BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਕਾਂਗਰਸ ਸਰਕਾਰ ਦੇ ਵਿਰੁੱਧ ਰੋਸ਼ ਰੈਲੀ ਅਤੇ ਧਰਨੇ ਵਿਚ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੂਰਾ ਗੰਭੀਰ ਰੂਪ ਨਾਲ ਜਖਮੀ

ਜੰਡਿਆਲਾ ਗੁਰੂ 20 ਮਾਰਚ (ਕੰਵਲਜੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਅਤੇ ਵਰਕਰਾਂ ਵੱਲੋ ਅਤੇ ਆਮ ਜਨਤਾ ਨੂੰ ਨਾਲ ਲੈ ਕੇ ਪੰਜਾਬ ਕਾਂਗਰਸ ਸਰਕਾਰ ਦੇ ਪੂਰੀ ਤਰਾਂ ਫੇਲ ਹੋ ਜਾਣ, ਤੇ ਰੋਸ਼ ਮੁਜੈਰਾ ਚੰਡੀਗੜ੍ਹ ਰੈਲੀ ਗਰਾਉਂਡ ਤੋਂ ਹੁੰਦਾ ਹੋਇਆ। ਤੇ ਹਜੂਮ ਵਿਧਾਨਸਭਾ ਵੱਲ ਵੱਧ ਰਿਹਾ ਸੀ। ਪਰ ਪੰਜਾਬ ਕਾਂਗਰਸ ਸਰਕਾਰ ਨੇ ਆਪਣਾ ਲੋੜ ਤੋ ਵੱਧ ਬਲ ਪ੍ਰਯੋਗ ਕਰਕੇ ਪ੍ਰਦਰਸ਼ਨ ਕਾਰੀਆਂ ਦੇ ਉਤੇ ਪਾਣੀ ਦੀਆਂ ਤੇਜ ਬੁਸ਼ੈਰਾ ਛਡੀਆਂ। ਅਤੇ ਪੁਲਿਸ ਵੱਲੋ ਲਾਠੀ ਚਾਰਜ ਵੀ ਕੀਤਾ ਗਿਆ। ਇਸ ਲਾਠੀ ਚਾਰਜ ਵਿਚ ਪਹਿਲੀ ਕਤਾਰ ਵਿਚ ਆਪਣੇ ਸਾਥੀਆਂ ਨਾਲ ਖੜੇ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਦੇ ਉਪਰ ਲਾਠੀਆਂ ਦੇ ਕਈ ਵਾਰ ਪਏ। ਅਤੇ ਪਾਣੀ ਦੀਆਂ ਤੇਜ ਬੁਸ਼ੈਰਾ ਵੀ ਪਈਆਂ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਿਥੇ ਉਨਾਂ ਨੂੰ ਡਾਕਟਰੀ ਸਹਾਇਤਾ ਮੁਹੈਇਆ ਕਰਵਾਈ ਗਈ। ਇਸ ਲਾਠੀ ਚਾਰਜ ਅਤੇ ਤੇਜ ਬੁਸ਼ੈਰਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਉਘੇ ਲੀਡਰ ਅਤੇ ਵਰਕਰ ਵੀ ਜਖਮੀ ਹੋ ਗਏ। ਇਹ ਪੰਜਾਬ ਸਰਕਾਰ ਨੇ ਆਪਣੀ ਬੇਖੂਫੀ ਦਾ ਇਕ ਹੋਰ ਉਦਹਾਂਰਣ ਪੇਸ਼ ਕੀਤਾ ਹੈ। ਇਹ ਘਿਰਾਉ ਪੰਜਾਬ ਕਾਂਗਰਸ ਸਰਕਾਰ ਵੱਲੋ ਚੌਣਾਂ ਤੋ ਪਹਿਲਾ ਕੀਤੇ ਗਏ ਵਾਧਇਆ ਨੂੰ ਨਾ ਪੂਰਾ ਕਰਨ ਤੇ ਅਤੇ ਪੰਜਾਬ ਕਾਂਗਰਸ ਸਰਕਾਰ ਵੱਲੋ ਕਾਨੂੰਨ ਅਵਸਥਾ ਵਿਚ ਪੂਰੀ ਤਰਾਂ ਫੇਲ ਹੋਣ ਤੇ ਕੀਤਾ ਗਿਆ। ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਨੇ ਇਹ ਮੀਡੀਆਂ ਨਾਲ ਗਲਬਾਤ ਕਰਦਿਆ ਹੋਏ ਦੱਸਿਆ ਪੰਜਾਬ ਦੀ ਜਨਤਾ ਦੀ ਭਲਾਈ ਲਈ ਮੈਨੂੰ ਅਜਿਹੇ ਹਮਲੇ ਜਿਨੀ ਵਾਰ ਸਹਿਣੇ ਪੈਣਗੇ ਸਹਾਂਗਾ। ਪਰ ਪਿਛੇ ਨਹੀ ਹਟਾਗਾਂ। ਉਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਹਰ ਹੁਕਮ ਜੋ ਪੰਜਾਬ ਦੀ ਜਨਤਾ ਦੀ ਭਲਾਈ ਲਈ ਹੈ। ਪੂਰਾ ਕਰਨ ਵਿਚ ਆਪਣੀ ਜਾਨ ਪੰਜਾਬ ਦੇ ਭਲੇ ਅਤੇ ਹਕਾਂ ਲਈ ਲਗਾ ਦਿਆਗੇ।

No comments: