BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਥ ਕਾਂਗਰਸ ਦੀਆਂ ਸਰਗਰਮੀਆਂ ਤੇਜ ਕਰਨ ਲਈ ਪਿੰਡਾਂ ਦੇ ਨੌਜਵਾਨਾਂ ਨਾਲ ਕਰਾਂਗੇ ਸੰਪਰਕ-ਗੋਲਡੀ ਗਿੱਲ ਹਲਕਾ ਪ੍ਰਧਾਨ

ਤਲਵੰਡੀ ਸਾਬੋ, 10 ਮਾਰਚ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਯੂਥ ਕਾਂਗਰਸ ਦੀਆਂ ਗਤੀਵਿਧੀਆਂ ਤੇਜ ਕਰਨ ਲਈ ਜਲਦ ਹੀ ਪਿੰਡਾਂ ਦੇ ਨੌਜਵਾਨਾਂ ਨਾਲ ਸੰਪਰਕ ਕਰਕੇ ਉਨਾਂ ਨੂੰ ਜਥੇਬੰਦੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਲੋਕ ਸਭਾ ਚੋਣਾਂ ਤੱਕ ਯੂਥ ਕਾਂਗਰਸ ਨੂੰ ਇੰਨਾ ਮਜਬੂਤ ਕੀਤਾ ਜਾ ਸਕੇ ਕਿ ਉਹ ਪਹਿਲਾਂ ਦੀ ਤਰ੍ਹਾਂ ਚੋਣਾਂ ਵਿੱਚ ਅਹਿਮ ਭੂਮਿਕਾ ਅਦਾ ਕਰ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਵਦੀਪ ਸਿੰਘ ਗੋਲਡੀ ਗਿੱਲ ਨੇ ਵਰਕਰ ਮੀਟਿੰਗ ਉਪਰੰਤ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਹਲਕਾ ਪ੍ਰਧਾਨ ਨੇ ਕਿਹਾ ਕਿ ਜਿੱਥੇ ਹਲਕੇ ਅਧੀਨ ਆਉਂਦੇ ਦੋ ਨਗਰਾਂ ਤਲਵੰਡੀ ਸਾਬੋ ਤੇ ਰਾਮਾਂ ਮੰਡੀ ਵਿੱਚ ਯੂਥ ਕਾਂਗਰਸ ਵੱਲੋਂ ਸੈਮੀਨਾਰ ਕਰਵਾਏ ਜਾਣ ਦੀ ਯੋਜਨਾ ਵਿਚਾਰ ਅਧੀਨ ਹੈ ਉੱਥੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਨੌਜਵਾਨਾਂ ਨਾਲ ਸੰਪਰਕ ਕਰਨ ਲਈ ਵਿਸ਼ੇਸ ਮੁਹਿੰਮ ਵਿੱਢੀ ਜਾਵੇਗੀ। ਉਨਾਂ ਕਿਹਾ ਕਿ ਯੂਥ ਕਾਂਗਰਸ ਦਾ ਅਗਲਾ ਫੋਕਸ ਉਹ ਵਿਦਿਆਰਥੀ ਵੀ ਹਨ ਜੋ ਕਾਲਜਾਂ ਵਿੱਚੋਂ ਆਪਣੀ ਪੜਾਈ ਪੂਰੀ ਕਰ ਚੁੱਕੇ ਹਨ ਤੇ ਕਾਲਜ ਸਮੇਂ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨ. ਐੱਸ. ਯੂ. ਆਈ ਨਾਲ ਜੁੜੇ ਰਹੇ ਹਨ ਨੂੰ ਪ੍ਰੇਰ ਕੇ ਯੂਥ ਕਾਂਗਰਸ ਵਿੱਚ ਸ਼ਾਮਿਲ ਕੀਤਾ ਜਾਵੇਗਾ। ਗੋਲਡੀ ਗਿੱਲ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਤੱਕ ਹਲਕੇ ਅੰਦਰ ਜਥੇਬੰਦੀ ਨੂੰ ਹੋਰ ਮਜਬੂਤ ਕਰ ਦਿੱਤਾ ਜਾਵੇਗਾ ਤਾਂ ਕਿ ਨੌਜਵਾਨ ਵਰਗ ਚੋਣਾਂ ਵਿੱਚ ਅਹਿਮ ਭੂਮਿਕਾ ਅਦਾ ਕਰ ਸਕੇ। ਇਸ ਮੌਕੇ ਗੋਲਡੀ ਗਿੱਲ ਨਾਲ ਸੂਰਜ ਗੋਲੇਵਾਲਾ ਸਾਬਕਾ ਸਰਪੰਚ, ਸੁਖਚੈਨ ਸ਼ੇਰਗੜ ਸਾਬਕਾ ਚੇਅਰਮੈਨ, ਕੇਵਲ ਸਿੰਘ ਬੰਗੀ, ਖੁਸ਼ੀ ਗਿੱਲ, ਲਾਲੀ ਗਿੱਲ, ਨੌਟੀ ਧਾਲੀਵਾਲ, ਰਾਜਿੰਦਰ ਸਿੰਘ, ਰਾਜੂ ਮਾਨ, ਵਿੱਕੀ ਸ਼ਰਮਾਂ, ਅਵਤਾਰ ਲਹਿਰੀ ਤੇ ਗੁਰਪ੍ਰੀਤ ਪੀਤਾ ਆਦਿ ਹਾਜਰ ਸਨ।

No comments: