BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਕਾਸ਼ੀ ਕਾਲਜ 'ਚ ਕਰਵਾਇਆ ਸੁੰਦਰ ਦਸਤਾਰ ਸਾਜਉਣ ਦਾ ਮੁਕਾਬਲਾ

ਹਰਪਵਿੱਤਰ ਸਿੰਘ ਅਤੇ ਸੁਖਵੀਰ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਤਲਵੰਡੀ ਸਾਬੋ, 20 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਕਾਸ਼ੀ ਕਾਲਜ ਦੇ ਲੜਕੇ ਅਤੇ ਲੜਕੀਆਂ ਵੱਲੋਂ ਛੇਵਾਂ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਲਗਭਗ 30 ਵਿਦਿਆਰਥੀਆਂ ਨੇ ਭਾਗ ਲਿਆ। ਕਰਵਾਏੇ ਗਏ ਇਸ ਮੁਕਾਬਲੇ ਦੌਰਾਨ ਲੜਕਿਆਂ ਵਿੱਚ ਹਰਪਵਿੱਤਰ ਸਿੰਘ ਨੇ ਪਹਿਲਾ ਸਥਾਨ ਜਸਵਿੰਦਰ ਸਿੰਘ ਨੇ ਦੂਸਰਾ ਸਥਾਨ, ਜਗਦੇਵ ਸਿੰਘ ਅਤੇ ਪ੍ਰੀਤਮ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿੱਚ ਸੁਖਵੀਰ ਕੌਰ ਨੇ ਪਹਿਲਾ ਅਤੇ ਸੋਮਾ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਵਿੱਚ ਗੁਰੂ ਨਾਨਕ ਦੇਵ ਸਟੱਡੀ ਸਰਕਲ ਦੇ ਬਿੰਦਰ ਸਿੰਘ (ਚੇਅਰਮੈਨ), ਗੁਰਮੀਤ ਸਿੰਘ (ਵਾਈਸ ਚੇਅਰਮੈਨ), ਗਗਨਦੀਪ ਸਿੰਘ ਸਰਦਾਰੀਆਂ ਯੂਥ ਕਲੱਬ (ਰਜਿ) ਦੇ ਚੇਅਰਮੈਨ ਨੇ ਜੱਜਮੈਂਟ ਦੀ ਸੇਵਾ ਨਿਭਾਈ। ਇਸ ਮੌਕੇ ਤੇ ਹਾਜਰ ਕੈਂਪਸ ਇੰਚਾਰਜ ਅਤੇ ਕਾਲਜ ਪਿ੍ਰੰਸੀਪਲ ਡਾ. ਐਮ ਪੀ ਸਿੰਘ ਨੇ ਵਿਦਿਆਰਥੀਆਂ ਨੂੰ ਦਸਤਾਰ ਦੀ ਅਹਿਮੀਅਤ ਬਾਰੇ ਜਾਗਰੂਕ ਕਰਵਾਇਆ। ਇਸ ਮੁਕਾਬਲੇ ਦੇ ਕਨਵੀਨਰ ਪ੍ਰੋ. ਵੀਰਪਾਲ ਕੌਰ ਅਤੇ ਪ੍ਰੋ. ਕਰਮਜੀਤ ਸਿੰਘ (ਇੰਚਾਰਜ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ) ਸਨ। ਇਸ ਸ਼ੁਭ ਮੌਕੇ 'ਤੇ ਡਾ. ਗੁਰਦੀਪ ਸਿੰਘ, ਡਾ. ਗਗਨਦੀਪ ਕੌਰ, ਡਾ. ਸੁਖਦੀਪ ਕੌਰ, ਡਾ. ਜਗਦੀਪ ਸਿੰਘ, ਡਾ. ਰਾਮ ਕ੍ਰਿਸ਼ਨ, ਪ੍ਰੋ. ਰਜਨਦੀਪ ਕੌਰ, ਸਖਦੀਪ ਕੌਰ, ਗੋਰਵ ਸਿੰਗਲਾ, ਜਸ਼ਨਦੀਪ, ਸਤਨਾਮ, ਨਿਸ਼ਾ ਰਾਣੀ, ਪ੍ਰੀਤਮ, ਕੁਲਵਿੰਦਰ, ਰਮਨਦੀਪ ਧਨਵਿੰਦਰ ਸਿੰਘ ਮਾਨ ਉਚੇਚੇ ਤੌਰ 'ਤੇ ਪਹੁੰਚੇ।

No comments: