BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਹੋਈ

ਤਲਵੰਡੀ ਸਾਬੋ, 7 ਮਾਰਚ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਅੇਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੰਗਠਨ ਦੇ ਮੈਂਬਰ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬੁਲਾਰਿਆਂ ਨੇ ਆਪਣੇ ਨਸ਼ਾ ਵਿਰੋਧੀ ਖਿਆਲਾਂ ਨੂੰ ਦੁਹਰਾਉਂਦਿਆਂ ਸਮਾਜ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਆਰਥਿਕ ਪੱਖੋਂ ਪਛੜੇ ਲੋਕਾਂ ਨੂੰ ਸਸਤੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਪ੍ਰਣ ਵੀ ਲਿਆ। ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਤਿਕਾਰਯੋਗ ਪਿਤਾ ਜੀ ਸ. ਭਪਿੰਦਰ ਸਿੰਘ ਸਿੱਧੂ ਆਈ. ਏ. ਐਸ. ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਯੂਨੀਅਨ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਆਤਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਮੀਟਿੰਗ ਵਿੱਚ ਪ੍ਰਧਾਨ ਤੋਂ ਇਲਾਵਾ ਡਾਕਟਰ ਰੇਸ਼ਮ ਸਿੰਘ ਭਾਗੀਵਾਂਦਰ, ਬਲਵੰਤ ਸਿੰਘ ਲਹਿਰੀ ਮੀਤ ਪ੍ਰਧਾਨ, ਮਲਕੀਤ ਸਿੰਘ ਮਿਰਜ਼ੇਆਣਾ, ਨਿੰਦਰ ਸਿੰਘ ਬਹਿਮਣ, ਗਿਰਧਾਰੀ ਲਾਲ ਬਹਿਮਣ, ਨਛੱਤਰ ਸਿੰਘ ਨਥੇਹਾ, ਸੁਖਚਰਨ ਸਿੰਘ ਲੇਲੇਵਾਲਾ, ਮਿੱਠੂ ਖਾਨ, ਸੇਵਕ ਸਿੰਘ, ਹਰਦੀਪ ਸਿੰਘ ਕੈਸ਼ੀਅਰ, ਕ੍ਰਿਸ਼ਨ ਕੁਮਾਰ, ਬਿੱਕਰ ਸਿੰਘ ਧਿੰਗੜ, ਮਨਦੀਪ ਸਿੰਘ, ਜਸਵਿੰਦਰ ਸਿੰਘ ਮਲਕਾਣਾ, ਜਗਰੂਪ ਸਿੰਘ ਗੋਲੇਵਾਲਾ, ਗੱਗੜ ਸਿੰਘ, ਪਰਮਜੀਤ ਸਿੰਘ, ਬਲੌਰ ਸਿੰਘ, ਨਰੇਸ਼ ਜੀਵਨ ਸਿੰਘ ਵਾਲਾ, ਮੋਦਨ ਸਿੰਘ, ਕੇਵਲ ਸਿੰਘ, ਨਾਜਰ ਸਿੰਘ ਸੁਖਲੱਧੀ ਅਤੇ ਗੁਰਤੇਜ ਸਿੰਘ ਤਿਉਣਾ ਆਦਿ ਸਮੇਤ ਬਲਾਕ ਦੇ ਵੱਡੀ ਗਿਣਤੀ ਡਾਕਟਰ ਹਾਜ਼ਰ ਸਨ।

No comments: