BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਗਰਵਾਲ ਪੀਰਖਾਨਾ ਤਲਵੰਡੀ ਸਾਬੋ ਵਿਖੇ ਸਾਲਾਨਾ ਭੰਡਾਰਾ

ਤਲਵੰਡੀ ਸਾਬੋ, 7 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਅਗਰਵਾਲ ਪੀਰਖਾਨਾ ਕਮੇਟੀ ਵੱਲੋਂ ਸਾਲਾਨਾ ਦੀਵਾਨ ਅਤੇ ਭੰਡਾਰਾ 8 ਮਾਰਚ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਵੱਲੋਂ ਹਾਜ਼ਰੀ ਭਰੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਪੀਰਖਾਨਾ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮੌਕੇ ਬਾਬਾ ਲੱਖ ਦਾਤਾ ਪੀਰ ਜੀ ਅਤੇ ਬਾਬਾ ਕੋਟਲੇ ਵਾਲੇ ਪੀਰ ਜੀ ਦਾ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਗੁਣ ਗਾਣ ਕੀਤਾ ਜਾਵੇਗਾ ਅਤੇ ਦੁਪਹਿਰ ਤੋਂ ਲੈ ਕੇ ਦੇਰ ਰਾਤ ਤੱਕ ਬਾਬਾ ਜੀ ਦੇ ਲੰਗਰ ਵਿੱਚ ਅਤੁਟ ਲੰਗਰ ਵਰਤਾਇਆ ਜਾਵੇਗਾ।
ਤਲਵੰਡੀ ਸਾਬੋ ਦੇ ਗਿੱਲਾਂ ਵਾਲਾ ਖੂਹ ਦੇ ਨਜ਼ਦੀਕ ਬਣੇ ਲੋਕਾਂ ਦੀ ਧਾਰਮਿਕ ਆਸਥਾ ਦੇ ਕੇਂਦਰ ਇਸ ਪੀਰਖਾਨਾ ਵਿੱਚ ਭਾਵੇਂ ਹਰ ਮਹੀਨੇ ਮਾਸਿਕ ਭੰਡਾਰਾ ਵੀ ਕੀਤਾ ਜਾਂਦਾ ਹੈ ਪ੍ਰੰਤੂ ਇਸ ਸਾਲਾਨਾ ਭੰਡਾਰੇ ਲਈ ਸੰਗਤਾਂ ਵਿੱਚ ਅਨੋਖਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਪੀਰਖਾਨਾ ਕਮੇਟੀ ਦੇ ਸ਼ੀ ਬਿਲਾਸ ਕੁਮਾਰ,ਬ ਰਾਜ ਕੁਮਾਰ ਅਤੇ ਸ਼ੀ ਅੰਮ੍ਰਿਤ ਪਾਲ ਸ਼ਰਮਾ ਨੇ ਦੱਸਿਆ ਕਿ ਸ਼ਰਧਾਲੂਆਂ ਦੀਆਂ ਮੰਨਤਾਂ ਪੂਰੀਆ ਹੋਣ 'ਤੇ ਹਰ ਸਾਲ ਮਨਾਏ ਜਾਂਦੇ ਇਸ ਸਾਲਾਨਾ ਭੰਡਾਰੇ ਵਿੱਚ ਸੰਗਤਾਂ ਵੱਲੋਂ ਆਪਣਾ ਸਹਿਯੋਗ ਦੇ ਕੇ ਇਸ ਭਡਾਰੇ ਨੂੰ ਸਫ਼ਲ ਬਣਾਇਆ ਜਾਂਦਾ ਹੈ।

No comments: