BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ, ਫਗਵਾੜਾ ਵਿਖੇ ਆਊਟਕੰਮ ਬੇਸ ਐਜ਼ੂਕੇਸ਼ਨ ਨਾਂ ਦਾ ਸੋਰਟ ਟਰਮ ਕੋਰਸ ਕਰਵਾਇਆ ਗਿਆ

ਜਲੰਧਰ 9 ਮਾਰਚ (ਗੁਰਕੀਰਤ ਸਿੰਘ)- ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ, ਫਗਵਾੜਾ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਡ ਰੀਸਰਚ ਚੰਡੀਗੜ੍ਹ ਵਲੋਂ ਆਊਟਕੰਮ ਬੇਸ ਐਜ਼ੂਕੇਸ਼ਨ ਨਾਂ ਦਾ ਸੋਰਟ ਟਰਮ ਕੋਰਸ (05 ਮਾਰਚ ਤੋਂ 09 ਮਾਰਚ) ਕਰਵਾਇਆ ਗਿਆ। ਇਹ ਸੋਰਟ ਟਰਮ ਕੋਰਸ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਡ ਰੀਸਰਚ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਬੀ.ਐਸ.ਪਾਬਲਾ, ਐਸ.ਕੇ.ਗੁਪਤਾ, ਐਸ.ਕੇ. ਧਮੇਜਾ, ਏ.ਬੀ ਗੁਪਤਾ,ਪੀ ਅਸ਼ੈ ਗਰੋਵਰ,ਪੀ ਕੇ.ਸਿੰਗਲਾ,ਸੰਦੀਪ ਗਰੋਵਰ,ਮੈਤਰੀ ਦੱਤਾ,ਸੀ.ਰਾਮਾ ਕ੍ਰਿਸ਼ਨਨ ਵਲੋਂ ਕਰਵਾਇਆ ਗਿਆ। ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਇੰਸਟੀਚਿਊਟ ਦੇ ਅਧਿਆਪਕਾਂ ਦੇ ਗਿਆਨ ਅਤੇ ਪ੍ਰੈਕਟੀਕਲ ਸਿੱਖਿਆ ਨੂੰ ਸੁਧਾਰਨ ਦੇ ਸਬੰਧ ਵਿੱਚ ਸੈਮੀਨਰ ਦਿੱਤੇ। ਜਿਸ ਵਿੱਚ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਕਿਵੇਂ ਅਧੁਨਿਕ ਗਿਆਨ ਦਿੱਤਾ ਜਾ ਸਕਦਾ ਹੈ ਅਤੇ ਵਧੀਆਂ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਵਰਕਸ਼ਾਪ 05 ਮਾਰਚ ਤੋਂ 09 ਮਾਰਚ ਤੱਕ  ਰਾਮਗੜ੍ਹੀਆ ਗੁੱਰਪ ਆਫ ਇੰਸਟੀਚਿਊਟ ਦੇ ਵੱਖ-ਵੱਖ ਕਾਲਜਾਂ ਦੇ 48 ਅਧਿਆਪਕਾਂ ਵਲੋਂ ਭਾਗ ਲਿਆ ਗਿਆ।ਜਿਸ ਵਿੱਚ ਅਧਿਾਪਕਾਂ ਨੇ ਸਵਾਲ ਜਵਾਬ ਵੀ ਕੀਤੇ।ਇਸ ਮੌਕੇ ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਦੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਦੱਸਿਆ ਕਿ ਇਸ ਵਰਕਸ਼ਾਪ ਲਗਾਉਣ ਦਾ ਮੁੱਖ ਮਕਸਦ ਅਧਿਆਪਕਾਂ ਦੀ ਪ੍ਰਤੀਭਾ ਨੂੰ ਨਿਖਾਰਨਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਵੀ ਦੇ ਸਕਣ। ਇਸ ਮੌਕੇ ਰਾਮਗੜ੍ਹੀਆ ਐਜ਼ੂਕੇਸ਼ਨ ਸੰਸਥਾਵਾਂ ਦੇ ਡਾਇਰੈਕਟਰ ਡਾ.ਵੀਓਮਾ ਭੋਗਲ ਢੱਟ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਡ ਰੀਸਰਚ ਦੇ ਪ੍ਰੋਫੈਸਰਾਂ ਦਾ ਧੰਨਵਾਦ ਕੀਤਾ ਅਤੇ ਅਗਾਂਹ ਤੋਂ ਵੀ ਅਜਿਹੀਆਂ ਵਰਕਸ਼ਾਪਾਂ ਲਗਾਉਣ ਲਈ ਕਿਹਾ। ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਦੇ ਪ੍ਰਿੰਸੀਪਲ ਡਾ. ਨਵੀਨ ਢਿਲੋਂ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਡ ਰੀਸਰਚ ਚੰਡੀਗੜ੍ਹ ਅਤੇ ਕੋਅਰਡੀਨੇਟਰਸ ਇੰਜ. ਗੌਤਮ ਕੋਚਰ, ਸੋਨਪ੍ਰੀਤ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸਲਾਘਾ ਕੀਤੀ।

No comments: