BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰ ਬੱਚਤ ਦੇ ਨਾਂਅ 'ਤੇ ਗ਼ਰੀਬਾਂ ਦੇ ਕਾਰਡਾਂ 'ਤੇ ਚਲਾ ਰਹੀ ਹੈ ਕੈਂਚੀ- ਜਗਜੀਤ ਸਿੰਘ ਜੋਗਾ

ਕਾਰਡ ਕਟੇ ਜਾਣ ਦੇ ਵਿਰੋਧ 'ਚ 18 ਨੂੰ ਕੋਟਸ਼ਮੀਰ ਵਿਖੇ ਕਾਨਫਰੰਸ
ਤਲਵੰਡੀ ਸਾਬੋ, 14 ਮਾਰਚ (ਗੁਰਜੰਟ ਸਿੰਘ ਨਥੇਹਾ)- ਸਰਾਕਾਰ ਬੱਚਤਾਂ ਦੇ ਬਹਾਨੇ ਗ਼ਰੀਬ ਲੋਕਾਂ ਦੀਆਂ ਸਹੂਲਤਾਂ ਖੋਹਣ ਲੱਗੀ ਹੋਈ ਹੈ ਪ੍ਰੰਤੂ ਦੂਜੇ ਪਾਸੇ ਪ੍ਰਸ਼ਾਸ਼ਨ ਅਤੇ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਕਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ ਜਿੱਥੋਂ ਪਤਾ ਲਗਦਾ ਹੈ ਕਿ ਸਰਕਾਰਾਂ ਗ਼ਰੀਬਾਂ ਪ੍ਰਤੀ ਕਿੰਨੀਆਂ ਚਿੰਤਿਤ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਭਾਈ ਡੱਲ ਸਿੰਘ ਪਾਰਕ ਵਿੱਚ ਹੋਏ ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਤਲਵੰਡੀ ਸਾਬੋ ਦੇ ਡੈਲੀਗੇਟ ਇਜਲਾਸ ਮੌਕੇ ਬੋਲਦਿਆਂ ਸੀ ਪੀ ਆਈ ਸੂਬਾ ਸਕੱਤਰੇਤ ਮੈਂਬਰ ਜਗਜੀਤ ਸਿੰਘ ਜੋਗਾ ਨੇ ਕੀਤਾ।
ਇੰਦਰ ਸਿੰਘ ਮਹਿਰਮੀਆਂ ਅਤੇ ਮੱਖਣ ਸਿੰਘ ਜੋਧਪੁਰ ਪਾਖਰ ਦੀ ਪ੍ਰਧਾਨਗੀ ਹੇਠ ਹੋਏ ਇਸ ਡੈਲੀਗੇਟ ਇਜਲਾਸ ਮੌਕੇ ਬੋਲਦਿਆਂ ਕਾ. ਜੋਗਾ ਨੇ ਪੰਜਾਬ ਸਰਕਾਰ 'ਤੇ ਗ਼ਰੀਬ ਲੋਕਾਂ ਨੂੰ ਕਾਫੀ ਤੰਗ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਆਰਥਕ ਸੰਕਟ ਦੇ ਨਾਮ 'ਤੇ ਪੰਜਾਬ ਸਰਕਾਰ ਨੇ ਬਹੁਤ ਵੱਡੀ ਪੱਧਰ 'ਤੇ ਪੈਨਸ਼ਨਾਂ ਅਤੇ ਆਟਾ ਦਾਲ ਸਕੀਮ ਦੇ ਕਾਰਡ ਕੱਟ ਦਿੱਤੇ ਹਨ ਜਿਸ ਕਾਰਨ ਉਕਤ ਸਕੀਮ ਦੇ ਹੱਕਦਾਰ ਪਰਿਵਾਰਾਂ ਅੰਦਰ ਹਾਹਾਕਾਰ ਮੱਚੀ ਹੋਈ ਹੈ। ਸਰਕਾਰ ਨੂੰ ਚਿਤਾਵਨੀ ਭਰੇ ਸ਼ਬਦਾਂ 'ਚ ਉਹਨਾਂ ਕਿਹਾ ਕਿ ਸੀ ਪੀ ਆਈ ਪਿੰਡ-ਪਿੰਡ ਜਾ ਕੇ ਗ਼ਰੀਬ ਲੋਕਾਂ ਨਾਲ ਅੰਦੋਲਨ ਖੜ੍ਹਾ ਕਰਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਜਵਾਬ ਦੇਵੇਗੀ। ਉਹਨਾਂ ਹੋਰ ਕਿਹਾ ਕਿ ਪਿੰਡ ਕੋਟਸ਼ਮੀਰ ਦੇ 1700 ਆਟਾ ਦਾਲ ਕਾਰਡਧਾਰਕਾਂ ਵਿੱਚੋਂ 1200 ਹੱਕਦਾਰਾਂ ਦੇ ਕਾਰਡ ਕਾਰਡ ਕੱਟ ਦਿੱਤੇ ਹਨ ਉੱਥੇ 18 ਮਾਰਚ ਨੂੰ ਕਾਨਫਰੰਸ ਕਰਕੇ ਇਸ ਧੱਕੇਸਾਹੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਕਾ. ਜੋਗਾ ਨੇ ਕੇਂਦਰ ਅਤੇ ਸੂਬਾ ਸਰਕਾਰ 'ਤੇ ਵਰਦਿਆਂ ਕਿਹਾ ਕਿ ਮੋਦੀ ਸਰਕਾਰ ਤੇ ਕੈਪਟਨ ਦੀ ਸਰਕਾਰ ਜਿੱਥੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਲੰਬੇ ਲੰਬੇ ਵਾਅਦਿਆਂ ਤੋਂ ਸ਼ਰੇਆਮ ਮੁੱਕਰੀ ਹੈ ਉੱਥੇ ਆਪਣੇ ਵਿਧਾਇਕਾਂ, ਮੰਤਰੀਆਂ ਤੇ ਪਾਰਲੀਮੈਂਟ ਮੂਂਬਰਾਂ ਦੀਆਂ ਤਨਖਾਹਾਂ, ਭੱਤੇ ਵਧਾ ਦਿੱਤੇ ਹਨ ਪ੍ਰੰਤੂ ਕਿਰਤੀਆਂ, ਕਾਮਿਆਂ ਨੂੰ ਪ੍ਰਾਈਵੇਟ ਠੇਕੇਦਾਰਾਂ ਦੇ ਹਵਾਲੇ ਕਰਕੇ ਉਹਨਾਂ ਦੀਆਂ ਤਨਖਾਹਾਂ ਤੇ ਆਮਦਨ ਘਟਾਈ ਜਾ ਰਹੀ ਹੈ। ਇਸ ਡੈਲੀਗੇਟ ਮੌਕੇ 17 ਮੈਂਬਰੀ ਤਹਿਸੀਲ ਕਮੇਟੀ ਅਤੇ 15 ਡੈਲੀਗੇਟਾਂ ਦੀ ਜ਼ਿਲ੍ਹਾ ਪਾਰਟੀ ਇਜਲਾਸ ਲਈ ਚੋਣ ਕੀਤੀ। ਜਿਸ ਮੌਕੇ ਪਰਮਜੀਤ ਸਿੰਘ ਸ਼ੇਖਪੁਰ ਨੂੰ ਤਹਿਸੀਲ ਸਕੱਤਰ ਅਤੇ ਮੱਖਣ ਸਿੰਘ ਜੋਧਪੁਰ ਨੂੰ ਮੀਤ ਸਕੱਤਰ ਚੁਣਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ ਪੀ ਆਈ ਜ਼ਿਲ੍ਹਾ ਮੀਤ ਸਕੱਤਰ ਸੁਰਜੀਤ ਸਿੰਘ ਸੋਹੀ, ਬੀਬੀ ਜਸਵੀਰ ਕੌਰ ਸਰਾਂ ਮੈਂਬਰ ਜ਼ਿਲ੍ਹਾ ਕਾਰਜਕਾਰਨੀ ਬਤੌਰ ਅਬਜ਼ਰਬਰ ਹਾਜ਼ਰ ਹੋਏ।

No comments: