BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਫਿਜ਼ੀੳਥਰੈਪੀ ਵਿਭਾਗ ਨੇ ਪਿੰਡ ਨੁੱਸੀ ਵਿੱਚ ਲਗਾਇਆ ਫ੍ਰੀ ਮੈਡੀਕਲ ਕੈਂਪ

ਜਲੰਧਰ 3 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐਡ) ਦੇ ਫਿਜ਼ੀੳਥਰੈਪੀ ਵਿਭਾਗ ਵਲੋਂ ਪਿੰਡ ਨੁੱਸੀ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਕਾਲਜ ਡਾਇਰੈਕਟਰ ਸ਼੍ਰੀਮਤੀ ਵੀਨਾ ਦਾਦਾ ਦੇ ਦਿਸ਼ਾ ਨਿਰਦੇਸ਼ਾ ਉੱਤੇ ਇਸ ਕੈਂਪ ਵਿੱਚ ਡਾ.ਵਰੁਣ ਕਾਲਿਆ, ਡਾ.ਰਿਮਝਿਮ, ਡਾ.ਕਿਰਨ, ਡਾ.ਤਾਇਬਾ ਵਲੋਂ ਮਰੀਜ਼ਾਂ ਦਾ ਆਧੁਨਿਕ ਤਕਨੀਕ ਅਤੇ ਉਪਕਰਨਾਂ ਨਾਲ ਹੱਡੀਆਂ, ਜੋੜਾਂ, ਮਾਂਸਪੇਸ਼ੀਆਂ ਦੀ ਖਿੱਚ, ਸ਼ੁਗਰ, ਬਲਡ ਪ੍ਰੈਸ਼ਰ ਦਾ ਚੈੱਕਅਪ ਅਤੇ ਰੋਗੀਆਂ ਨੂੰ ਸੁਝਾਅ ਦਿੰਦੇ ਹੋਏ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਉਨਾਂ ਦਾ ਇਲਾਜ ਕੀਤਾ। ਬੀ.ਪੀ.ਟੀ ਦੇ ਵਿਦਿਆਰਥੀਆਂ ਨੇ ਵੀ ਅਧਿਆਪਕਾਂ ਦੇ ਨਿਰਦੇਸ਼ਾਂ ਉੱਤੇ ਮਰੀਜਾਂ ਦਾ ਚੈਕਅਪ ਕੀਤਾ ਅਤੇ ਉਨ੍ਹਾਂ ਨੂੰ ਫਿਜ਼ੀੳਥਰੈਪੀ ਦੇ ਪ੍ਰਤੀ ਜਾਗਰੂਕ ਕੀਤਾ। ਡਾਇਰੈਕਟਰ ਸ਼੍ਰੀਮਤੀ ਵੀਨਾ ਦਾਦਾ ਨੇ ਕਿਹਾ ਕਿ ਫਿਜ਼ੀੳਥਰੈਪੀ ਵਿੱਚ ਬਿਨਾਂ ਦਵਾਈਆਂ ਦਾ ਇਲਾਜ ਸੰਭਵ ਹੈ ਅਤੇ ਉੱਚ ਕੈਰੀਅਰ ਦੀ ਅਨੇਕ ਸੰਭਾਵਨਾਵਾਂ ਵੀ ਹਨ। ਉਨ੍ਹਾਂ ਨੇ ਸਭ ਵਿਦਿਆਰਥੀਆਂ ਨੂੰ ਚੰਗੇ ਫਿਜ਼ੀੳਥਰੈਪਿਸਟ ਬਣ ਜਰੂਰਤਮੰਦ ਲੋਕਾਂ ਦਾ ਇਲਾਜ ਕਰਣ ਨੂੰ ਕਿਹਾ। ਇਸ ਮੌਕੇ ਉੱਤੇ ਸੰਸਥਾ ਦੇ ਸਭ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

No comments: