BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਕਾਸ਼ੀ ਕਾਲਜ ਵਿਖੇ ਕਰਵਾਇਆ ਸਾਹਿਤਕ ਪ੍ਰੋਗਰਾਮ

ਤਲਵੰਡੀ ਸਾਬੋ, 5 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦੇ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿਖੇ ਵਿੱਦਿਆਰਥੀਆਂ ਵੱਲੋਂ ਪਲੇਠਾ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਮੌਕੇ ਹਰਮਨਦੀਪ ਤਿਉਣਾ, ਗੁਰਪ੍ਰੀਤ ਸਿੰਘ ਪ੍ਰੀਤ, ਸੰਦੀਪ ਸ਼ਾਹਿਦ, ਗੁਰਕਮਲ ਜਸਪ੍ਰੀਤ ਕੌਰ ਕੁਲਜੀਤ ਆਜ਼ਿਜ਼, ਧੰਨਵੰਤ ਜਗਮੀਤ ਹਰਫ ਨੇ ਸਮਾਜਿਕ ਵਿਸ਼ਿਆਂ ਨੂੰ ਛੋਂਹਦੀਆਂ ਭਾਵ ਭਿੰਨੀਆਂ ਰਚਨਾਵਾਂ ਦੀ ਕੂਬਸੂਰਤ ਪੇਸ਼ਕਾਰੀ ਕੀਤੀ। ਇਸ ਮੌਕੇ ਕਾਲਜ ਦੇ ਵਿੱਦਿਆਰਥੀਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਕਾਲਜ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਿਲਕੇ ਇੱਕ ਸਾਹਿਤ ਸਭਾ ਬਣਾਈ ਗਈ ਅਤੇ ਸਰਬ-ਸੰਮਤੀ ਨਾਲ ਡਾ. ਗਗਨਦੀਪ ਕੌਰ ਨੂੰ ਸਭਾ ਦੀ ਕਨਵੀਨਰ  ਚੁਣਿਆ ਗਿਆ। ਡਾ. ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਾਹਿਤ ਸਭਾ ਦੇ ਉਦੇਸ਼ਾਂ ਅਤੇ ਮੰਤਵ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਹਿਤ ਸਭਾ ਕਾਲਜ ਵਿੱਚ ਸਾਹਿਤਕ ਪ੍ਰੋਗਰਾਮ ਕਰਵਾਇਆ ਕਰੇਗੀ ਅਤੇ ਕਾਲਜ ਵਿੱਦਿਆਰਥੀਆਂ ਨੂੰ ਨਰੋਏ ਸਾਹਿਤ ਨਾਲ ਜੋੜਨ ਦੇ ਨਾਲ ਨਾਲ ਵਿੱਦਿਆਰਥੀਆਂ ਵਿੱਚ ਉਸਾਰੂ ਸਾਹਿਤਕ ਰੂਚੀਆਂ ਪੈਦਾ ਕਰੇਗੀ। ਮੌਕੇ 'ਤੇ ਹਾਜਰ ਕੈਂਪਸ ਇੰਚਾਰਜ ਅਤੇ ਕਾਲਜ ਪ੍ਰਿੰਸੀਪਲ ਡਾ. ਐੱਮ ਪੀ ਸਿੰਘ ਨੇ ਸਾਹਿਤ ਸਭਾ ਉਸਾਰੂ ਭਵਿੱਖ ਦੀ ਆਸ ਜਤਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸੁਮੇਲ ਨਾਲ ਬਣੀ ਸਾਹਿਤ ਸਭਾ ਭਵਿੱਖ ਵਿੱਚ ਵੱਡੇ ਸਾਹਿਤਕਾਰਾਂ ਦੀ ਜਨਨੀ ਬਣੇਗੀ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋ. ਵੀਰਪਾਲ ਕੌਰ ਨੇ ਵਿੱਦਿਆਰਥੀਆਂ ਅਧਿਆਪਕਾਂ ਅਤੇ ਸਾਹਿਤਕ ਗਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਅਮਨਦੀਪ ਸੇਖੋਂ ਪ੍ਰੋ. ਜਰਨੈਲ ਸਿੰਘ ਪ੍ਰੋ. ਅਨਮੋਲ, ਪ੍ਰੋ. ਸੰਦੀਪ ਕੌਰ, ਪ੍ਰੋ. ਰੂਬਲ ਸ਼ਰਮਾਂ ਅਤੇ ਮਿਸ ਸੁਖਦੀਪ ਕੌਰ ਉਚੇਚੇ ਤੌਰ 'ਤੇ ਪਹੁੰਚੇ ਸਨ।

No comments: