ਕਦਮ ਕਿਹਾ ਜਾ ਸਕਦਾ ਹੈ। ਸ. ਸਿੱਧੂ ਨੇ ਅੱਗੇ 'ਆਪ' ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਸਵਾਲ ਕੀਤਾ ਕਿ ਉਹ ਵੀ ਸ. ਮਜੀਠੀਆ ਵੱਲੋਂ ਕੀਤੇ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰ ਰਹੇ ਹਨ ਕੀ ਉਹ ਵੀ ਹੁਣ ਆਪਣੇ ਪਾਰਟੀ ਮੁਖੀ ਦੇ ਨਕਸ਼ੇਕਦਮ ਤੇ ਚੱਲ ਕੇ ਉਨਾਂ ਤੋਂ ਮਾਫੀ ਮੰਗਣਗੇ ਜਾਂ ਫਿਰ ਉਹ ਕੇਜਰੀਵਾਲ ਵੱਲੋਂ ਲਏ ਫੈਸਲੇ ਦੇ ਉੇਲਟ ਜਾ ਕੇ ਉਕਤ ਕੇਸ ਦਾ ਸਾਹਮਣਾ ਕਰਨਗੇ? ਜੀਤਮਹਿੰਦਰ ਸਿੰਘ ਸਿੱਧੂ ਨੇ ਭਗਵੰਤ ਮਾਨ ਤੇ ਅਮਨ ਅਰੋੜਾ ਵੱਲੋਂ ਅਸਤੀਫੇ ਦਿੱਤੇ ਜਾਣ ਦੀਆਂ ਖਬਰਾਂ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਸ ਕੇਜਰੀਵਾਲ ਨੂੰ ਅੱਜ ਤੱਕ 'ਆਪ' ਆਗੂ ਤੇ ਵਰਕਰ ਆਪਣਾ ਰੋਲ ਮਾਡਲ ਮੰਨ ਕੇ ਉਸਦੇ ਹੁਕਮਾਂ ਤੇ ਚੱਲਦੇ ਰਹੇ ਹਨ ਅੱਜੇ ਉਸੇ ਕੇਜਰੀਵਾਲ ਦੇ ਖਿਲਾਫ ਜਾ ਕੇ ਉਹ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਹਨ। ਉਨਾਂ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਜੋ 'ਆਪ' ਦੀ ਨੈਸ਼ਨਲ ਕੌਂਸਲ ਮੈਂਬਰ ਹੈ ਨੂੰ ਵੀ ਲੋਕਾਂ ਅੱਗੇ ਸ਼ਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕੇਜਰੀਵਾਲ ਦੇ ਮਾਫੀ ਮੰਗਣ ਦੇ ਫੈਸਲੇ ਨੂੰ ਸਹੀ ਮੰਨਦੀ ਹੈ ਜਾਂ ਪੰਜਾਬ ਇਕਾਈ ਵੱਲੋਂ ਕੇਜਰੀਵਾਲ ਦੇ ਫੈਸਲੇ ਦੇ ਕੀਤੇ ਜਾ ਰਹੇ ਵਿਰੋਧ ਨੂੰ ਸਹੀ ਠਹਿਰਾਉਂਦਿਆਂ ਨੈਸ਼ਨਲ ਕੌਂਸਲ ਦੀ ਮੈਂਬਰੀ ਤੋਂ ਅਸਤੀਫਾ ਦੇਵੇਗੀ?

No comments: