BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੰਗਰ ਤੇ ਜੀ. ਐੱਸ. ਟੀ ਲਾਉਣ ਖਿਲਾਫ ਤ੍ਰਿਣਮੂਲ ਕਾਂਗਰਸ ਨੇ ਤਖਤ ਸਾਹਿਬ ਨੇੜੇ ਕੀਤੀ ਭੁੱਖ ਹੜਤਾਲ

ਤਲਵੰਡੀ ਸਾਬੋ, 14 ਮਾਰਚ (ਗੁਰਜੰਟ ਸਿੰਘ ਨਥੇਹਾ)- ਗੁਰਦੁਆਰਾ ਸਾਹਿਬਾਨ ਅੰਦਰ ਵਰਤਾਏ ਜਾਣ ਵਾਲੇ ਲੰਗਰਾਂ ਦੀ ਰਸਦ ਤੇ ਕੇਂਦਰ ਸਰਕਾਰ ਵੱਲੋਂ ਲਾਏ ਜੀ. ਐੱਸ. ਟੀ ਨੂੰ ਹਟਾਉਣ ਲਈ ਹੁਣ ਤੱਕ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਯਤਨਸ਼ੀਲ ਸਨ ਉੱਥੇ ਅੱਜ ਤ੍ਰਿਣਮੂਲ ਕਾਂਗਰਸ ਵੀ ਇਸ ਵਿੱਚ ਸ਼ਾਮਿਲ ਹੋ ਗਈ ਤੇ ਪਾਰਟੀ ਆਗੂਆਂ ਨੇ ਅੱਜ ਲੰਗਰ ਤੋਂ ਜੀ. ਐੱਸ. ਟੀ ਹਟਾਉਣ ਦੀ ਮੰਗ ਨੂੰ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੇ ਰਸਤੇ ਤੇ ਭੁੱਖ ਹੜਤਾਲ ਕਰਕੇ ਵਿਰੋਧ ਜਤਾਇਆ।
ਅੱਜ ਸਵੇਰ ਤੋਂ ਹੀ ਤ੍ਰਿਣਮੂਲ ਕਾਂਗਰਸ ਆਗੂਆਂ ਨੇ ਤਖਤ ਸਾਹਿਬ ਨੂੰ ਜਾਂਦੇ ਰਸਤੇ ਤੇ ਟੈਂਟ ਲਾ ਕੇ ਭੁੱਖ ਹੜਤਾਲ ਕੀਤੀ ਤੇ ਉਨਾਂ ਨੇ ਕੇਂਦਰ ਸਰਕਾਰ ਤੋਂ ਸਿੱਖ ਧਾਰਮਿਕ ਅਸਥਾਨਾਂ ਵਿੱਚ ਵਰਤਾਏ ਜਾ ਰਹੇ ਲੰਗਰਾਂ ਤੋਂ ਜੀ. ਐੱਸ. ਟੀ ਹਟਾਉਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਗੁਰੁੂ ਸਾਹਿਬਾਨ ਵੱਲੋਂ ਚਲਾਈ ਲੰਗਰ ਪ੍ਰਥਾ ਅੱਜ ਵੀ ਜਾਰੀ ਹੈ ਤੇ ਗੁਰਦੁਆਰਾ ਸਾਹਿਬਾਨ ਵਿੱਚ ਹਰ ਲੋੜਵੰਦ ਨੂੰ ਲੰਗਰ ਛਕਾਉਣ ਦੇ ਨਾਲ ਨਾਲ ਕੜਾਹ ਪ੍ਰਸਾਦਿ ਦੀ ਦੇਗ ਵੀ ਦਿੱਤੀ ਜਾਂਦੀ ਹੈ ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਨੇ ਔਰੰਗਜੇਬ ਦੇ ਜਜੀਆ ਵਾਂਗ ਇਸਤੇ ਟੈਕਸ ਲਾ ਕੇ ਦੇਸ਼ ਦੀ ਆਜਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਦੁੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾ ਦਿੱਤਾ ਹੈ। ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਤੁਰੰਤ ਲੰਗਰ ਰਸਦਾਂ ਤੇ ਜੀ. ਐੱਸ. ਟੀ ਹਟਾਉਣ ਦੀ ਮੰਗ ਕੀਤੀ। ਉੱਧਰ ਉਕਤ ਭੁੱਖ ਹੜਤਾਲ ਨੂੰ ਉਠਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਪੁੱਜੇ ਤੇ ਉਨਾਂ ਨੇ ਕਿਹਾ ਕਿ ਤਖਤ ਸਾਹਿਬ ਨੂੰ ਆਉਂਦੇ ਰਸਤੇ 'ਤੇ ਭੁੱਖ ਹੜਤਾਲ ਧਾਰਮਿਕ ਮਰਿਯਾਦਾ ਅਨੁਸਾਰ ਜਾਇਜ ਨਹੀਂ ਇਸ ਲਈ ਇਸਨੂੰ ਚੁੱਕ ਲੈਣਾ ਚਾਹੀਦਾ ਹੈ ਪ੍ਰੰਤੂ ਤ੍ਰਿਣਮੂਲ ਆਗੂਆਂ ਨੇ ਭਰੋਸਾ ਦਿੱਤਾ ਕਿ ਉਨਾਂ ਦਾ ਧਰਨਾ ਮਰਿਯਾਦਾ ਨੂੰ ਠੇਸ ਪਹੁੰਚਾਉਣ ਲਈ ਨਹੀਂ ਸਗੋਂ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਹੱਕ ਵਿੱਚ ਹੈ ਤੇ ਨਿਰੋਲ ਸ਼ਾਂਤਮਈ ਹੈ। ਉਨਾਂ ਨੇ ਪਿਛਲੇ ਸਮੇਂ ਵਿੱਚ ਹੋਰਨਾਂ ਸਿਆਸੀ ਧਿਰਾਂ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੇੜੇ ਕੀਤੀਆਂ ਗਈਆਂ ਭੁੱਖ ਹੜਤਾਲਾਂ ਦਾ ਵੇਰਵਾ ਵੀ ਦਿੱਤਾ ਜਿਸ ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਚਲੇ ਗਏ। ਇਸ ਮੌਕੇ ਮਨਜੀਤ ਸਿੰਘ ਸੂਬਾ ਕਨਵੀਨਰ, ਅੰਮ੍ਰਿਤ ਕੌਰ ਸ਼ੇਰਗਿੱਲ, ਸੁਰਿੰਦਰਪਾਲ ਸਿੰਘ ਸੋਮੀ ਤੁੰਗਵਾਲੀਆ, ਮਹਾਂ ਸਿੰਘ ਖਾਲਸਾ, ਗੁਰਮੇਲ ਸਿੰਘ, ਗੁਰਪਾਲ ਰਾਏ, ਬਲਜੀਤ ਸਿੰਘ, ਪ੍ਰਿਤਪਾਲ ਸਿੰਘ, ਹੁਕਮ ਸਿੰਘ, ਜੋਗਿੰਦਰ ਸਲਾਰੀਆ, ਟੇਕ ਸਿੰਘ ਆਦਿ ਆਗੂ ਹਾਜਰ ਸਨ।

No comments: