BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਕਿਸਾਨ ਅੰਗਰੇਜ ਸਿੰਘ ਬਾਕੀਪੁਰ ਦੀ ਬਰਸੀ ਮੌਕੇ ਕਿਸਾਨੀ ਤੇ ਜਵਾਨੀ ਬਚਾਉ ਦਾ ਪ੍ਰਣ ਲਿਆ

ਜੰਡਿਆਲਾ ਗੁਰੂ 29 ਮਾਰਚ (ਕੰਵਲਜੀਤ ਸਿੰਘ, ਪਰਗਟ ਸਿੰਘ) ਅੱਜ ਜੰਡਿਆਲਾ ਗੁਰੂ ਦੇ ਪਿੰਡ ਮਾਨਾਂਵਾਲਾ ਦੇ ਰੇਲਵੇ ਸਟੇਸ਼ਨ ਤੇ ਕਿਸਾਨ ਸ਼ਘਰਸ਼ ਕਮੇਟੀ ਵਲੋ ਅਪਣੇ ਸ਼ਹੀਦ ਕਿਸਾਨ ਅੰਗਰੇਜ ਸਿੰਘ ਬਾਕੀਪੁਰ ਦੀ ਬਰਸੀ ਮੌਕੇ ਤੇ ਵਿਸ਼ਾਲ ਇਕੱਠ ਹੋਇਆ।ਇਹ ਵਿਸਾਲ ਇਕੱਠ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਨਗਰੀ ਤੋ ਸ਼ੁਰੂ ਹੋ ਕੇ ਕਿਸਾਨੀ ਤੇ ਜਵਾਨੀ  ਬਚਾਉ ਮੁਹਿੰਮ ਤਹਿਤ   ਮਾਨਾਂਵਾਲਾ ਸਟੇਸ਼ਨ ਤੇ ਪਹੁੰਚਿਆ। ਇਹ ਇਕੱਠ ਅੱਜ ਤੋ 14 ਸਾਲ ਪਹਿਲਾ 29 ਮਾਰਚ 2004 ਨੂੰ ਕਿਸਾਨਾ ਦੀਆ ਮੰਗਾ ਜਿਵੇ ਕਿ ਪਾਣੀ ਦੀਆ ਮੋਟਰਾ ਦੇ ਬਿਜਲੀ ਦੇ ਬਿੱਲ ਤੇ ਹੋਰ ਮੰਗਾ ਨੂੰ ਲੈ ਕੇ 24 ਘੰਟੇ ਲਈ ਰੇਲ ਰੋਕੋ ਅੰਦੋਲਨ ਕਰ ਰਹੇ ਸਨ। ਜਿਸ ਕਾਰਨ ਸਰਕਾਰ ਨੇ ਕਿਸਾਨਾ ਉਪਰ ਗੋਲੀਆ ਤੇ ਲਾਠੀਆ ਦਾ ਮੀਂਹ ਵਰਸਾ ਕੇ ਕਿਸਾਨਾ ਦੇ ਅੰਦੋਲਨ ਨੂੰ ਦੁਬਾਨ ਦਾ ਯਤਨ ਕੀਤਾ। ਜਿਸ ਵਿਚ ਅੰਗਰੇਜ ਸਿੰਘ ਬਾਕੀਪੁਰ ਕਿਸਾਨ ਸ਼ਹੀਦ ਹੋ ਗਿਆ ਸੀ। ਪਰ ਸਰਕਾਰ ਅਪਣੇ ਮਕਸਦ ਵਿਚ ਕਾਮਯਾਬ ਨਹੀ ਹੋ ਸਕੀ। ਕਿਸਾਨਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ। ਕਿ ਸਹੀਦਾ ਦਾ ਖੂਨ ਕਦੇ ਵੀ ਵਿਅਰਥ ਨਹੀ ਜਾਂਦਾ। ਅੰਗਰੇਜ ਸਿੰਘ ਦੀ ਸ਼ਹਾਦਤ ਤੋ ਲੈ ਕੇ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹਨ। ਕਿਸਾਨੀ ਅਤੇ ਜਵਾਨੀ ਬਚਾਓ ਮੁਹਿੰਜਾ 2017 ਨੂੰ ਗੁਰੂ ਅਰਜੁਨ ਦੇਵ ਜੀ ਦੀ ਨਗਰੀ ਤੋ ਅਰੰਭ ਕੀਤੀ ਗਈ ਜੋ ਜਾਰੀ ਹੈ। ਉਨਾ ਕਿਹਾ ਕਿ ਕੇਂਦਰ ਸਰਕਾਰ ਨਾਲ ਤੇ ਪੰਜਾਬ ਵਿਚ ਬਨਣ ਵਾਲੀਆ ਸਰਕਾਰਾ ਚੋਣਾ ਦੌਰਾਨ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਵਾਅਦੇ ਤਾ ਬਹੁਤ ਕਰਦਿਆ ਹਨ। ਜਦੋ ਚੋਣਾ ਜਿੱਤ ਕੇ ਰਾਜਭਾਗ ਸਾਭ ਲੈਦੀਆ ਹਨ। ਤਾ ਫਿਰ ਉਹ ਆਪਣੇ ਵਾਦਿਆ ਤੋ ਮੁਕਰ ਜਾਂਦੀਆ ਹਨ। ਸਰਦਾਰ ਪੰਨੂ ਨੇ ਕਿਸਾਨਾ ਨੂੰ ਅਪੀਲ ਕਰਦਿਆ  ਕਿਹਾ ਕਿ ਖੁਦਕੁਸ਼ੀਆ ਕੋਈ ਮਸਲੇ ਦਾ ਹੱਲ ਨਹੀ। ਵੱਡੀ ਗਿਣਤੀ ਵਿਚ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ। 3 ਅਪ੍ਰੈਲ ਨੂੰ ਚੰਡੀਗੜ੍ਹ ਵਿਚ 7 ਜੱਥੇਬੰਦੀਆ ਵੱਲੋ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਨ ਵਾਲਿਆ ਵਿੱਚ ਮੇਹਰ ਸਿੰਘ ਸਖੀਰਾ, ਕਾਬਲ ਸਿੰਘ, ਸੁਖਵੰਤ ਸਿੰਘ ਵਲਟੋਹਾ, ਇੰਦਰਜੀਤ ਸਿੰਘ ਮਾੜੀ ਮੇਅਰ, ਸਰਵਨ ਸਿੰਘ ਕਪੂਰਥਲਾ, ਦਲੇਰ ਸਿੰਘ, ਮੇਜਰ ਸਿੰਘ ਪਿਰਗੜੀਆ, ਪਰਗਟ ਸਿੰਘ ਵੀ ਸ਼ਾਮਿਲ।

No comments: