ਨਗਰ ਦੀਆਂ ਸੜਕਾਂ ਤੇ ਚਿੱਟੀ ਪੱਟੀ ਲਾਉਣ ਦਾ ਕੰਮ ਨਗਰ ਪੰਚਾਇਤ ਨੇ ਕਰਵਾਇਆ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Tuesday, 20 March 2018

ਨਗਰ ਦੀਆਂ ਸੜਕਾਂ ਤੇ ਚਿੱਟੀ ਪੱਟੀ ਲਾਉਣ ਦਾ ਕੰਮ ਨਗਰ ਪੰਚਾਇਤ ਨੇ ਕਰਵਾਇਆ ਸ਼ੁਰੂ

ਤਲਵੰਡੀ ਸਾਬੋ, 20 ਮਾਰਚ (ਗੁਰਜੰਟ ਸਿੰਘ ਨਥੇਹਾ)- ਨਗਰ ਅੰਦਰ ਪਿਛਲੇ ਦਿਨਾਂ ਤੋਂ ਸਰਕਾਰ ਵੱਲੋਂ ਸ਼ੁਰੂ ਕਰਵਾਏ ਕੁਝ ਕੰਮਾਂ ਦੀ ਲੜੀ ਤਹਿਤ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰਲੀਆਂ ਸਮੂਹ ਸੜਕਾਂ ਤੇ ਚਿੱਟੀ ਪੱਟੀ ਲਾਉਣ ਦਾ ਕੰਮ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਸ਼ੁਰੂ ਕਰਵਾਇਆ। ਅੱਜ ਨਗਰ ਪੰਚਾਇਤ ਦਫਤਰ ਕੋਲੋਂ ਨਗਰ ਦੇ ਕਾਂਗਰਸੀ ਕੌਂਸਲਰਾਂ ਦੀ ਹਾਜਰੀ ਵਿੱਚ ਪ੍ਰਧਾਨ ਨੇ ਉਕਤ ਕੰਮ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਇਸ ਨਾਲ ਨਾ ਕੇਵਲ ਨਗਰ ਦੀਆਂ ਸੜਕਾਂ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਸਗੋਂ ਰੇਡੀਅਮ ਦੀ ਇਸ ਚਿੱਟੀ ਪੱਟੀ ਦੇ ਰਾਤ ਵੇਲੇ ਚਮਕਣ ਨਾਲ ਸੜਕੀ ਹਾਦਸਿਆਂ ਤੋਂ ਬਚਣ ਵਿੱਚ ਵੀ ਮਦੱਦ ਮਿਲੇਗੀ। ਇਸ ਮੌਕੇ ਹਰਬੰਸ ਸਿੰਘ, ਅਜੀਜ ਖਾਂ, ਬਲਕਰਨ ਸਿੰਘ, ਲਖਵਿੰਦਰ ਸਿੰਘ ਸਾਰੇ ਕੌਂਸਲਰ, ਦਵਿੰਦਰ ਸਿੰਘ ਸੂਬਾ, ਲੀਲਾ ਸਿੰਘ, ਨਸੀਬ ਸਿੰਘ ਕਾਂਗਰਸੀ ਆਗੂਆਂ ਤੋਂ ਇਲਾਵਾ ਨਗਰ ਪੰਚਾਇਤ ਦਫਤਰ ਵੱਲੋਂ ਦਵਿੰਦਰ ਸ਼ਰਮਾ ਹਾਜਰ ਸਨ।

No comments:

Post Top Ad

Your Ad Spot