BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਝੱਬਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਨੌਜਵਾਨਾਂ ਵੱਲੋਂ ਪੈਦਲ ਮਾਰਚ

  • ਕੇਸਰੀ ਨਿਸ਼ਾਨ ਹੇਠ ੲਿਕੱਠੇ ਹੋ ਕੇ ਗੁਰਧਾਮਾਂ ਦੀ ਯਾਤਰਾ ਕਰਨ ਨੌਜਵਾਨ-ਝੱਬਰ
ਤਲਵੰਡੀ ਸਾਬੋ, 5 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼ਰੋਮਣੀ ਕਮੇਟੀ ਦੇ ਨੌਜਵਾਨ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ੲਿੱਕ ਨਿਵੇਕਲਾ ੳੁਪਰਾਲਾ ਕਰਦਿਅਾਂ ਅਾਪਣੇ ਪਿੰਡ ਝੱਬਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋ ਰਹੇ ਹਫਤਾਵਾਰੀ ਸਮਾਗਮ ਵਿੱਚ ਨੋਜਵਾਨਾਂ ਦੇ ਜਥੇ ਸਮੇਤ ਪੈਦਲ ਯਾਤਰਾ ਕਰਦੇ ਹੋੲੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਹਾਜਰੀ ਲਵਾੲੀ। ੲਿਸ ਕਾਰਜ ਲੲੀ ਨੋਜਵਾਨਾਂ ਵਿੱਚ ਕਾਫੀ ੳੁਤਸਾਹ ਵੇਖਣ ਨੂੰ ਮਿਲ ਰਿਹਾ ਸੀ। ਜਥੇ ਦੇ ਤਖ਼ਤ ਸਾਹਿਬ ਵਿਖੇ ਪਹੁੰਚਣ ਤੇ ਸਿੰਘ ਸਾਹਿਬ ਗਿਅਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਸਵਾਗਤ ਕੀਤਾ ਅਤੇ ੲਿਸ ਨਿਵੇਕਲੇ ੳੁਪਰਾਲੇ ਦੀ ਸਲਾਘਾ ਕੀਤੀ। ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਅਾਨੀ ਜਗਤਾਰ ਸਿੰਘ ਅਤੇ ਮੈਨੇਜਰ ਕਰਨ ਸਿੰਘ ਨੇ ਜਥੇ ਦਾ ਸਵਾਗਤ ਕੀਤਾ। ਝੱਬਰ ਨੇ ਦੱਸਿਅਾ ਕਿ ਪੈਦਲ ਮਾਰਚ ਦਾ ਮਕਸਦ ਨੌਜਵਾਨਾ  ਨੂੰ ਕੇਸਰੀ ਨਿਸਾਨ ਸਾਹਿਬ ਹੇਠ ੲਿਕੱਠੇ ਕਰਨਾ ਹੈ,  ਨੋਜਵਾਨਾਂ ਨੂੰ ਸੰਬੋਧਨ ਹੁੰਦਿਅਾ ਕਿਹਾ ਕਿ ਸਾਨੂੰ ਕੇਸਰੀ ਨਿਸਾਨ ਸਾਹਿਬ ਹੇਠ ੲਿਕੱਠੇ ਹੋ ਕੇ ਜਥਿਅਾਂ ਦੇ ਰੂਪ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਹੋੲੇ ਗੁਰਮਤਿ ਵਿਚਾਰਾਂ ਕਰਦੇ ਹੋੲੇ ਸਾਡੇ ਗੁਰਧਾਮਾਂ ਦੇ ਦਰਸਨ ਦੀਦਾਰੇ ਕਰਨ ਚਾਹੀਦੇ ਹਨ ਜਿਸ ਨਾਲ ਸਾਡੀ ਭਾੲੀਚਾਰਕ ਸਾਂਝ ਵਧਦੀ ਹੈ ਤੇ ਸਰੀਰਕ ਤੰਦਰੁਸਤੀ ਵੀ ਮਿਲਦੀ ਹੈ। ਜਿਸ ਤਰਾਂ ਸਾਡੇ ਬਜੁਰਗ ਕੋਹਾਂ ਦੂਰ ਪੈਦਲ ਜਥਿਅਾਂ ਦੇ ਰੂਪ ਵਿੱਚ ਯਾਤਰਾ ਕਰਦੇ ਰਹਿੰਦੇ ਸਨ ਜਿਸ ਨਾਲ ਭਾੲੀਚਾਰਕ ਸਾਂਝ ਬਰਕਰਾਰ ਰਹਿੰਦੀ ਸੀ। ੲਿਸ ਮੌਕੇ ਸਤਨਾਮ ਸਿੰਘ ਝੱਬਰ, ਸਵਿੰਦਰਜੀਤ ਸਿੰਘ, ਨਿਰੋਤਮ ਸਿੰਘ, ਮਾਘ ਸਿੰਘ, ਲਾਲੀ ਸਿੰਘ, ਸੰਦੀਪ ਸਿੰਘ, ਹੈਪੀ ਸਿੰਘ, ਕਾਲਾ ਸਿੰਘ, ਸਿੰਬਲ ਸਿੰਘ, ਜਸਪ੍ਰੀਤ ਸਿੰਘ, ਸੁਖਚੈਨ ਸਿੰਘ, ਵਿੱਕੀ ਸਿੰਘ, ਨਰਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਹਰਬੰਸ ਸਿੰਘ, ਬਬਲੀ ਸਿੰਘ, ਸੰਤੋਖ ਸਿੰਘ, ਰੁਪਿੰਦਰ ਸਿੰਘ ਅਾਦਿ ਹਾਜਰ ਸਨ।

No comments: