BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਅਸਥੀਆਂ ਨੂੰ ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਨੇ ਦਿੱਤੀ ਸ਼ਰਧਾਂਜ਼ਲੀ

ਜੰਡਿਆਲਾ ਗੁਰੂ 31 ਮਾਰਚ (ਕੰਵਲਜੀਤ ਸਿੰਘ-ਪਰਗਟ ਸਿੰਘ)- ਪਿਛਲੇ ਕਈ ਸਾਲਾਂ ਤੋਂ ਨਜ਼ਰਬੰਦ ਸਿੱਖ ਆਗੂਆਂ ਦੇ ਹੱਕਾਂ ਲਈ ਲੜਨ ਵਾਲੇ ਜਾਂਬਾਜ਼ ਸ਼ਹੀਦ ਹੋਏ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਦੀਆਂ ਅਸਥੀਆਂ ਜੋ ਕੱਲ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਬੀਤੀ ਰਾਤ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਜੋ ਅੱਜ ਸਵੇਰੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਕੀਰਤਪੁਰ ਨੂੰ ਜਾਂਦੇ ਹੋਏ। ਅੱਜ ਜੰਡਿਆਲਾ ਗੁਰੂ ਪਹੁੰਚਣ ਤੇ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਪੰਜਾਬ ਦੇ ਜਨਰਲ ਸਕੱਤਰ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸਮੁੱਚੀ ਜੱਥੇਬੰਦੀ ਵੱਲੋ ਭਾਈ ਗੁਰਬਖਸ਼ ਸਿੰਘ ਜੀ ਦੇ ਬੇਟਾ ਜੁਝਾਰ ਸਿੰਘ,ਧਰਮ ਪਤਨੀ ਜਸਬੀਰ ਕੌਰ ,ਵੱਡਾ ਭਰਾ ਜਰਨੈਲ ਸਿੰਘ ,ਮਾਮਾ ਜੀ ਪ੍ਰੀਤਮ ਸਿੰਘ,ਨੂੰ ਗੁਰੂ ਘਰ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਅਤੇ ਉਨ੍ਹਾ ਦੇ ਪਰਿਵਾਰ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਸਿੱਖ ਕੌਮ ਦੀ ਖਾਤਿਰ ਸ਼ਹੀਦ ਹੋਣ ਵਾਲੇ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੀ ਦੇ ਉਦੇਸ਼ ਨੂੰ ਪੂਰਾ ਕਰਨ ਲਈ ਇੰਟਰਨੈਸ਼ਨਲ ਪੰਥਕ ਜੱਥੇਬੰਦੀ ਹਰ ਹੀਲਾ ਵਰਤੇਗੀ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਤੋਂ ਇਲਾਵਾ ਬਰਾਂਚ ਜੰਡਿਆਲਾ ਗੁਰੂ ਪ੍ਰਧਾਨ ਰਾਮਸ਼ਰਨਜੀਤ ਸਿੰਘ ,ਜਨਰਲ ਸਕੱਤਰ ਕੰਵਲਜੀਤ ਸਿੰਘ,ਸੁਰਿੰਦਰ ਸਿੰਘ ਆਨੰਦ ਪ੍ਰਧਾਨ ਕ੍ਰਿਆਨਾ ਯੂਨੀਅਨ,ਭਾਈ ਪ੍ਰਭਜੋਤ ਸਿੰਘ ਜੋਤੀ ਭਾਈ ਮਨਜਿੰਦਰ ਸਿੰਘ ਸੁਖਜਿੰਦਰ ਸਿੰਘ, ਭਾਈ ਸਰਬਜੀਤ ਸਿੰਘ,ਭਾਈ ਸਾਹਿਬ ਸਿੰਘ,ਭਾਈ ਰਣਜੀਤ ਸਿੰਘ,ਸਿੰਘ ਮੋਟਰ ਗੈਰਜ ਵਾਲੇ,ਅਤੇ ਹੋਰ ਬਹੁਤ ਸਾਰੇ ਹਾਜਿਰ ਸ਼ਨ।

No comments: