BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਗਾ ਰਾਮ ਤੀਰਥ ਵਾਸੀਆਂ ਨੇ ਫਾਲਤੂ ਰਸਮਾਂ 'ਤੇ ਖਰਚੇ ਘੱਟ ਕਰਨ ਦਾ ਲਿਆ ਅਹਿਦ

  • ਬੇਲੋੜੇ ਅਤੇ ਖਰਚੀਲੇ ਰੀਤੀ ਰਿਵਾਜਾਂ ਨੂੰ ਤਿਲਾਂਜਲੀ ਦੇ ਕੇ ਹੀ ਅਸੀਂ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ-ਬੁਲਾਰੇ
ਤਲਵੰਡੀ ਸਾਬੋ, 25 ਮਾਰਚ (ਗੁਰਜੰਟ ਸਿੰਘ ਨਥੇਹਾ)- ਨਰੋਏ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਾਦਗੀ ਦੀ ਪ੍ਰਚੰਡ ਕੀਤੀ ਲਹਿਰ ਦੇ ਤਹਿਤ ਸਮਾਜਿਕ ਰਸਮਾਂ ਅਤੇ ਰੀਤੀ ਰਿਵਾਜਾਂ ਮੌਕੇ ਕੀਤੇ ਜਾਂਦੇ ਫਾਲਤੂ ਖਰਚਿਆਂ ਨੂੰ ਸੀਮਿਤ ਕਰਨ ਲਈ ਅੱਜ ਖੇਤਰ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਮਤੇ ਪਾਸ ਕਰਕੇ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਗਿਆ। ਪਿੰਡ ਦੇ ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਵਿਖੇ ਸਾਰੇ ਪਿੰਡ ਦੇ ਕੀਤੇ ਗਏ ਇਕੱਠ ਮੌਕੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਰਪ੍ਰਸਤ ਅਤੇ ਪੁਲਿਸ ਇੰਸਪੈਕਟਰ ਸ. ਸ਼ਮਸ਼ੇਰ ਸਿੰਘ ਸਿੱਧੂ, ਰੁਪਿੰਦਰਜੀਤ ਸਿੰਘ ਸਿੱਧੂ, ਐਡਵੋਕੇਟ ਸਤਿੰਦਰ ਸਿੱਧੂ ਅਤੇ ਸ. ਜਸਪਾਲ ਸਿੰਘ ਲਹਿਰੀ ਨੇ ਬਜ਼ੁਰਗਾਂ ਦੇ ਭੋਗ ਸਮਾਗਮਾਂ ਮੌਕੇ ਬਣਾਏ ਜਾਂਦੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ, ਫਾਲਤੂ ਰਸਮਾਂ ਬੰਦ ਕਰਨ, ਵਿਆਹ ਸਮਾਗਮਾਂ ਮੌਕੇ 'ਲੱਚਰ ਗੀਤ ਕਲਚਰ' ਨੂੰ ਬੰਦ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਸਾਦਾ ਜੀਵਨ ਹੀ ਖੁਸ਼ਹਾਲ ਜੀਵਨ ਹੁੰਦਾ ਹੈ ਅਤੇ ਸਾਦੀਆਂ ਰਸਮਾਂ, ਖੁਸ਼ੀਆਂ ਦਾ ਚਸ਼ਮਾ ਹੁੰਦੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਬੇਲੋੜੇ ਅਤੇ ਖਰਚੀਲੇ ਰੀਤੀ ਰਿਵਾਜਾਂ ਨੂੰ ਤਿਲਾਂਜਲੀ ਦੇ ਕੇ ਹੀ ਅਸੀਂ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਇਕੱਤਰਤਾ ਮੌਕੇ ਪਿੰਡ ਦੇ ਸਰਪੰਚ ਗੋਬਿੰਦ ਸਿੰਘ, ਮੋਹਤਬਰ ਵਿਅਕਤੀਆਂ, ਕਲੱਬਾਂ ਅਤੇ ਸਮੁੱਚੇ ਨਗਰ ਵੱਲੋਂ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਮਤੇ ਪਾਸ ਕੀਤੇ ਗਏ ਜਿੰਨ੍ਹਾਂ ਵਿੱਚ ਭੋਗ ਮੌਕੇ ਕਿਸੇ ਵੀ ਪ੍ਰਕਾਰ ਦੀ ਮਿਠਾਈ ਨਾ ਬਣਾਉਣਾ, ਪਿੰਡ ਵਿੱਚ ਸਿਰਫ ਮੁੰਡੇ ਜੰਮਣ ਦੀ ਖੁਸ਼ੀ ਮੌਕੇ ਹਿਜੜਿਆਂ ਨੂੰ ਨੀਅਤ ਕੀਤੀ ਸ਼ਗਨ ਰਾਸ਼ੀ ਦੇਣੀ, ਵਿਆਹਾਂ ਮੌਕੇ ਉੱਚੀ ਅਵਾਜ਼ 'ਚ ਚਲਾਏ ਜਾਂਚੇ ਡੀ ਜੇ ਸਿਸਟਮ ਨੂੰ ਸਿਰਫ ਇੱਕ ਦਿਨ ਲਈ ਰਾਤ ਦਸ ਵਜੇ ਤੱਕ ਚਲਾਉਣਾ ਅਤੇ ਪਿੰਡ ਤੋਂ ਬਾਹਰੋਂ ਆਏ ਕਣਕ ਇਕੱਠੀ ਕਰਨ ਵਾਲਿਆਂ ਨੂੰ ਕਣਕ ਨਾ ਦੇਣਾ ਆਦਿ ਸ਼ਾਮਿਲ ਹਨ। ਇਕੱਤਰ ਸੰਗਤ ਵੱਲੋਂ ਆਪਣੇ ਹੱਥ ਉੱਪਰ ਕਰਕੇ ਅਤੇ ਆਪਣੇ ਦਸਤਖਤ ਕਰਕੇ ਉਕਤ ਮਤਿਆਂ ਨੂੰ ਪ੍ਰਵਾਨਗੀ ਦਿੱਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਾਬਾ ਜੱਸਾ ਸਿੰਘ ਹੈੱਡ ਗ੍ਰੰਥੀ ਗੁਰੂ ਘਰ, ਰੇਸ਼ਮ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਦੀਦਾਰ ਸਿੰਘ, ਚਾਨਣ ਸਿੰਘ, ਲਖਵੀਰ ਸਿੰਘ, ਪੂਰਨ ਸਿੰਘ ਪੰਚ, ਨਿਰਮਲ ਸਿੰਘ ਪੰਚ, ਅਸ਼ੋਕ ਕੁਮਾਰ ਪੰਚ, ਜਸਵੀਰ ਸਿੰਘ, ਮਾ. ਜੋਗਿੰਦਰ ਸਿੰਘ, ਕੇਸਰ ਸਿੰਘ, ਗਿਆਨ ਸਿੰਘ, ਬੂਟਾ ਸਿੰਘ, ਰਾਮ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ, ਭੋਲਾ ਸਿੰਘ, ਰਣਜੀਤ ਕੌਰ, ਸਰਬਜੀਤ ਕੌਰ, ਗੁਰਦੇਵ ਕੌਰ ਅਤੇ ਸਮੁੱਚੇ ਨਗਰ ਨੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।

No comments: