BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਵਿਦਿਆਰਥੀਆਂ ਨੂੰ ਟਿੱਕਾ ਲਗਾ ਬੰਗਾ ਬ੍ਰਾਂਚ ਵਿੱਚ ਕੀਤਾ ਉਨ੍ਹਾਂ ਦਾ ਸਵਾਗਤ

ਜਲੰਧਰ 7 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਬੰਗਾ ਵਿੱਚ ਸ਼ੁਰੂ ਕੀਤੀ ਗਈ ਆਪਣੀ 32ਵੀਂ ਬ੍ਰਾਂਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਝਿੰਗੜਾ ਵਿੱਚ ਪ੍ਰੀ-ਨਰਸਰੀ ਤੋਂ ਯੂ.ਕੇ.ਜੀ ਕਲਾਸਿਸ ਸ਼ੁਰੂ ਕੀਤੀਆ ਗਈਆਂ। ਇਸ ਮੌਕੇ ਉੱਤੇ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸੰਦੀਪ ਡਡਵਾਲ ਅਤੇ ਸਟਾਫ ਮੇਂਬਰਸ ਵਲੋਂ ਕੀਤਾ ਗਿਆ। ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਮਪਿਆਂ ਨੇ ਰਿਬਨ ਕੱਟਦੇ ਹੋਏ ਕਲਾਸਿਸ ਦੀ ਸ਼ੁਰੂਆਤ ਕੀਤੀ। ਸ਼੍ਰੀਮਤੀ ਚੋਪੜਾ ਨੇ ਸਾਰੇ ਵਿਦਿਆਰਥੀਆਂ ਦੇ ਮੱਥੇ ਉੱਤੇ ਟਿੱਕਾ ਲਗਾਉਂਦੇ ਹੋਏ ਉਨ੍ਹਾਂ ਦਾ ਸੰਸਥਾ ਵਿੱਚ ਸਵਾਗਤ ਕੀਤਾ। ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਇਸ ਸਕੂਲ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ, ਇੰਗਲਿਸ਼ ਲੈਬ, ਸਮਾਰਟ ਐਜੂਕੇਸ਼ਨ, ਸ਼ਾਨਦਾਰ ਬਿਲਡਿੰਗ, ਖੇਡਾਂ ਦੇ ਮੈਦਾਨ, ਹਰਿਆ  ਭਰਿਆ ਵਾਤਾਵਰਣ, ਸ਼ਾਨਦਾਰ ਲਾਇਬਰੇਰੀ, ਚੰਗੇ ਟੀਚਰਸ, ਚੰਗੀ ਬੱਸ ਸੁਵਿਧਾਵਾਂ ਅਤੇ ਪੂਰੇ ਵਿਕਾਸ ਲਈ ਨੰਨ੍ਹੇਂ ਵਿਦਿਆਰਥੀਆਂ ਲਈ ਜਿਮ ਆਦਿ ਸੁਵਿਧਾਵਾਂ ਉਪਲੱਬਧ ਹੋਣਗੀਆਂ। ਉਨ੍ਹਾਂਨੇ ਮਾਪਿਆਂ ਨੂੰ ਵਿਸ਼ਵਾਸ਼ ਦਵਾਇਆ ਕਿ ਸੇਂਟ ਸੋਲਜਰ ਵਿਦਿਆਰਥੀਆਂ ਦੀ ਚੰਗੀ ਸਿੱਖਿਆ ਅਤੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਸ਼੍ਰੀਮਤੀ ਚੋਪੜਾ ਨੇ ਦੱਸਿਆ ਕਿ ਜਲਦ ਹੀ ਸਕੂਲ ਦੀ ਮਾਨਤਾ ਸੀ.ਬੀ.ਐਸ.ਈ ਤੋਂ ਪ੍ਰਾਪਤ ਕੀਤੀ ਜਾਵੇਗੀ।

No comments: