BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਰਨਜੀਤ ਕੋਰ ਨੇ ਉੱਚ ਅਧਿਕਾਰੀਆ ਤੋ ਮੰਗ ਕੀਤੀ ਕਿ ਅਗਵਾ ਕੀਤਾ ਪੋਤਰਾ ਵਾਪਿਸ ਦਿਵਾਇਆ ਜਾਵੇ

ਜੰਡਿਆਲਾ ਗੁਰੂ 1 ਮਾਰਚ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਚਰਨਜੀਤ ਕੋਰ ਪਤਨੀ ਸੰਤੋਖ ਸਿੰਘ ਵਾਸੀ ਪਿੰਡ ਗਦਰਜਾਦਾ ਜਿਲ੍ਹਾ ਅੰਮ੍ਰਿਤਸਰ,ਹੁਣ ਪ੍ਰੀਤਮ ਇਨਕਲੇਵ ਜੀਟੀ ਰੋਡ ਬਾਈਪਾਸ ਦੀ ਰਹਿਣ ਵਾਲੀ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਮੇਰੇ ਦੋ ਲੜਕੇ ਹਨ ਜੋ ਕਿ ਇੱਟਲੀ ਵਿੱਚ ਰਹਿੰਦੇ ਹਨ ਕਿ ਮੇਰੀ ਨੁੰਹ ਸਿਮਰਨਜੀਤ ਕੋਰ ਨਾਲ ਘਰੇਲੂ ਝਗੜਾਂ ਚੱਲ ਰਿਹਾ ਸੀ ਜੋ ਕਿ ਮੈਨੂੰ ਤੰਗ ਪ੍ਰੇਸ਼ਾਨ ਕਰਦੀ ਸੀ।28 ਫਰਵਰੀ ਦਿਨ ਬੁੱਧਵਾਰ ਨੂੰ ਕਰੀਬ ਸਵੇਰੇ ਸੱਤ ਵਜੇ ਮੈ ਅਤੇ ਮੇਰਾ ਜਵਾਈ ਰਣਜੀਤ ਸਿੰਘ ਘਰ ਵਿੱਚ ਹੀ ਸੀ ਕਿ ਮੇਰੀ ਨੁੰਹ ਸਿਮਰਨਜੀਤ ਕੋਰ, ਜੋਗਿੰਦਰ ਸਿੰਘ,ਹਰਮਨ ਸਿੰਘ,ਕੰਵਲਜੀਤ ਸਿੰਘ ਤੇ ਪੁਲਿਸ ਮੁਲਾਜਮ ਮੇਰੇ ਘਰ ਜਬਰਦਸਤੀ ਦਾਖਿਲ ਹੋਏ ਤੇ ਮੇਰੇ ਪੋਤਰੇ ਸ਼ਹਿਬਾਜ ਸਿੰਘ ਉਮਰ ਅੱੱਠ ਸਾਲ ਨੂੰ ਅਗਵਾ ਕਰਕੇ ਲੈ ਗਏ।ਇਸ ਸੰਬੰਧੀ ਅਸੀ ਚੋਕੀ ਇੰਚਾਰਜ ਸੁਲਤਾਨਵਿੰਡ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ, ਪਰ ਪੁਲਿਸ ਵੱਲੋ ਅਜੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਚਰਨਜੀਤ ਕੋਰ ਤੇ ਰਣਜੀਤ ਸਿੰਘ ਨੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਹੈ ਕਿ ਦੋਸ਼ੀਆ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਹਿਬਾਜ ਸਿੰਘ ਨੂੰ ਸਾਨੂੰ  ਵਾਪਿਸ ਦਿਵਾਇਆ ਜਾਵੇ। ਇਸ ਮਾਮਲੇ ਸੰਬੰਧੀ ਜਦੋ ਚੋਕੀ ਇੰਚਾਰਜ ਸੁਲਤਾਨਵਿੰਡ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿ ਕਿਹਾ ਕਿ ਅਸੀ ਇਸ ਸਬੰਧ 'ਚ ਜਾਚ ਕੀਤੀ ਹੈ ਕਿ ਲੜਕੇ ਦੀ ਮਾਂ,ਮਾਮਾ ਅਤੇ ਨਾਨਾ ਲੜਕੇ ਸ਼ਹਿਬਾਜ ਨੂੰ ਉਸਦੇ ਨਾਨਕੇ ਲੈ ਗਏ ਹਨ। ਇਹ ਇਹਨਾਂ ਦਾ ਘਰੇਲੂ ਮਾਮਲਾ ਹੈ ਜੋ ਇਸ ਦਾ ਕੇਸ ਐਸ.ਐਸ.ਪੀ ਮਜੀਠਾ ਸਾਹਿਬ ਕੋਲ ਚੱਲਦਾ ਹੈ।

No comments: