BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨ ਯੂਨੀਅਨ ਨੇ ਜੋੜਿਆ ਵਾਟਰ ਵਰਕਸ ਦਾ ਕੱਟਿਆ ਹੋਇਆ ਬਿਜਲੀ ਕੁਨੈਕਸ਼ਨ

ਤਲਵੰਡੀ ਸਾਬੋ, 7 ਮਾਰਚ (ਗੁਰਜੰਟ ਸਿੰਘ ਨਥੇਹਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਤਲਵੰਡੀ ਸਾਬੋ ਦੇ ਸੀਨੀਅਰ ਮੀਤ ਪ੍ਰਧਾਨ ਸ ਨਛੱਤਰ ਸਿੰਘ ਬਹਿਮਣ ਕੌਰ ਸਿੰਘ ਅਤੇ ਇਨਸਾਫ ਦੀ ਅਵਾਜ ਦੇ ਪੰਜਾਬ ਸਕੱਤਰ ਗੁਰਤੇਜ ਸਿੰਘ ਬਹਿਮਣ ਜੱਸਾ ਸਿੰਘ ਦੀ ਅਗਵਾਈ ਵਿੱਚ ਪਿੰਡ ਬਹਿਮਣ ਜੱਸਾ ਸਿੰਘ ਦੇ ਜਲ ਘਰ ਦਾ ਕੁਨੈਕਸ਼ਨ ਜੋੜਿਆ ਗਿਆ।
ਇਸ ਮੌਕੇ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪਿੰਡ ਵਾਸੀ ਪਹਿਲਾਂ ਪਿੰਡ ਦੀ ਸੱਥ ਵਿੱਚ ਇਕੱਠੇ ਹੋਏ ਅਤੇ ਬਾਅਦ ਵਿੱਚ ਇਕ ਰੋਸ ਮਾਰਚ ਦੇ ਰੂਪ ਵਿੱਚ ਪਿੰਡ ਦੀਆਂ ਗਲੀਆਂ ਵਿੱਚੋ ਦੀ ਹੁੰਦੇ ਹੋਏ ਪਿੰਡ ਦੇ ਜਲ ਘਰ ਵਿੱਚ ਪਹੁੰਚੇ ਅਤੇ ਜਲ ਘਰ ਦੀ ਬਿਜਲੀ ਦਾ ਕੁਨੈਕਸ਼ਨ ਬਹਾਲ ਕੀਤਾ ਗਿਆ।
ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਉਪਰੰਤ ਜਥੇਬੰਦੀ ਦੇ ਆਗੂਆਂ ਨੇ ਜਲ ਘਰ ਵਿੱਚ ਹੀ ਇਕੱਠੇ ਹੋਏ ਸਾਰੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ। ਮੌਕੇ ਤੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਨਛੱਤਰ ਸਿੰਘ ਬਹਿਮਣ ਕੌਰ ਸਿੰਘ ਨੇ ਲੋਕਾਂ ਨੂੰ 8 ਮਾਰਚ ਨੂੰ 11 ਵਜੇ ਬਰਨਾਲਾ ਵਿੱਚ ਕੀਤੀ ਜਾ ਰਹੀ "ਕਰਜਾ-ਮੁਕਤੀ ਲਲਕਾਰ ਰੈਲੀ ਵਿੱਚ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ  ਅਪੀਲ ਕੀਤੀ। 
ਇਸ ਮੌਕੇ ਗੁਰਤੇਜ ਸਿੰਘ ਬਹਿਮਣ ਨੇ ਕਿਹਾ ਕਿ ਜੋ ਸਰਕਾਰਾਂ ਵੱਡੇ ਸਰਮਾਏਦਾਰਾਂ ਨੂੰ ਅਰਬਾਂ ਰੁਪਏ ਦੀਆਂ ਸਬਸਿਡੀਆਂ ਲੋਕਾਂ ਦੇ ਖਜਾਨੇ ਵਿੱਚੋ ਲੁੱਟਾ ਸਕਦੀਆਂ ਹਨ ਉਹ ਆਮ ਲੋਕਾਂ ਨੂੰ  ਭੁੱਖੇ ਪਿਆਸੇ ਮਾਰਨ ਦੀਆਂ ਨੀਤੀਆਂ ਤਿਆਰ ਕਰ ਕੇ ਪਿੰਡਾਂ ਦੇ ਜਲ ਘਰਾਂ ਦੇ ਬਿਜਲੀ ਕੁਨੈਕਸ਼ਨ  ਕੱਟ ਰਹੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਪਿੰਡ ਦੇ ਜਲ ਘਰ ਦਾ ਕੁਨੈਕਸ਼ਨ ਨਹੀਂ ਕੱਟਣ ਦੇਵਾਂਗੇ ਅਤੇ ਕੱਟੇ ਹੋਏ ਕੁਨੈਕਸ਼ਨ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਬਹਾਲ ਕੀਤੇ ਜਾਣਗੇ ਅਤੇ ਪਿੰਡਾਂ ਵਿੱਚ ਕੁਨੈਕਸ਼ਨ ਕੱਟਣ  ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਆਵੇਗਾ ਉਸਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਬਹਿਮਣ ਕੌਰ ਸਿੰਘ, ਹਰਚਰਨ ਸਿੰਘ, ਪਰਮਜੀਤ ਸਿੰਘ, ਜਸਵੰਤ ਸਿੰਘ ਅਤੇ ਬੂਟਾ ਸਿੰਘ ਬਹਿਮਣ ਜੱਸਾ ਸਿੰਘ ਹਾਜ਼ਰ ਸਨ।

No comments: