BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ ਗਿਆ

ਤਲਵੰਡੀ ਸਾਬੋ, 3 ਮਾਰਚ (ਗੁਰਜੰਟ ਸਿੰਘ ਨਥੇਹਾ)- ਐਸ. ਜੀ. ਪੀ. ਸੀ. ਅਧੀਨ ਚੱਲ ਰਹੀ ਇਲਾਕੇ ਦੀ ਵਿਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਸਾਇੰਸ ਅਤੇ ਮੈਥਸ ਵਿਭਾਗ ਵੱਲੋਂ ਨੈਸ਼ਨਲ ਸਾਇੰਸ ਡੇਅ ਮਨਾਇਆ ਗਿਆ। ਇਸ ਦਿਨ ਨੂੰ ਡਿਪਾਰਟਮੈਂਟ ਆਫ ਸਾਇੰਸ਼ ਐਂਡ ਟੈਕੋਨਾਲਜੀ ਨਵੀਂ ਦਿੱਲੀ ਵੱਲੋਂ ਦਿੱਤੇ ਗਏ ਥੀਮ ਸਾਇੰਸ ਐਂਡ ਟੈਕੋਨਾਲਜੀ ਫਾਰ ਸਸਟੇਨਏਬਲ ਫਿਊਚਰ ਨੂੰ ਮੁੱਖ ਰੱਖਦੇ ਹੋਏ ਸਾਇੰਸ ਡੇਅ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਾਇੰਸ ਵਿਭਾਗ ਦੇ ਮੁਖੀ ਡਾ. ਨਵਨੀਤ ਦਾਬੜਾ ਨੇ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ, ਸਮੂਹ ਸਟਾਫ ਅਤੇ ਕਾਲਜ ਦੀਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਸ੍ਰੀ ਰਮਨ ਦੇ ਜੀਵਨ ਬਾਰੇ ਅਤੇ ਨੈਸ਼ਨਲ ਸਾਇੰਸ ਡੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਇਸ ਦਿਨ ਦੀ ਮਹੱਤਤਾ ਬਾਰੇ ਬੁਲਾਰਿਆਂ ਨੇ ਦੱਸਿਆ ਕਿ ਅੱਜ ਤੋਂ ਕਰੀਬ 90 ਪਹਿਲਾਂ 28 ਫਰਵਰੀ 1928 ਨੂੰ ਭਾਰਤ ਦੇ ਭੋਤਿਕ ਵਿਗਿਆਨ ਦੇ ਉੱਘੇ ਸਾਇੰਸਦਾਨ ਸਰ ਸੀ. ਵੀ. ਰਮਨ ਨੇ “ਰਮਨ ਇਫੈਕਟ” ਦੇ ਖੋਜ ਦੀ ਦਫਤਰੀ ਤੌ੍ਰ 'ਤੇ ਘੋਸ਼ਣਾ ਕੀਤੀ ਸੀ। ਇਸ ਖੋਜ ਲਈ ਉਹਨਾਂ ਨੂੰ 1930 ਵਿੱਚ ਨੋਬਲ ਪੁਰਸਕਾਰ ਮਿਲਿਆ ਸੀ। ਇਸ ਦਿਨ ਦੀ ਸ਼ੁਰੂਆਤ ਸਾਇੰਸ ਕਲੱਬ ਅਤੇ ਰੈੱਡ ਕਰਾਸ ਕਲੱਬ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ, ਡੀਨ ਸਟੂਡੈਂਟ ਵੈਲਫੇਅਰ ਡਾ. ਮਨੋਰਮਾ ਸਮਾਘ ਅਤੇ ਇੰਚਾਰਜ ਡਾ. ਨਵਨੀਤ ਦਾਬੜਾ ਦੁਆਰਾ ਕੀਤਾ ਗਿਆ। ਇਸ ਦੌਰਾਨ ਪਾਵਰ ਪੁਆਇੰੰਟ ਪ੍ਰੈਸੰਨਟੇਸ਼ਨ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਅਮਨਪ੍ਰੀਤ ਕੌਰ, ਸੁਖਜੀਤ ਕੌਰ ਬੀ. ਐਸ. ਸੀ-। ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ, ਅਮਨਜੋਤ ਕੌਰ, ਹਰਪ੍ਰੀਤ ਕੌਰ ਬੀ. ਐਸ. ਸੀ-।।। ਨੇ ਦੂਜਾ ਸਥਾਨ ਅਤੇ ਸੁਖਪ੍ਰੀਤ ਕੌਰ, ਮਨਪ੍ਰੀਤ ਕੌਰ ਬੀ. ਐਸ. ਸੀ-।।। ਨੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥਣਾਂ ਨੂੰ ਮੋਟੀਵੇਸ਼ਨਲ ਅਤੇ ਡਿਸਾਸਟਰ ਵੀਡੀਓਸ ਵਿਖਾ ਕੇ ਕੁਦਰਤੀ ਅਤੇ ਮਨੁੱਖ ਦੇ ਦੁਆਰਾ ਹੋਣ ਵਾਲੀਆਂ ਆਫਤਾਂ ਬਾਰੇ ਦੱਸਿਆ ਗਿਆ। ਪ੍ਰੋ. ਸੁਗੰਧ ਅਤੇ ਪ੍ਰੋ. ਪਰਮਿੰਦਰ ਕੌਰ ਦੁਆਰਾ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ।
ਕਾਲਜ ਪ੍ਰਿੰਸੀਪਲ ਅਤੇ ਜੱਜ ਸਹਿਬਾਨਾਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨਾਂ ਤੇ ਰਹਿਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ। ਅੰਤ ਵਿਚ ਪ੍ਰੋ. ਹਰਮੀਤ ਕੌਰ ਦੁਆਰਾ ਇਸ ਵਿਸੇਸ਼ ਉਪਰਾਲੇ ਲਈ ਕਾਲਜ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਗੁਰਮੇਜ਼ ਸਿੰਘ, ਡਾ. ਨਵਨੀਤ ਦਾਬੜਾ, ਪ੍ਰੋ. ਬਿਪਨ ਉੱਪਲ, ਪ੍ਰੋ ਹਰਪ੍ਰੀਤ ਕੌਰ, ਪ੍ਰੋ ਰਮਨਦੀਪ ਕੌਰ, ਪ੍ਰੋ. ਨਵਪ੍ਰੀਤ ਕੌਰ, ਪ੍ਰੋ ਦਿਲਪ੍ਰੀਤ ਕੌਰ, ਪ੍ਰੋ. ਸਰਵਦੀਪ ਕੌਰ, ਪ੍ਰੋ. ਵਰਿੰਦਰ ਸਿੰਘ ,ਪ੍ਰੋ ਸੰਦੀਪ ਕੌਰ ਅਤੇ ਪ੍ਰੋ. ਬਖਸ਼ਿੰਦਰ ਕੌਰ ਹਾਜ਼ਰ ਰਹੇ।

No comments: