BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੰਜਾਈ ਲਈ ਬਿਜਲੀ ਸਪਲਾਈ ਦਿਨ ਦੀ ਥਾਂ ਰਾਤ ਨੂੰ ਦੇਣ ਦੇ ਵਿਰੋਧ 'ਚ ਕੀਤਾ ਨੰਗਲਾ ਗਰਿੱਡ ਦਾ ਘਿਰਾਓ

ਤਲਵੰਡੀ ਸਾਬੋ, 13 ਮਾਰਚ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਲਈ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ ਵੱਡੇ ਬਿਆਨ ਦਾਗੇ ਜਾ ਰਹੇ ਪ੍ਰੰਤੂ ਦੂਜੇ ਪਾਸੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਨੂੰ ਦਿਨ ਦੀ ਬਜਾਇ ਰਾਤ ਨੂੰ ਕਰਨ ਦੇ ਵਿਭਾਗ ਦੇ ਨਵੇਂ ਫੈਸਲੇ ਦੇ ਵਿਰੋਧ 'ਚ ਅੱਜ  ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਖੇਤਰ ਦੇ ਪਿੰਡ ਨੰਗਲਾ ਜੌੜਕੀਆਂ ਦੇ ਸਾਂਝੇ ਗਰਿੱਡ ਦਾ ਸੰਕੇਤਿਕ ਘਿਰਾਓ ਕੀਤਾ ਗਿਆ।
ਇਸ ਮੌਕੇ ਇਕੱਤਰ ਕਿਸਾਨ ਯੂਨੀਅਨ ਦੇ ਵਰਕਰਾਂ ਅਤੇ ਪਿੰਡਾਂ ਤੋਂ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ ਸਹਾਇਕ ਸਕੱਤਰ ਯੋਧਾ ਸਿੰਘ ਨੰਗਲਾ ਨੇ ਕਿਹਾ ਕਿ ਕਿਸਾਨਾਂ ਦੇ ਖੇਤਾਂ ਨੂੰ ਲੱਗਣ ਵਾਲੇ ਪਾਣੀ ਲਈ ਬਿਜਲੀ ਦੀ ਸਪਲਾਈ ਦਿਨੇ ਦੇਣ ਦੀ ਥਾਂ ਰਾਤ ਨੂੰ ਕਰ ਦਿੱਤੀ ਹੈ ਜਿਸ ਨਾਲ ਕਿਸਾਨਾਂ ਨੂੰ ਬੜੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਯੂਨੀਅਨ ਦੀ ਇਸ ਬਾਬਤ ਬਿਜਲੀ ਮਹਿਕਮੇ ਦੇ ਐਕਸੀਅਨ ਨਾਲ ਗੱਲ ਹੋਈ ਤਾਂ ਉਹਨਾਂ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਬਜਾਇ ਇਹ ਕਿਹਾ ਕਿ ਸਾਨੂੰ ਤਾਂ ਪਟਿਆਲੇ ਤੋਂ ਹੁਕਮ ਹੋਇਆ ਹੈ ਤੁਸੀਂ ਰਾਤ ਨੂੰ ਪਾਣੀ ਨਹੀਂ ਲਾ ਸਕਦੇ? ਧਰਨੇ ਦੌਰਾਨ ਪਹੁੰਚੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਉਹਨਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਨੂੰ ਨਿਰਵਿਘਨ 12 ਘੰਟੇ ਦਿਨ ਵੇਲੇ ਬਿਜਲੀ ਸਪਲਾਈ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਨਿਰਭੈ ਸਿੰਘ ਨੰਗਲਾ, ਮਾਹਸ਼ਾ ਸਿੰਘ, ਜਗਸੀਰ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ ਪੇਰੋਂ, ਨੇਕ ਸਿੰਘ, ਰੂਪ ਸਿੰਘ, ਸ਼ਿਕੰਦਰ ਸਿੰਘ, ਗੁਰਪਿਆਰ ਸਿੰਘ, ਬਲਕਰਨ ਸਿੰਘ ਆਦਿ ਮੌਜ਼ੂਦ ਸਨ। ਐਸ. ਡੀ. ਓ. ਬਿਜਲੀ ਬੋਰਡ ਉਪ ਮੰਡਲ ਤਲਵੰਡੀ ਸਾਬੋ ਨਾਲ ਇਸ ਸਬੰਧੀ ਗੱਲਬਾਤ ਕਰਨ 'ਤੇ ਉਹਨਾਂ ਦੱਸਿਆ ਕਿ ਇਹ ਫੈਸਲਾ ਪਟਿਆਲਾ ਮੁੱਖ ਦਫਤਰ ਤੋਂ ਹੀ ਹੋਇਆ ਹੈ ਇਹਦੇ ਵਿੱਚ ਐਕਸੀਅਨ ਜਾਂ ਐੱਸ. ਡੀ. ਓ ਕੁੱਝ ਵੀ ਫੇਰ ਬਦਲ ਨਹੀਂ ਕਰ ਸਕਦੇ।

No comments: