BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਨੇ ਲੋਕ ਮੇਲੇ ਵਿੱਚ ਫਿਰ ਤੋਂ ਮਾਰੀਆਂ ਮੱਲਾਂ

ਤਲਵੰਡੀ ਸਾਬੋ, 1 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਅੰਤਰ ਖੇਤਰੀ ਲੋਕ ਮੇਲੇ ਵਿੱਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਨੇ ਇੱਕ ਵਾਰ ਫਿਰ ਤੋਂ ਆਪਣਾ ਨਾਮ ਰੋਸ਼ਨ ਕੀਤਾ। ਇਸ ਮੇਲੇ ਵਿੱਚ ਲੰਮੀਆਂ ਹੇਕਾਂ ਵਾਲੇ ਗੀਤ, ਖਿੱਦੋ, ਟੋਕਰੀ, ਰੱਸਾ ਵੱਟਣਾ, ਫੁਲਕਾਰੀ, ਪੀੜ੍ਹੀ, ਰੱਸਾ ਟੱਪਣਾ ਦੀਆਂ ਆਇਟਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪਰਾਂਦਾ, ਗੁੱਡੀਆਂ ਪਟੋਲੇੇ ਦੀਆਂ ਆਇਟਮਾਂ ਦੂਜੇ ਸਥਾਨ ਤੇ ਅਤੇ ਪੱਖੀ ਤੀਜੇ ਸਥਾਨ ਤੇ ਅਤੇ ਮਿੱਟੀ ਦੇ ਖਿਡੋਣੇ ਦੀ ਆਈਟਮ ਨੇ ਚੌਥਾ ਸਥਾਨ ਹਾਸਲ ਕੀਤਾ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ 57 ਕਾਲਜਾਂ ਨੂੰ ਪਿਛਾੜ ਕੇ ਓਵਰ-ਆਲ ਟਰਾਫੀ ਤੇ ਕਬਜਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਜੇਤੂ ਵਿਦਿਆਰਥਣਾਂ ਅਤੇ ਇੰਚਾਰਜ਼ ਨੂੰ ਕਾਮਯਾਬੀ ਤੇ ਮੁਬਾਰਕਬਾਦ ਦਿੰਦੇ ਹੋਏ ਆਉਣ ਵਾਲੇ ਸਮੇਂ ਵਿੱਚ ਵੀ ਸੱਭਿਆਚਾਰਕ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਈ. ਸੀ. ਏ. ਇੰਚਾਰਜ ਪ੍ਰੋ. ਸ਼ਾਲਿਨੀ ਸਹਿਗਲ ਅਤੇ ਪ੍ਰੋ. ਹਰਲੀਨ ਕੌਰ ਨੇ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ਲਈ ਸਮੂਹ ਸਟਾਫ ਨੂੰ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਸਮੂਹ ਸਹਿਯੋਗ ਨਾਲ ਕਾਲਜ ਦੀਆਂ ਪ੍ਰਾਪਤੀਆਂ ਲਈ ਬੇਨਤੀ ਕਰਦਿਆਂ ਕਾਲਜ ਦੀ ਹਰ ਪੱਖ ਤੋਂ ਉੱਨਤੀ ਲਈ ਆਸ ਕੀਤੀ।

No comments: